21 ਅਗਸਤ ਨੂੰ ਲਾਂਚ ਹੋਵੇਗਾ ਸ਼ਿਓਮੀ ਦਾ ਇਹ ਸਮਾਰਟਫੋਨ, ਜਾਣੋ ਫੀਚਰਸ

08/17/2017 7:54:51 PM

ਜਲੰਧਰ— ਹਾਲ ਹੀ 'ਚ ਸ਼ਿਓਮੀ ਨੇ ਐਲਾਨ ਕੀਤਾ ਹੈ ਕਿ ਭਾਰਤ 'ਚ ਰੈੱਡਮੀ ਨੋਟ 4 ਡਿਵਾਈਸ ਦੇ 5 ਮਿਲਿਅਨ ਯੂਨੀਟ ਸੇਲ ਹੋ ਚੁੱਕੇ ਹਨ। ਖਬਰਾਂ ਮੁਤਾਬਕ ਕੰਪਨੀ ਰੈੱਡਮੀ ਨੋਟ 5 ਸਮਾਰਟਫੋਨ 'ਤੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਹੋਰ ਰਿਪੋਰਟਸ ਮੁਤਾਬਕ ਸ਼ਿਓਮੀ ਰੈੱਡਮੀ ਨੋਟ 5 ਨਾਲ ਹੀ ਇਸ ਦਾ ਛੋਟਾ ਵੇਰੀਅੰਟ ਵੀ ਪੇਸ਼ ਕਰ ਸਕਦੀ ਹੈ ਜੋ ਕਿ ਰੈੱਡਮੀ ਨੋਟ 5ਏ ਨਾਂ ਤੋਂ ਲਾਂਚ ਹੋਵੇਗਾ। ਟੀਨ 'ਤੇ ਲਿਸਟ ਹੋਈ ਜਾਣਕਾਰੀ ਮੁਤਾਬਕ ਕੰਪਨੀ ਰੈੱਡਮੀ ਨੋਟ 5ਏ ਨੂੰ ਜਲਦ ਹੀ ਲਾਂਚ ਕਰ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਿਓਮੀ ਰੈੱਡਮੀ ਨੋਟ 5ਏ 'ਚ 5.5 ਇੰਚ ਦੀ ਐੱਚ.ਡੀ ਡਿਸਪਲੇਅ ਹੋ ਸਕਦੀ ਹੈ। ਜਿਸ ਦਾ ਸਕਰੀਨ Resolution 1280*720 ਪਿਕਸਲ ਹੈ। ਇਹ ਸਮਾਰਟਫੋਨ 1.4 Ghz ਕਵਾਲਕਾਮ ਸਨੈਪਡਰੈਗਨ 425 ਚਿਪਸੈੱਟ 'ਤੇ ਪੇਸ਼ ਹੋਵੇਗਾ। ਇਸ 'ਚ 2ਜੀ.ਬੀ ਰੈਮ ਅਤੇ 16 ਜੀ.ਬੀ ਇੰਟਰਨਲ ਮੈਮਰੀ ਹੋਵੇਗੀ। ਸ਼ਿਓਮੀ ਦੇ MIUI 8 ਦੇ ਨਾਲ ਐਂਡ੍ਰਾਇਡ 7.1.1 ਨੌਗਟ 'ਤੇ ਆਧਾਰਿਤ ਇਸ ਸਮਾਰਟਫੋਨ 'ਚ 1.3 ਮੈਗਾਪਿਕਸਲ ਦਾ ਰਿਅਰ ਕੈਮਰਾ ਹੋ ਸਕਦਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਪਾਵਰ ਬੈਕਅਪ ਲਈ ਇਸ 'ਚ 3,000 mAh ਦੀ ਬੈਟਰੀ ਹੋ ਸਕਦੀ ਹੈ। ਲਿਸਟਿੰਗ ਮੁਤਾਬਕ ਇਹ ਸਮਾਰਟਫੋਨ ਕਈ ਕਲਰ ਵੇਰੀਅੰਟ 'ਚ ਲਾਂਚ ਹੋਵੇਗਾ, ਜਿਸ 'ਚ Rose ਗੋਲਡ, ਗੋਲਡ ਵ੍ਹਾਈਟ, ਬਲੂ, ਰੈੱਡ, ਪਿੰਕ, ਗ੍ਰੈ ਅਤੇ ਸਿਲਵਰ ਰੰਗ ਸ਼ਾਮਲ ਹਨ। ਇਸ ਦੇ ਸਪੈਸੀਫਿਕੇਸ਼ਨ ਅਤੇ ਫੀਚਰਸ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਜਿਸ ਦੇ ਮੁਤਾਬਕ ਰੈੱਡਮੀ ਨੋਟ 5 'ਚ 5.5 ਇੰਚ ਦੀ ਐੱਚ.ਡੀ ਡਿਸਪਲੇਅ ਹੋਵੇਗੀ। ਇਹ ਸਮਾਰਟਫੋਨ 630 ਜਾਂ 660 ਚਿਪਸੈੱਟ 'ਤੇ ਪੇਸ਼ ਹੋ ਸਕਦਾ ਹੈ। ਇਸ 'ਚ 2 ਵੇਰੀਅੰਟ ਸਟੋਰੇਜ 32 ਜੀ.ਬੀ ਅਤੇ 64 ਜੀ.ਬੀ ਹੋਣਗੇ। ਇਹ ਸਮਾਰਟਫੋਨ 2ਜੀ.ਬੀ /3 ਜੀ.ਬੀ /4ਜੀ.ਬੀ ਰੈਮ ਆਪਸ਼ਨ ਨਾਲ ਉੁਪਲੱਬਧ ਹੋ ਸਕਦਾ ਹੈ। ਫੋਟੋਗ੍ਰਾਫੀ ਲਈ ਇਸ 'ਚ 16 ਮੈਗਾਪਿਕਸਲ ਦਾ ਰਿਅਰ ਅਤੇ 13 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਪਾਵਰ ਬੈਕਅਪ ਲਈ ਇਸ 'ਚ 3,790 mAh ਦੀ ਬੈਟਰੀ ਹੋਵੇਗੀ ਅਤੇ ਬੈਕ ਪੈਨਲ 'ਚ ਫਿੰਗਪ੍ਰਿੰਟ ਸਕੈਨਰ ਹੋਵੇਗਾ।