ਭਾਰਤ 'ਚ ਸਭ ਤੋਂ ਪਹਿਲਾਂ ਲਾਂਚ ਹੋਵੇਗਾ iPhone ਦਾ ਇਹ ਮਾਡਲ

08/08/2017 10:18:08 AM

ਜਲੰਧਰ- ਭਾਰਤੀ ਸਮਾਰਟਫੋਨ ਮਾਰਕੀਟ 'ਚ ਆਪਣੀ ਪਕੜ ਅਤੇ ਜ਼ਿਆਦਾ ਮਜਬੂਤ ਕਰਨ ਦੇ ਉਦੇਸ਼ ਤੋਂ ਅਮਰੀਕੀ ਕੰਪਨੀ ਐਪਲ ਆਈਫੋਨ SE ਦੇ ਨਵੇਂ ਰੂਪ ਨੂੰ ਭਾਰਤ 'ਚ ਪੇਸ਼ ਕਰਨ ਦੀ ਤਿਆਰੀ 'ਚ ਹੈ ਅਤੇ ਇਹ ਨਵਾਂ ਆਈਫੋਨ SE ਸਭ ਤੋਂ ਪਹਿਲਾਂ ਭਾਰਤੀ ਬਾਜ਼ਾਰ 'ਚ ਹੀ ਲਾਂਚ ਕੀਤਾ ਜਾਵੇਗਾ। ਜਾਣਕਾਰੀ ਦੇ ਮੁਤਾਬਕ ਕੰਪਨੀ ਇਸ ਸਮਾਰਟਫੋਨ ਦੀ ਸਪਲਾਈ ਅਗਲੇ ਸਾਲ ਦੀ ਸ਼ੁਰੂਆਤ 'ਚ ਸ਼ੁਰੂ ਕਰ ਦੇਵੇਗੀ।
ਇਕ ਰਿਪੋਰਟ ਦੇ ਮੁਤਾਬਕ ਆਈਫੋਨ ਐੱਸ. ਈ. ਦਾ ਨਵਾਂ ਵਰਜਨ ਭਾਰਤ 'ਚ ਲਾਂਚ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਐਪਲ ਸ਼ੇਅਰ ਅਗਲੇ 5 ਸਾਲਾਂ 'ਚ ਦੁੱਗਣਾ ਕਰਨਾ ਚਾਹੁੰਦੀ ਹੈ। 
ਸਰਕਾਰ ਨਾਲ ਗੱਲ-ਬਾਤ -
ਸੂਤਰਾਂ ਨੇ ਇਹ ਦਾਅਵਾ ਕੀਤਾ ਹੈ ਕਿ ਕੰਪਨੀ ਆਪਣੀ ਪ੍ਰੋਡਕਟਿਵਿਟੀ ਵਧਾਉਣ ਲਈ ਕਰਨਾਟਕ ਸਰਕਾਰ ਨਾਲ ਗੱਲ-ਬਾਤ ਕਰ ਰਹੀ ਹੈ। ਕੰਪਨੀ ਆਪਣੀ ਪ੍ਰੋਡਕਟਿਵਿਟੀ ਦੋ ਤੋਂ ਤਿੰਨ ਗੁਣਾ ਵਧਾ ਸਕੇ।