iPhone ਯੂਜ਼ਰਸ ਲਈ ਗੂਗਲ ਮੈਪਸ ''ਚ ਆਇਆ ਇਹ ਖਾਸ ਫੀਚਰ

12/10/2019 11:35:02 PM

ਗੈਜੇਟ ਡੈਸਕ-ਗੂਗਲ ਮੈਪਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਇਕ ਨਵਾਂ ਫੀਚਰ ਆ ਰਿਹਾ ਹੈ। ਇਹ ਖਾਸ ਫੀਚਰ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਪਸੰਦ ਆਵੇਗਾ ਜੋ ਪ੍ਰਾਈਵੇਸੀ ਨੂੰ ਪਸੰਦ ਕਰਦੇ ਹਨ। ਇਸ ਫੀਚਰ ਦਾ ਐਲਾਨ ਸਭ ਤੋਂ ਪਹਿਲਾਂ ਗੂਗਲ ਨੇ ਆਪਣੇ ਡਿਵੈੱਲਪਰ ਕਾਨਫਰੰਸ Google I/O ਦੌਰਾਨ ਕੀਤਾ ਸੀ। ਐਂਡ੍ਰਾਇਡ ਯੂਜ਼ਰਸ ਲਈ ਇਹ ਫੀਚਰ ਪਹਿਲਾਂ ਤੋਂ ਹੀ ਜਾਰੀ ਕੀਤਾ ਜਾ ਚੁੱਕਿਆ ਹੈ। ਹੁਣ ਇਸ ਨੂੰ ਆਈ.ਓ.ਐੱਸ. ਯੂਜ਼ਰਸ ਲਈ ਵੀ ਜਾਰੀ ਕੀਤਾ ਜਾ ਰਿਹਾ ਹੈ। ਗੂਗਲ ਮੈਪਸ 'ਚ ਇਨਕਾਗਨਿਟੋ ਮੋਡ ਆਉਣ ਤੋਂ ਬਾਅਦ ਹੁਣ ਯੂਜ਼ਰਸ ਨੂੰ ਇਸ ਨੂੰ ਕ੍ਰੋਮ ਦੇ ਇਨਕਾਗਨਿਟੋ ਮੋਡ ਦੀ ਤਰ੍ਹਾਂ ਹੀ ਯੂਜ਼ ਕਰ ਸਕਣਗੇ।

ਤੁਹਾਨੂੰ ਦੱਸ ਦੇਈਏ ਕਿ ਗੂਗਲ ਕ੍ਰੋਮ 'ਚ ਇਨਕਾਗਨਿਟੋ ਮੋਡ ਕਾਫੀ ਪਹਿਲਾਂ ਤੋਂ ਹੀ ਹੈ। ਗੂਗਲ ਮੈਪਸ 'ਚ ਦਿੱਤੇ ਗਏ Incognito Mode ਯੂਜ਼ ਕਰਨ ਨਾਲ ਤੁਹਾਡੀ ਲੋਕੇਸ਼ਨ ਹਿਸਟਰੀ ਸੇਵ ਨਹੀਂ ਰਹੇਗੀ। ਹਾਲਾਂਕਿ ਲੋਕੇਸ਼ਨ ਡੀਟੇਲਸ ਗੂਗਲ ਦੇ ਸਰਵਰ 'ਤੇ ਜਾਵੇਗੀ ਪਰ ਇਸ ਹਿਸਟਰੀ ਦੇ ਹਿਸਾਬ ਨਾਲ ਤੁਹਾਨੂੰ ਸਜੈਸ਼ਨਸ ਨਹੀਂ ਮਿਲਣਗੀਆਂ ਅਤੇ ਨਾ ਹੀ ਲੋਕੇਸ਼ਨ ਇਨਫਾਰਮੇਸ਼ਨ ਤੁਹਾਡੇ ਜੀਮੇਲ ਅਕਾਊਂਟ 'ਚ ਸੇਵ ਹੋਵੇਗੀ।

ਆਈ.ਓ.ਐੱਸ. ਦੇ ਗੂਗਲ ਮੈਪਸ 'ਚ Incognito Mode ਨੂੰ ਯੂਜ਼ ਕਰਨ ਲਈ ਸਰਚ ਬਾਰ 'ਚ ਆਪਣੀ ਪ੍ਰੋਫਾਈਲ ਫੋਟੋ 'ਤੇ ਟੈਪ ਕਰਕੇ Turn on incognito mode ਸਲੈਕਟ ਕਰਨਾ ਹੋਵੇਗਾ। ਦੱਸਣਯੋਗ ਹੈ ਕਿ Google ਦਾ ਇਹ ਇਨਕਾਗਨਿਟੋ ਮੋਡ ਨਾ ਸਿਰਫ ਕ੍ਰੋਮ 'ਚ ਹੈ ਬਲਕਿ ਇਹ ਆਪਸ਼ਨ YouTube ਲਈ ਵੀ ਉਪਲੱਬਧ ਹੈ। ਕੰਪਨੀ ਨੇ ਯੂਟਿਊਬ ਲਈ ਇਹ ਫੀਚਰ ਪਿਛਲੇ ਸਾਲ ਹੀ ਲਿਆਂਦਾ ਸੀ। ਜੇਕਰ ਤੁਸੀਂ ਆਈਫੋਨ ਯੂਜ਼ਰ ਹੋ ਤਾਂ ਤੁਸੀਂ ਆਪਣੇ ਗੂਗਲ ਮੈਪਸ ਐਪ ਨੂੰ ਅਪਡੇਟ ਕਰ ਲਵੋ। ਜੇਕਰ ਫਿਰ ਵੀ ਤੁਹਾਨੂੰ ਇਹ ਫੀਚਰ ਨਹੀਂ ਮਿਲਦਾ ਹੈ ਤਾਂ ਤੁਹਾਨੂੰ ਇਸ ਦੇ ਲਈ ਇੰਤਜ਼ਾਰ ਕਰਨਾ ਹੋਵੇਗਾ।


Karan Kumar

Content Editor

Related News