ਆਈਫੋਨ ਲਈ ਪੇਸ਼ ਹੋਇਆ ਇਹ ਨਵਾਂ ਵਾਇਰਲੈੱਸ ਚਾਰਜਿੰਗ ਪੈਡ

Sunday, Apr 29, 2018 - 10:26 AM (IST)

ਜਲੰਧਰ-ਅਮਰੀਕੀ ਮੋਬਾਇਲ ਐਕਸੈਸਰੀ ਨਿਰਮਾਤਾ ਕੰਪਨੀ ਬੈਲਕਿਨ (Belkin) ਨੇ ਆਪਣਾ ਇਕ ਨਵਾਂ ਚਾਰਜਿੰਗ ਪੈਡ ਲਾਂਚ ਕੀਤਾ ਹੈ, ਜਿਸ ਦਾ ਨਾਂ 'ਬੂਸਟ ਅਪ' (Boost up) ਹੈ ਅਤੇ ਇਹ ਆਈਫੋਨ 8, ਆਈਫੋਨ 8 ਪਲੱਸ ਅਤੇ ਆਈਫੋਨ ਐਕਸ ਨੂੰ ਸਪੋਰਟ ਕਰੇਗਾ। ਕੰਪਨੀ ਨੇ ਆਪਣੇ ਇਸ ਨਵੇਂ ਚਾਰਜਿੰਗ ਪੈਡ 'ਚ ''QI'' ਤਕਨੀਕ ਦੀ ਵਰਤੋਂ ਕੀਤੀ ਹੈ, ਜੋ ਇਸ ਨੂੰ ਬਿਹਤਰ ਬਣਾਉਂਦੀ ਹੈ।

 

ਕੀਮਤ ਅਤੇ ਉਪਲੱਬਧਤਾ-
ਕੰਪਨੀ ਦੇ ਇਸ ਵਾਇਰਲੈੱਸ ਚਾਰਜਰ ਦੀ ਕੀਮਤ 6,999 ਰੁਪਏ ਹੈ। ਇਹ ਅਮੇਜ਼ਨ ਅਤੇ ਐਪਲ ਰੀਸੈਲਰਾਂ ਕੋਲ 30 ਐਪ੍ਰਲ ਤੱਕ ਵਿਕਰੀ ਲਈ ਉਪਲੱਬਧ ਹੋਵੇਗਾ।

 

ਬੈਲਕਿਨ ਦੇ ਵਾਇਸ ਪ੍ਰੈਜ਼ੀਡੈਂਟ ਸਟੀਵ ਮੇਲੋਨੀ ਨੇ ਕਿਹਾ ਹੈ ਕਿ ਆਈਫੋਨ 8 , ਆਈਫੋਨ 8 ਪਲੱਸ ਅਤੇ ਆਈਫੋਨ ਐਕਸ ਲਈ 'ਬੂਸਟ ਅਪ' ਚਾਰਜਿੰਗ ਪੈਡ ਨਾਲ ਅਸੀਂ ਯੂਜ਼ਰਸ ਲਈ ਸਭ ਤੋਂ ਵਧੀਆ ਕੇਬਲ ਫ੍ਰੀ ਅਤੇ ਸੁਵਿਧਾਜਨਕ ਚਾਰਜਿੰਗ ਹੱਲ ਪ੍ਰਦਾਨ ਕਰਦੇ ਹਾਂ। ਇਹ ਡਿਵਾਈਸਿਜ਼ ਨੂੰ 7.5 ਵਾਟ ਦੇ ਲੈਵਲ ਤੱਕ ਚਾਰਜ ਕਰਨ ਦੇ ਸਮੱਰਥ ਹੈ।


Related News