ਆਈਫੋਨ 8 'ਚ ਸ਼ਾਮਲ ਹੋਵੇਗਾ ਇਹ ਬੇਹੱਦ ਖਾਸ ਫੀਚਰ

08/01/2017 12:22:34 AM

ਜਲੰਧਰ—ਹੁਣ ਤਕ ਆਈਫੋਨ 8 ਦੇ ਬਾਰੇ 'ਚ ਕਈ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਉੱਥੇ, ਹੁਣ ਇਸ 'ਚ ਇਕ ਖਾਸ ਫੀਚਰ ਦੇ ਬਾਰੇ 'ਚ ਵੀ ਲੀਕ ਜਾਣਕਾਰੀ ਸਮਾਹਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਆਈਫੋਨ 8 'ਚ ਫੇਸ ਆਨਲਾਕ ਫੀਚਰ ਦਿੱਤਾ ਜਾ ਸਕਦਾ ਹੈ। ਇਸ ਦੇ ਜਰੀਏ ਯੂਜ਼ਰਸ ਫੋਨ ਨੂੰ ਦੇਖ ਕੇ ਉਸ ਨੂੰ ਅਨਲਾਕ ਕਰ ਸਕਨਗੇ।
ਇਸ ਦੇ ਬਾਰੇ 'ਚ ਡਿਵੈੱਲਪਰ ਸਟੀਵ ਥਰੌਟੌਨ ਸਮਿਥ ਨੇ ਦੱਸਿਆ ਕਿ ਉਨ੍ਹਾਂ ਨੇ ਐਪਲ ਦੇ ਇਕ ਪਬਲਿਸ਼ ਕੀਤੇ ਗਏ ਕੰਟੈਂਟ 'ਚ BKFaceDetetect ਦਾ ਜ਼ਿਕਰ ਕਈ ਵਾਰ ਹੁੰਦੇ ਦੇਖਿਆ ਹੈ। ਇਸ ਦਾ ਇਸਤੇਮਾਲ ਬਾਇਓਮੈਟਰੀਕਕਿਟ ਲਈ ਕੀਤਾ ਗਿਆ ਹੈ। ਇਸ ਦੇ ਇਵਾਲਾ ਇਸ ਦੇ ਕੋਡਬੈਸ 'ਚ ਇਨਫਰਾਰੈਡ ਕੈਮਰੇ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਤਹਿਤ ਹਨੇਰੇ 'ਚ ਵੀ ਯੂਜ਼ਰਸ ਦੇ ਚਿਹਰੇ ਦੀ ਪੱਛਾਣ ਕੀਤੀ ਜਾ ਸਕੇਗੀ। ਉੱਥੇ ਕੰਪਨੀ ਇਸ ਸਾਲ 'ਚ ਇਕ ਤੋਂ ਜ਼ਿਆਦਾ ਆਈਫੋਨ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ 'ਚ ਆਈਫੋਨ 8, ਆਈਫੋਨ 7ਐੱਸ ਅਤੇ ਆਈਫੋਨ 7ਐੱਸ ਪਲੱਸ ਸ਼ਾਮਲ ਹਨ। ਇਨ੍ਹਾਂ ਦੇ ਪ੍ਰੋਟੋਟਾਈਪ ਵੀ ਸਾਹਮਣੇ ਆਏ ਹਨ। ਇਨ੍ਹਾਂ ਦੇ ਤਹਿਤ ਨਵੇਂ ਆਈਫੋਨ 'ਚ ਬੈਜਲ ਜਾਂ ਟੱਚ ਆਈ.ਡੀ ਬਟਨ ਨਹੀਂ ਦਿਖਾਈ ਗਏ ਹਨ। ਨਾਲ ਹੀ ਸਲੈਸ਼ਲੀਕ ਦੁਆਰਾ ਪ੍ਰਕਾਸ਼ੀਤ ਇਕ ਖਬਰ 'ਚ ਇਸ ਦਾ ਲੀਕ ਪੇਪਰ ਦਿਖਾਇਆ ਗਿਆ ਹੈ। ਇਸ 'ਚ ਫੋਨ ਦਾ ਸਿਮ ਟਰੇਅ ਦਿਖਾਇਆ ਗਿਆ ਹੈ। ਨਵੇਂ ਆਈਫੋਨ 'ਚ ਫੇਸ ਅਨਲਾਕਿੰਗ ਫੀਚਰ ਦਿੱਤਾ ਗਿਆ ਹੈ। 
ਡਿਜ਼ਾਈਨ
ਰਿਪੋਰਟ 'ਚ ਇਹ ਪਤਾ ਲੱਗਦਾ ਹੈ ਕਿ ਆਈਫੋਨ 'ਚ ਕਿਸੇ ਤਰ੍ਹਾਂ ਦੇ ਬੈਜੇਲਸ ਨਹੀਂ ਹੋਣਗੇ। ਇਸ ਦੇ ਬਾਰੇ 'ਚ ਪਹਿਲਾਂ ਵੀ ਕਿਹਾ ਗਿਆ ਸੀ। ਇਸ ਤੋਂ ਪਹਿਲਾਂ KGI ਸਕਿਓਰਟੀ ਦੇ ਮਾਹਿਰ ਨੇ ਕਿਹਾ ਸੀ ਕਿ ਆਈਫੋਨ 8 'ਚ ਕਿਸੇ ਵੀ ਸਮਾਰਟਫੋਨ ਦੇ ਮੁਕਾਬਲੇ ਸਭ ਤੋਂ ਹਾਈ ਸਕਰੀਨ ਬਾਡੀ Ratio ਉਪਲੱਬਧ ਹੋਵੇਗੀ। ਇਕ ਨਵੀਂ ਰਿਪੋਰਟ ਮੁਤਾਬਕ, ਇਸ 'ਚ 5.8 ਇੰਚ ਦੀ ਡਿਸਪਲੇ ਦਿੱਤੀ ਜਾਵੇਗੀ।