ਬਾਈਕ ਡਰਾਈਵਿੰਗ ਦੌਰਾਨ ਲੋਕੇਸ਼ਨ ਦੀ ਜਾਣਕਾਰੀ ਦੇਣਗੇ ਸਮਾਰਟ ਗਲਵਸ

03/29/2017 12:13:37 PM

ਜਲੰਧਰ- ਮੋਟਰਸਾਈਕਲ ਚਲਾਉਂਦੇ ਸਮੇਂ ਲੋਕੇਸ਼ਨ ਦਾ ਪਤਾ ਲਾਉਣ ਲਈ ਆਮ ਤੌਰ ''ਤੇ ਲੋਕ ਸਮਾਰਟਫੋਨ ਨੂੰ ਹੈਂਡਲਬਾਰ ''ਤੇ ਮਾਊਂਟ ਕਰਦੇ ਹਨ ਪਰ ਬਾਈਕ ਰਾਈਡ ਕਰਦੇ ਸਮੇਂ ਸਮਾਰਟਫੋਨ ਦੀ ਛੋਟੀ ਸਕਰੀਨ ਨੂੰ ਦੇਖਣ ਨਾਲ ਹਾਦਸਾ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਜਾਰਜੀਆ ਦੇ ਸ਼ਹਿਰ ਅਟਲਾਂਟਾ ''ਚ ਰਹਿਣ ਵਾਲੇ ਮਸ਼ਹੂਰ ਬਾਈਕਰ ਸਟੀਵਨ ਕ੍ਰਿਏਡਲੈਂਡਰ ਨੇ ਸਮਾਰਟ ਗਲਵਸ ਵਿਕਸਿਤ ਕੀਤੇ ਹਨ, ਜੋ ਮੋਟਰਸਾਈਕਲ ਚਲਾਉਂਦੇ ਸਮੇਂ ਤੁਹਾਡੀ ਟਰਨ ਕਿੰਨੀ ਦੂਰ ਹੈ ਅਤੇ ਤੁਸੀਂ ਸੱਜੇ ਮੁੜਨਾ ਹੈ ਜਾਂ ਖੱਬੇ, ਦੀ ਜਾਣਕਾਰੀ ਐੱਲ. ਈ. ਡੀ. ਇੰਡੀਕੇਟਰ ਰਾਹੀਂ ਮੁਹੱਈਆ ਕਰਵਾਉਣਗੇ।

8 ਘੰਟੇ ਹੋਵੇਗਾ ਬੈਟਰੀ ਬੈਕਅਪ
ਇਸ ਟਰਨਪੁਆਇੰਟ ਸਮਾਰਟ ਗਲਵਸ ਸਿਸਟਮ ''ਚ ਖਾਸ ਬੈਟਰੀ ਲੱਗੀ ਹੈ, ਜੋ 8 ਘੰਟਿਆਂ ਦਾ ਬੈਕਅਪ ਦੇਵੇਗੀ। ਇਨ੍ਹਾਂ ''ਚ ਸੱਜੇ ਹੱਥ ਦਾ ਗਲਵਸ ਆਮ ਹੈ, ਉਥੇ ਹੀ ਸੱਜੇ ਹੱਥ ਦੇ ਗਲਵਸ ''ਚ ਬਲੂਟੁਥ ਵਾਲੀ ਡਿਵਾਈਸ ਨੂੰ ਰੱਖਣ ਲਈ ਇਕ ਪਾਕੇਟ ਦਿੱਤੀ ਗਈ ਹੈ, ਜਿਸ ਵਿਚ ਬਾਈਕ ਚਲਾਉਂਦੇ ਸਮੇਂ ਸਮਾਰਟਫੋਨ ਨੂੰ ਵੀ ਫਿੱਟ ਕਰ ਸਕਦੇ ਹੋ। ਸਮਾਰਟ ਗਲਵਸ ਵਾਇਰਲੈੱਸ ਸਮਾਰਟਫੋਨ ''ਚ ਮੌਜੂਦ ਮੈਪਸ ਐਪ ਨਾਲ ਕੁਨੈਕਟ ਹੋਵੇਗਾ। ਫਿਲਹਾਲ ਇਸ ਐਪ ਦਾ ਆਈ. ਓ. ਐੱਸ. ਵਰਜ਼ਨ ਤਿਆਰ ਕੀਤਾ ਗਿਆ ਹੈ। ਜਲਦੀ ਹੀ ਇਸ ਦੇ ਐਂਡਰਾਇਡ ਵਰਜ਼ਨ ਨੂੰ ਵੀ ਲਿਆਉਣ ਦੀ ਯੋਜਨਾ ਬਣਾਈ ਗਈ ਹੈ।

