ਨਵੇਂ ਡਿਜ਼ਾਈਨ ਨਾਲ ਆਏਗਾ iPhone 12, ਨਹੀਂ ਹੋਵੇਗੀ ਨੋਚ ਵਾਲੀ ਡਿਸਪਲੇਅ

01/02/2020 12:50:30 PM

ਗੈਜੇਟ ਡੈਸਕ– ਹਰ ਸਾਲ ਦੀ ਤਰ੍ਹਾਂ ਹੀ ਐਪਲ ਦੀ 2020 ਸੀਰੀਜ਼ ਦੇ ਆਈਫੋਨਜ਼ ਦੇ ਵੀ ਕਈ ਨਵੇਂ ਫੀਚਰਜ਼ ਦੇ ਨਾਲ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਬਿਲਕੁਲ ਨਵਾਂ ਡਿਜ਼ਾਈਨ ਆਪਣੇ ਨਵੇਂ ਆਈਫੋਨਜ਼ ਲਈ ਲਿਆ ਸਕਦਾ ਹੈ। ਆਈਫੋਨਜ਼ ’ਚ ਕਈ ਫੀਚਰ ਪਹਿਲੀ ਵਾਰ ਪੇਸ਼ ਹੋਏ ਹਨ, ਜਿਨ੍ਹਾਂ ਨੂੰ ਬਾਅਦ ’ਚ ਬਾਕੀ ਐਂਡਰਾਇਡ ਸਮਾਰਟਫੋਨ ਬ੍ਰਾਂਡਸ ’ਚ ਵੀ ਅਡਾਪਟ ਕੀਤਾ ਗਿਆ ਹੈ। ਹਾਲਾਂਕਿ ਪਿਛਲੇ ਸਾਲ ਤੋਂ ਡਿਜ਼ਾਈਨ ਦੇ ਮਾਮਲੇ ’ਚ ਆਈਫੋਨ ’ਚ ਵੱਡਾ ਬਦਲਾਅ ਨਹੀਂ ਕੀਤਾ ਗਿਆ। ਹੁਣ ਸਾਹਮਣੇ ਆਇਆ ਹੈ ਕਿ ਨਵੇਂ ਆਈਫੋਨ ਮਾਡਲਾਂ ’ਚ ਬਿਨਾਂ ਨੌਚ ਵਾਲੀ ਡਿਸਪਲੇਅ ਦੇਖਣ ਨੂੰ ਮਿਲ ਸਕਦੀ ਹੈ।

ਪਿਛਲੇ ਕੁਝ ਸਾਲਾਂ ’ਚ ਲਾਂਚ ਹੋਏ ਆਈਫੋਨਜ਼ ’ਚ ਨੌਚ ਵਾਲੀ ਡਿਸਪਲੇਅ ਦੇਖਣ ਨੂੰ ਮਿਲੀ ਹੈ, ਅਜਿਹੇ ’ਚ ਨੌਚ ਖਤਮ ਕਰਨ ਨੂੰ ਐਪਲ ਵਲੋਂ ਵੱਡੇ ਕਦਮ ਦੇ ਤੌਰ ’ਤੇ ਦੇਖਿਆ ਜਾਵੇਗਾ ਨਵੇਂ ਪੇਟੈਂਟਸ ਨੂੰ GoDigital ਵਲੋਂ ਸਪਾਟ ਕੀਤਾ ਗਿਆ ਹੈ, ਜਿਸ ਵਿਚ ਡਿਵਾਈਸ ਆਈਫੋਨ ਵਰਗਾ ਤਾਂ ਦਿਸ ਰਿਹਾ ਹੈ ਪਰ ਇਸ ਵਿਚ ਕੋਈ ਨੋਚ ਨਹੀਂ ਹੈ। ਨਵੇਂ ਪੇਟੈਂਸ ਦੇ ਸਾਹਮਣੇ ਆਉਣ ਤੋਂ ਬਾਅਦ ਡਿਵਾਈਸਿਜ਼ ਦਾ ਬਿਲਕੁਲ ਨਵਾਂ ਡਿਜ਼ਾਈਨ ਫੈਕਟਰ ਨਜ਼ਰ ਆਇਆ ਹੈ, ਜਿਸ ਵਿਚ ਆਇਤਾਕਾਰ ਡਿਸਪਲੇਅ ਅਤੇ ਚੌਰਸ ਕਾਰਨਰ ਦੇਖਣ ਨੂੰ ਮਿਲੇ ਹਨ। ਨੋਚ ਦੇ ਖਤਮ ਹੋਣ ਦੇ ਨਾਲ ਹੀ ਐਪਲ ਦੇ ਆਥੰਟਿਕੇਸ਼ਨ ਫੀਰਚ ਫੇਸ ਆਈ.ਡੀ. ਨੂੰ ਲੈ ਕੇ ਮਿਲਣ ਵਾਲਾ ਹਾਰਡਵੇਅਰ ਵੀ ਮਿਸਿੰਗ ਹੈ। 

PunjabKesari

ਸੈਲਫੀ ਕੈਮਰਾ ’ਤੇ ਸਵਾਲ
ਨਾਲ ਹੀ ਕੋਈ ਵੀ ਫਰੰਟ ਫੇਸਿੰਗ ਕੈਮਰਾ ਵੀ ਨਵੇਂ ਡਿਜ਼ਾਈਨ ’ਚ ਨਹੀਂ ਦਿਖਾਈ ਦੇ ਰਿਹਾ। ਅਜਿਹੇ ’ਚ ਮੰਨਿਆ ਜਾ ਸਕਦਾ ਹੈ ਕਿ ਨਵੇਂ ਆਈਫੋਨ ਮਾਡਲਾਂ ’ਚ ਕੰਪਨੀ ਪਾਪ-ਅਪ ਸੈਲਫੀ ਕੈਮਰਾ ਵਰਗੇ ਸੈੱਟਅਪ ਦੇ ਸਕਦੀ ਹੈ, ਜਾਂ ਫਿਰ ਸੈਲਫੀ ਕੈਮਰਾ ਲੈੱਨਜ਼ ਡਿਵਾਈਸ ’ਚ ਡਿਸਪਲੇਅ ਦੇ ਪਿੱਛੇ ਲੁੱਕਿਆ ਹੋਵੇਗਾ। ਬਾਹਰਲੇ ਪਾਸੇ ਪੇਟੈਂਟ ’ਚ ਫਰੇਮ ਦਿਖਾਈ ਦੇ ਰਿਹਾ ਹੈ, ਜਿਸ ’ਤੇ ਪਾਵਰ ਬਟਨ, ਵਾਲਿਊਮ ਰਾਕਰਸ ਅਤੇ ਆਈਫੋਨ ’ਚ ਮਿਲਣ ਵਾਲਾ ਫਿਜੀਕਲ ਨੋਟਿਫਿਕੇਸ਼ਨ ਸਵਿੱਚ ਹੋਵੇਗਾ। ਇਸ ਤੋਂ ਇਲਾਵਾ ਇਕ ਸਿਮ-ਟ੍ਰੇਅ ਵੀ ਦਿਖਾਈ ਦੇ ਰਹੀ ਹੈ, ਜਿਸ ਨੂੰ ਪਾਵਰ-ਕੀਅ ਦੇ ਹੇਠਾਂ ਥਾਂ ਦਿੱਤੀ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਡਿਵਾਈਸ 2020 ’ਚ ਲਾਂਚ ਹੋਣ ਵਾਲਾ ਆਈਫੋਨ ਹੋ ਸਕਦਾ ਹੈ। 


Related News