24 ਸਤੰਬਰ ਨੂੰ ਭਾਰਤ 'ਚ ਮੋਟੋਰੋਲਾ ਲਾਂਚ ਕਰੇਗਾ ਇਹ ਸਮਾਰਟਫੋਨ

09/18/2018 9:33:44 PM

ਜਲੰਧਰ—ਮੋਟੋਰੋਲਾ ਅਗਲੇ ਹਫਤੇ ਭਾਰਤ 'ਚ Android One ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਮੀਡੀਆ ਇਨਵਾਈਟਸ ਭੇਜਣ ਸ਼ੁਰੂ ਕਰ ਦਿੱਤੇ ਹਨ। 24 ਸਤੰਬਰ ਨੂੰ ਦਿੱਲੀ ਐੱਨ.ਸੀ.ਆਰ. 'ਚ ਈਵੈਂਟ ਆਯੋਜਿਤ ਕੀਤਾ ਜਾਵੇਗਾ। ਇਸ ਸਮਾਰਟਫੋਨ ਦੀ ਖਾਸੀਅਤ ਇਸ ਦੀ ਬੈਟਰੀ ਹੈ ਜੋ 5,000 ਐੱਮ.ਏ.ਐੱਚ. ਦੀ ਹੈ।

ਇਹ ਗੂਗਲ ਅਤੇ ਮੋਟੋਰੋਲਾ ਦਾ ਇਕ ਨਾਲ ਤਿਆਰ ਕੀਤਾ ਗਿਆ ਪਹਿਲਾ ਐਂਡ੍ਰਾਇਡ ਵਨ ਡਿਵਾਈਸ ਹੈ। ਇਸ ਸਮਾਰਟਫੋਨ ਨਾਲ ਮੋਟੋਰੋਲਾ ਦੇਰ ਨਾਲ ਹੀ ਸੀ ਪਰ ਡਿਸਪਲੇਅ ਨੌਚ ਦੀ ਰੇਸ 'ਚ ਆ ਗਈ ਹੈ। ਇਹ ਸਮਾਰਟਫੋਨ ਹਾਲ ਹੀ 'ਚ ifa 'ਚ ਪੇਸ਼ ਕੀਤਾ ਗਿਆ ਸੀ ਅਤੇ ਹੁਣ ਇਸ ਨੂੰ ਭਾਰਤੀ ਬਾਜ਼ਾਰ 'ਚ ਲਿਆਇਆ ਜਾ ਰਿਹਾ ਹੈ।

ਇਸ ਸਮਾਰਟਫੋਨ 'ਚ ਕੁਆਲਕਾਮ ਸਨੈਪਡਰੈਗਨ 636 ਸਨੈਪਡਰੈਗਨ ਦਿੱਤਾ ਗਿਆ ਹੈ। ਇਸ 'ਚ 6.2 ਇੰਚ ਡਿਸਪਲੇਅ ਦਿੱਤੀ ਗਈ ਜੋ ਫੁਲ ਐੱਚ.ਡੀ. ਹੈ। ਰੀਅਰ 'ਚ ਦੋ ਕੈਮਰੇ ਹਨ ਜੋ 16 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦੇ ਹਨ। ਸੈਲਫੀ ਲਈ ਇਸ 'ਚ 12 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

ਆਈ.ਐੱਫ.ਏ. 'ਚ ਇਸ ਸਮਾਰਟਫੋਨ ਨੂੰ ਐਂਡ੍ਰਾਇਡ ਓਰੀਓ ਨਾਲ ਲਾਂਚ ਕੀਤਾ ਗਿਆ ਹੈ। ਮੁੰਮਕਿਨ ਹੈ ਕਿ ਕੰਪਨੀ ਭਾਰਤ 'ਚ ਇਸ ਨੂੰ ਐਂਡ੍ਰਾਇਡ ਪਾਈ ਨਾਲ ਲਾਂਚ ਕਰੇ। ਭਾਰਤ 'ਚ ਇਹ ਸਮਾਰਟਫੋਨ ਨੂੰ ਦੋ ਵੇਰੀਐਂਟਸ 'ਚ ਲਾਂਚ ਕੀਤਾ ਜਾ ਸਕਦਾ ਹੈ। ਇਕ ਵੇਰੀਐਂਟ 'ਚ 3ਜੀ.ਬੀ. ਰੈਮ ਨਾਲ 32ਜੀ.ਬੀ. ਇੰਟਰਨਲ ਮੈਮਰੀ ਜਦਕਿ 4ਜੀ.ਬੀ. ਰੈਮ ਨਾਲ 64ਜੀ.ਬੀ. ਇੰਟਰਨਲ ਮੈਮਰੀ ਦਿੱਤੀ ਜਾ ਸਕਦੀ ਹੈ।