ਗੇਮਿੰਗ ਦੇ ਸ਼ੌਕੀਨਾਂ ਲਈ ਜਲਦ ਲਾਂਚ ਹੋਵੇਗਾ ਇਹ ਸਮਾਰਟਫੋਨ

01/11/2020 11:23:48 PM

ਗੈਜੇਟ ਡੈਸਕ—ਸਮਾਰਟਫੋਨ ਕਿੰਨਾ ਪਾਵਰਫੁਲ ਹੈ ਇਹ ਉਸ ਦੇ ਪ੍ਰੋਸੈਸਰ ਅਤੇ ਰੈਮ 'ਤੇ ਨਿਰਭਰ ਕਰਦਾ ਹੈ। ਬਾਜ਼ਾਰ 'ਚ ਅਜੇ ਜ਼ਿਆਦਾਤਰ 12ਜੀ.ਬੀ. ਤਕ ਦੇ ਰੈਮ ਵਾਲੇ ਸਮਾਰਟਫੋਨ ਆਉਂਦੇ ਹਨ। ਹਾਲਾਂਕਿ, ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਹੁਣ 12ਜੀ.ਬੀ. ਰੈਮ ਵੀ ਘੱਟ ਲੱਗਣ ਲੱਗੀ ਹੈ। ਗੇਮਿੰਗ ਸਮਾਰਟਫੋਨ ਬਣਾਉਣ ਵਾਲੀ ਕੰਪਨੀ Black Shark ਦੇ ਇਕ ਅਪਕਮਿੰਗ ਡਿਵਾਈਸ ਦੇ ਸਰਟੀਫਿਕੇਸ਼ਨ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਮਹੀਨੇ ਚੀਨ 'ਚ ਸਰਟੀਫਾਈ ਹੋਇਆ Black Shark 16ਜੀ.ਬੀ. ਰੈਮ ਨਾਲ ਆਉਣ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਹੋਵੇਗਾ। ਇੰਨਾਂ ਹੀ ਨਹੀਂ, ਇਹ ਸਮਾਰਟਫੋਨ 5ਜੀ ਨੈੱਟਵਰਕ 'ਤੇ ਵੀ ਸਪੋਰਟ ਕਰੇਗਾ।

ਟਿਪਸਟਰ ਨੇ ਸ਼ੇਅਰ ਕੀਤੀ ਜਾਣਕਾਰੀ
ਹਾਲਾਂਕਿ, ਇਸ ਸਰਟੀਫਿਕੇਸ਼ਨ 'ਚ ਫੋਨ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ 16ਜੀ.ਬੀ. ਰੈਮ ਦਿੱਤੇ ਜਾਣ ਦੀ ਖਬਰ ਤੋਂ ਬਾਅਦ ਯੂਜ਼ਰਸ ਅਤੇ ਗੇਮਿੰਗ ਸਮਾਰਟਫੋਨ ਦੇ ਸ਼ੌਕੀਨਾਂ ਦੀ ਐਕਸਾਈਟਮੈਂਟ ਕਾਫੀ ਵਧ ਗਈ ਹੈ। ਮਣੇ-ਪ੍ਰਮਣੇ ਟਿਪਸਟਰ ਸੁਧਾਂਸ਼ੁ ਨੇ ਆਪਣੇ ਟਵਿਟਰ ਹੈਂਡਲ ਤੋਂ ਫੋਨ ਨੂੰ ਮਿਲੇ ਸਰਟੀਫਿਕੇਸ਼ਨ ਦੀ ਇਕ ਕਾਪੀ ਸ਼ੇਅਰ ਕੀਤੀ ਹੈ।

ਬਲੈਕ ਸ਼ਾਰਕ 2 ਪ੍ਰੋ ਦਾ ਅਪਗ੍ਰੇਡੇਡ ਵਰਜ਼ਨ
ਬਲੈਕ ਸ਼ਾਰਕ 3 ਨੂੰ ਬਲੈਕ ਸ਼ਾਰਕ 2 ਪ੍ਰੋ ਦਾ ਅਪਗ੍ਰੇਡੇਡ ਵੇਰੀਐਂਟ ਮੰਨਿਆ ਜਾ ਰਿਹਾ ਹੈ। ਇਹ ਫੋਨ ਪਿਛਲੇ ਸਾਲ ਜੁਲਾਈ 'ਚ ਲਾਂਚ ਹੋਇਆ ਸੀ। ਫੋਨ 'ਚ 6.39 ਇੰਚ ਦੀ ਫੁਲ ਐੱਚ.ਡੀ.+ਸਕਰੀਨ ਨਾਲ ਪਾਵਰਫੁਲ ਸਨੈਪਡਰੈਗਨ 855+ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 27 ਵਾਟ ਦੀ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਐਕਸਪਰਟਸ ਦੀ ਮੰਨੀਏ ਤਾਂ ਕੰਪਨੀ ਬਲੈਕ ਸ਼ਾਰਕ 3 'ਚ ਬੈਟਰੀ ਨੂੰ ਹੋਰ ਪਾਵਰਫੁਲ ਬਣਾ ਸਕਦੀ ਹੈ। ਕੁਝ ਅਫਵਾਹਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਬਲੈਕ ਸ਼ਾਰਕ 3 'ਚ 4700 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ।

30 ਵਾਟ ਫਲੈਸ਼ ਚਾਰਜਿੰਗ ਸਪੋਰਟ
ਪਿਛਲੇ ਹਫਤੇ ਆਈ ਇਕ ਲੀਕ 'ਚ ਕਿਹਾ ਗਿਆ ਸੀ ਕਿ ਬਲੈਕ ਸ਼ਾਰਕ 2 ਸਨੈਪਡਰੈਗਨ 865 ਪ੍ਰੋਸੈਸਰ ਨਾਲ ਆ ਸਕਦਾ ਹੈ। ਡਿਜ਼ੀਟਲ ਚੈਟ ਸਟੇਸ਼ਨ ਦੁਆਰਾ ਜਾਰੀ ਕੀਤੀ ਗਈ ਇਸ ਲੀਕ 'ਚ ਫੋਨ ਦੀ ਚਾਰਜਿੰਗ ਤਕਨਾਲੋਜੀ ਦਾ ਵੀ ਜ਼ਿਕਰ ਕੀਤਾ ਗਿਆ ਸੀ। ਲੀਕ ਦੀ ਮੰਨੀਏ ਤਾਂ ਕੰਪਨੀ ਬਲੈਕ ਸ਼ਾਰਕ 3 'ਚ 30 ਵਾਟ ਫਲੈਸ਼ ਚਾਰਜਿੰਗ ਤਕਨਾਲੋਜੀ ਦੇ ਸਕਦੀ ਹੈ। ਫੋਨ ਦੀ ਸਕੀਰਨ ਸਾਈਜ਼, ਡਿਜ਼ਾਈਨ, ਕੈਮਰਾ ਸਪੈਸੀਫਿਕੇਸ਼ਨ ਦੇ ਬਾਰੇ 'ਚ ਅਜੇ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਹੈ।

Karan Kumar

This news is Content Editor Karan Kumar