iPhone ਲਵਰਜ਼ ਲਈ ਖ਼ੁਸ਼ਖ਼ਬਰੀ, ਇਸ ਫੋਨ ਦੀ ਹੋਵੇਗੀ ਧਮਾਕੇਦਾਰ ਦਸਤਕ

05/11/2021 10:38:20 AM

ਨਵੀਂ ਦਿੱਲੀ- ਦਿੱਗਜ ਟੈੱਕ ਕੰਪਨੀ ਐਪਲ ਹਰ ਸਾਲ ਇਕ ਨਵਾਂ ਮਾਡਲ ਲਾਂਚ ਕਰਦੀ ਹੈ। ਪਿਛਲੇ ਸਾਲ ਇਸ ਨੇ ਆਈਫੋਨ 12 ਸੀਰੀਜ਼ ਲਾਂਚ ਕੀਤੀ ਸੀ। ਉੱਥੇ ਹੀ, ਹੁਣ ਇਸ ਸਾਲ ਕੰਪਨੀ ਆਪਣੀ ਨਵੀਂ ਸੀਰੀਜ਼ ਨੂੰ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਦੀ ਧਮਾਕਦੇਦਾਰ ਦਸਤਕ ਹੋਵੇਗੀ। ਇਹ ਨਵੀਂ ਸੀਰੀਜ਼ ਆਈਫੋਨ 13 ਹੋਵੇਗੀ।

ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਆਪਣੀ ਆਈਫੋਨ 13 ਸੀਰੀਜ਼ ਲਾਂਚ ਕਰਨ ਦੀ ਤਿਆਰੀ ਵਿਚ ਲੱਗੀ ਹੋਈ ਹੈ। ਇਸ ਸੀਰੀਜ਼ ਨੂੰ ਸਤੰਬਰ ਮਹੀਨੇ ਵਿਚ ਲਾਂਚ ਕੀਤਾ ਜਾ ਸਕਦਾ ਹੈ।

iPhone ਲਵਰਜ਼ ਲਈ ਚੰਗੀ ਖ਼ਬਰ ਇਹ ਹੈ ਕਿ ਆਈਫੋਨ 13 ਘੱਟ ਕੀਮਤ ਵਿਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ ਅਧਿਕਾਰਤ ਤੌਰ 'ਤੇ ਸਾਹਮਣੇ ਨਹੀਂ ਆਈ ਹੈ ਪਰ ਕੁਝ ਰਿਪੋਰਟਾਂ ਮੁਤਾਬਕ, ਕੀਮਤ ਘੱਟ ਹੋਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਈਫੋਨ 13 ਦੀ ਕੀਮਤ ਆਈਫੋਨ 12 ਜਿੰਨੀ ਹੀ ਹੋਵੇਗੀ। ਹੁਣ ਤੱਕ ਕੰਪਨੀ ਨੇ ਜਿੰਨੀ ਵਾਰ ਵੀ ਕੋਈ ਨਵਾਂ ਮਾਡਲ ਲਾਂਚ ਕੀਤਾ ਹੈ ਉਸ ਦੀ ਕੀਮਤ ਪਿਛਲੇ ਮਾਡਲਾਂ ਨਾਲੋਂ ਵੱਧ ਰਹੀ ਹੈ ਪਰ ਇਸ ਵਾਰ ਆਈਫੋਨ 13 ਦੀ ਕੀਮਤ ਆਈਫੋਨ 12 ਜਿੰਨੀ ਹੋ ਸਕਦੀ ਹੈ। iPhone 12 ਦੇ ਬੇਸ ਮਾਡਲ ਦੀ ਕੀਮਤ 799 ਡਾਲਰ ਹੈ। ਉੱਥੇ ਹੀ, ਇਸ ਦੀ ਭਾਰਤ ਕੀਮਤ  79,900 ਰੁਪਏ ਹੈ।

ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ ਕੀਮਤਾਂ 'ਚ ਇੰਨਾ ਉਛਾਲ, ਪੰਜਾਬ 'ਚ ਰਿਕਾਰਡ 'ਤੇ ਪੁੱਜੇ ਮੁੱਲ

13 ਸੀਰੀਜ਼ ਦੇ ਚਾਰ ਫੋਨ ਹੋਣਗੇ ਲਾਂਚ-
ਇਸ ਸੀਰੀਜ਼ ਦੇ ਚਾਰ ਫੋਨ ਪੇਸ਼ ਕੀਤੇ ਜਾ ਸਕਦੇ ਹਨ। iPhone 13 ਵਿਚ 6.1 ਇੰਚ ਦੀ ਸਕ੍ਰੀਨ ਦਿੱਤੀ ਜਾ ਸਕਦੀ ਹੈ, ਆਈਫੋਨ 13 ਮਿੰਨੀ ਵਿਚ 5.4 ਇੰਚ ਦੀ ਸਕ੍ਰੀਨ, ਆਈਫੋਨ 13 ਪ੍ਰੋ ਵਿਚ 6.1 ਇੰਚ ਦੀ ਸਕ੍ਰੀਨ ਅਤੇ ਆਈਫੋਨ 13 ਪ੍ਰੋ ਮੈਕਸ ਵਿਚ 6.7 ਇੰਚ ਦੀ ਸਕ੍ਰੀਨ ਦਿੱਤੀ ਜਾ ਸਕਦੀ ਹੈ। ਇਹ ਸਾਰੇ ਫੋਨ 5ਜੀ ਹੋਣਗੇ। ਕੁਝ ਰਿਪੋਰਟਾਂ ਅਨੁਸਾਰ, ਇਸ ਸੀਰੀਜ਼ ਦੇ ਉੱਚੇ ਮਾਡਲਾਂ ਨੂੰ 1 ਟੀ. ਬੀ. ਤੱਕ ਸਟੋਰੇਜ ਨਾਲ ਲਾਂਚ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- SBI ਵੱਲੋਂ ਸੁਵਿਧਾ, ਹੁਣ ਘਰ ਬੈਠੇ ਦੂਜੀ ਸ਼ਾਖਾ 'ਚ ਟ੍ਰਾਂਸਫਰ ਕਰ ਸਕਦੇ ਹੋ ਖਾਤਾ


Sanjeev

Content Editor

Related News