ਟਰਨ ਆਉਣ ਤੋਂ ਪਹਿਲਾਂ ਜਗੇਗੀ ਐੱਲ. ਈ. ਡੀ.
ਮੋਟਰਸਾਈਕਲ ਚਲਾਉਂਦੇ ਸਮੇਂ ਡਿਵਾਈਸ ਦੇ ਜੀ. ਪੀ. ਐੱਸ. ਸਿਸਟਮ ''ਚ ਟਰਨ ਆਉਣ ਤੋਂ ਪਹਿਲਾਂ ਇਹ ਸਮਾਰਟ ਗਲਵਸ ਐੱਲ. ਈ. ਡੀ. ਨੂੰ ਬਲਿੰਕ ਕਰੇਗਾ ਅਤੇ ਦੱਸੇਗਾ ਕਿ ਇਹ ਟਰਨ ਕਿੰਨੀ ਦੂਰੀ ''ਤੇ ਹੈ। ਸਮਾਰਟ ਗਲਵਸ 4 ਮੀਲ ਦੀ ਦੂਰੀ ਤੋਂ ਅੱਧਾ ਮੀਲ ਦੀ ਦੂਰੀ ਤੱਕ ਇੰਡੀਕੇਸ਼ਨ ਦੇਵੇਗਾ ਅਤੇ ਸਹੀ ਸਮਾਂ ਆਉਣ ''ਤੇ ਟਰਨ ਕਰਨ ਦਾ ਸਿਗਨਲ ਵੀ। ਇਸ ਤੋਂ ਇਲਾਵਾ ਇਸ ਸਮਾਰਟ ਗਲਵਸ ਨਾਲ ਰਾਈਡਰ ਮੈਨੁਅਲੀ ਵੀ ਚੈੱਕ ਕਰ ਸਕੇਗਾ ਕਿ ਦੂਜੀ ਟਰਨ ਕਿੰਨੀ ਦੂਰੀ ''ਤੇ ਹੈ ਪਰ ਇਸ ਲਈ ਰਾਈਡਰ ਨੂੰ ਆਪਣੇ ਅੰਗੂਠੇ ਅਤੇ ਚਾਰੇ ਉਂਗਲੀਆਂ ਨੂੰ ਇਕੱਠੇ ਗਲਵਸ ''ਤੇ ਪ੍ਰੈੱਸ ਕਰਨਾ ਹੋਵੇਗਾ, ਮਤਲਬ ਕਿ ਦਬਾਉਣਾ ਹੋਵੇਗਾ। ਅਜਿਹਾ ਕਰਨ ''ਤੇ ਐੱਲ. ਈ. ਡੀ. ਡਿਸਪਲੇ ਐਕਟੀਵੇਟ ਹੋ ਜਾਵੇਗੀ ਅਤੇ ਤੁਹਾਨੂੰ ਇਹ ਸੰਕੇਤ ਰਾਹੀਂ ਦੱਸ ਦੇਵੇਗਾ ਕਿ ਟਰਨ ਕਿੰਨੀ ਦੂਰੀ ''ਤੇ ਹੈ।

ਹੋਰ ਵੀ ਫੀਚਰਜ਼ ਹੋਣਗੇ ਐਡ
ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ''ਚ ਇਸ ਤਕਨੀਕ ''ਚ ਕੰਪਾਸ ਅਤੇ ਬੈਟਰੀ ਲੈਵਲ ਡਿਸਪਲੇ ਆਦਿ ਅਡੀਸ਼ਨਲ ਫੀਚਰਜ਼ ਐਡ ਕੀਤੇ ਜਾਣਗੇ। ਫਿਲਹਾਲ ਇਸ ਨੂੰ ਇਕ ਕਿੱਕਸਟਾਰਟਰ ਦੇ ਤੌਰ ''ਤੇ ਬਣਾਇਆ ਗਿਆ ਹੈ ਪਰ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਨੂੰ ਅਗਲੀ ਜਨਵਰੀ ਤੱਕ 249 ਡਾਲਰ (ਕਰੀਬ 16,206 ਰੁਪਏ) ''ਚ ਵਿਕਰੀ ਲਈ ਉਪਲਬਧ ਕੀਤਾ ਜਾਵੇਗਾ।