ਮਿੰਟਾਂ ''ਚ ਆਊਟ ਆਫ ਸਟਾਕ ਹੋ ਗਿਆ ਇਹ ਸਮਾਰਟਫੋਨ

01/22/2018 8:24:31 PM

ਜਲੰਧਰ—ਹੁਵਾਵੇ ਦੀ ਸਬ-ਬ੍ਰਾਂਡ ਕੰਪਨੀ ਆਨਰ ਨੇ ਕੁਝ ਸਮੇਂ ਪਹਿਲੇ ਹੀ ਭਾਰਤ 'ਚ ਆਪਣੇ ਆਨਰ 9 ਲਾਈਟ ਨੂੰ ਲਾਂਚ ਕੀਤਾ ਸੀ, ਜਿਸ ਤੋਂ ਬਾਅਦ ਇਹ ਸਮਾਰਟਫੋਨ 21 ਜਨਵਰੀ ਯਾਨੀ ਕੱਲ ਅੱਧੀ ਰਾਤ ਵਿਕਰੀ ਲਈ ਉਪਲੱਬਧ ਹੋਇਆ ਸੀ। ਦੱਸਣਯੋਗ ਹੈ ਕਿ ਇਹ ਸਮਾਰਟਫੋਨ ਆਪਣੀ ਪਹਿਲੀ ਫਲੈਸ਼ ਸੇਲ ਦੌਰਾਨ ਕੇਵਲ 6 ਮਿੰਟਾਂ 'ਚ ਹੀ 'ਆਊਟ ਆਫ ਸਟਾਕ' ਹੋ ਗਿਆ। ਜਿਸ ਤੋਂ ਬਾਅਦ ਕੰੰਪਨੀ ਨੇ ਬੀਤੇ ਦਿਨ ਹੀ ਇਸ ਦੀ ਦੂਜੀ ਫਲੈਗ ਸੇਲ ਦੁਪਹਿਰ 12 ਵਜੇ ਆਯੋਜੀਤ ਕੀਤੀ, ਜਿਸ 'ਚ ਕੇਵਲ 3 ਮਿੰਟ 'ਚ ਹੀ ਇਹ ਇਸ ਸਮਾਰਟਫੋਨ ਦੋਬਾਰਾ 'ਆਊਟ ਆਫ ਸਟਾਕ' ਹੋ ਗਏ। ਆਨਰ ਦੇ ਮੁਤਾਬਕ ਇਸ ਦੇ 150 ਯੂਨਿਟਸ ਦੀ ਵਿਕਰੀ ਪ੍ਰਤੀ ਸੈਕਿੰਡਸ ਦੇ ਹਿਸਾਬ ਨਾਲ ਹੋਈ ਹੈ।
ਦੱਸਣਯੋਗ ਹੈ ਕਿ ਇਸ ਸਮਾਰਟਫੋਨ ਦੀ ਅਗਲੀ ਸੇਲ 23 ਜਨਵਰੀ ਯਾਨੀ ਕੱਲ ਦੁਪਹਿਰ 12 ਵਜੇ ਆਯੋਜੀਤ ਕੀਤੀ ਜਾਵੇਗੀ। ਆਨਰ ਨੇ ਭਾਰਤ 'ਚ ਇਸ ਦੇ ਦੋ ਵੇਰੀਅੰਟਸ ਲਾਂਚ ਕੀਤੇ ਹਨ, ਜਿਸ 'ਚ ਇਕ ਵੇਰੀਅੰਟ 3 ਜੀ.ਬੀ. ਅਤੇ 32 ਜੀ.ਬੀ. ਇੰਟਰਨਲ ਸਟੋਰੇਜ ਅਤੇ ਦੂਜਾ 4 ਜੀ.ਬੀ. ਰੈਮ ਅਤੇ 64 ਜੀ.ਬੀ. ਇੰਟਰਨਲ ਸਟੋਰੇਜ ਨਾਲ ਆਵੇਗਾ। 3 ਜੀ.ਬੀ. ਰੈਮ ਵਾਲੇ ਵੇਰੀਅੰਟ ਦੀ ਕੀਮਤ 10,999 ਰੁਪਏ ਅਤੇ 4 ਜੀ.ਬੀ. ਰੈਮ ਵਾਲੇ ਵੇਰੀਅੰਟ ਦੀ ਕੀਮਤ 14,999 ਰੁਪਏ ਦੀ ਕੀਮਤ ਹੈ।
ਸਪੈਸੀਫਿਕੇਸ਼ਨੰਸ
ਸਪੈਸੀਫਿਕੇਸ਼ਨੰਸ ਦੀ ਗੱਲ ਕਰੀਏ ਤਾਂ ਇਸ 'ਚ 5.65 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਸਕਰੀਨ resolution  2160x1080 ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਚਾਰ ਕੈਮਰੇ ਦਿੱਤੇ ਗਏ ਹਨ। ਇੰਨਾਂ 'ਚ  13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਸਕੈਡਰੀ ਸੈਂਸਰ ਦੋਵਾਂ ਦੇ ਕੈਮਰੇ ਸੈਟਅਪ 'ਚ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ 4g volte, ਡਿਊਲ ਸਿਮ ਬਲੂਟੁੱਥ, ਵਾਈ-ਫਾਈ, ਜੀ.ਪੀ.ਐੱਸ. ਡਿਊਲ ਸਿਮ ਅਤੇ ਮਾਈਕ੍ਰੋ usb ਪੋਰਟ ਆਦਿ ਹਨ। ਉੱਥੇ, ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000mah ਦੀ ਬੈਟਰੀ ਦਿੱਤੀ ਗਈ ਹੈ।