ਇਹ ਹੈ ਦੁਨੀਆ ਦਾ ਸਭ ਤੋਂ ਖਤਰਨਾਕ ਵਾਇਰਸ 'I LOVE YOU'

05/27/2019 9:31:01 PM

ਗੈਜੇਟ ਡੈਸਕ—ਸਾਈਬਰ ਵਾਇਰਸ 'ਰੈਨਸਮਵੇਅਰ ਵਾਨਾਕ੍ਰਾਈ' ਕਾਰਨ ਇਸ ਸਮੇਂ ਦੁਨੀਆ ਦੇ ਕਈ ਦੇਸ਼ਾਂ 'ਚ ਹੜਕੰਮ ਮਚਿਆ ਹੋਇਆ ਹੈ। ਇਸ ਖਤਰਨਾਕ ਵਾਇਰਸ ਦਾ ਅਸਰ ਦੁਨੀਆ ਦੇ 150 ਦੇਸ਼ਾਂ 'ਤੇ ਪਿਆ ਹੈ। ਇਸ ਨਾਲ ਸਾਈਬਰ ਸੁਰੱਖਿਆ ਨੂੰ ਲੈ ਕੇ ਵੀ ਕਈ ਸਵਾਲ ਖੜੇ ਹੋ ਗਏ ਹਨ। ਦੇਸ਼ 'ਚ ਵੀ ਕੁਝ ਜਗ੍ਹਾ 'ਤੇ ਇਸ ਦਾ ਅਸਰ ਪਿਆ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜਦ ਦੁਨੀਆ ਨੂੰ ਕਿਸੇ ਖਤਰਨਾਕ ਵਾਇਰਸ ਨਾਲ ਜੂਝਨਾ ਪਿਆ ਹੋਵੇ।

I LOVE YOU ਵਾਇਰਸ


ਆਈ ਲਵ ਯੂ ਨਾਂ ਦਾ ਇਹ ਵਾਇਰਸ ਹਜ਼ਾਰਾਂ ਕੰਪਿਊਟਰਸ ਨੂੰ ਬਰਬਾਦ ਕਰ ਚੁੱਕਿਆ ਹੈ। ਇਹ ਵਾਇਰਸ ਇਕ ਮੇਲ ਰਾਹੀਂ ਆਉਂਦਾ ਹੈ ਜਿਸ ਦੇ ਸਬਜੈਕਟ 'ਚ ਆਈ ਲਵ ਯੂ ਲਿਖਿਆ ਹੁੰਦਾ ਹੈ। ਇਸ ਦੇ ਅੰਦਰ ਇਕ ਲਵ ਲੈਟਰ ਫਾਰ ਯੂ ਨਾਂ ਵਾਲਾ ਅਟੈਚਮੈਂਟ ਹੰਦਾ ਹੈ। ਇਸ ਨੂੰ ਕਲਿੱਕ ਕਰਦੇ ਹੀ ਵਾਇਰਸ ਪੂਰੀ ਤਰ੍ਹਾਂ ਨਾਲ ਕੰਪਿਊਟਰ 'ਚ ਫੈਲ ਜਾਂਦਾ ਹੈ। ਇਸ ਦੇ ਫੈਲਦੇ ਹੀ ਕੰਪਿਊਟਰ ਕਰਪਟ ਹੋ ਜਾਂਦਾ ਹੈ ਅਤੇ ਸਾਰੀਆਂ ਫਾਈਲਾਂ ਡੀਲਿਟ ਹੋ ਜਾਂਦੀਆਂ ਹਨ। ਇਹ ਇਕ ਜਨਰਲ ਮੇਲ ਦੀ ਤਰ੍ਹਾਂ ਆਉਂਦਾ ਹੈ ਜਿਸ 'ਚ ਆਈ ਲਵ ਯੂ ਲਿਖੇ ਜਾਣ ਨਾਲ ਲੋਕ ਇਸ ਨੂੰ ਖੋਲਦੇ ਹਨ ਅਤੇ ਵਾਇਰਸ ਦਾ ਸ਼ਿਕਾਰ ਹੋ ਜਾਂਦੇ ਹਨ।

Melissa ਵਾਇਰਸ


ਫਲੋਰਿਡਾ ਦੀ ਇਕ ਡਾਂਸਰ ਦੇ ਨਾਂ 'ਤੇ ਰੱਖਿਆ ਇਹ ਵਾਇਰਸ ਵੀ ਆਈ ਲਵ ਯੂ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਇਹ ਵਾਇਰਸ ਵੀ ਆਪਣੇ ਆਪ Replicate ਹੋ ਜਾਂਦਾ ਹੈ ਅਤੇ ਤੁਹਾਡੀ ਮੇਲ ਬਾਕਸ 'ਚ ਮੌਜੂਦਾ 50 ਲੋਕਾਂ ਨੂੰ ਉਹੀ ਮੈਸੇਜ ਭੇਜ ਦਿੰਦਾ ਹੈ ਜੋ ਤੁਹਾਡੇ ਸਿਸਟਮ 'ਚ ਆਇਆ ਸੀ। ਇਹ ਜਿਹੜੇ ਵੀ ਨੈੱਟਵਰਕ 'ਤੇ ਅਟੈਕ ਕਰਦਾ ਹੈ ਉਸ ਨੂੰ ਓਵਰਲੋਡ ਕਰ ਦਿੰਦਾ ਹੈ। ਇਸ ਦੀ ਸ਼ੁਰੂਆਤ 1999 'ਚ ਹੋਈ ਸੀ।

MY DOOM ਵਾਇਰਸ


ਇਸ ਵਾਇਰਸ ਵੀ 2004 'ਚ ਐਕਟੀਵ ਹੋਇਆ ਸੀ। ਮੇਲ ਰਾਹੀਂ ਆਉਣ ਵਾਲੇ ਇਸ ਵਾਇਰਸ  “mail transaction failed” ਵਰਗੇ ਸਬਜੈਕਟ ਨਾਲ ਆਉਂਦਾ ਹੈ। ਇਹ ਡਾਟਾ ਕ੍ਰੈਸ਼ ਕਰਦਾ ਹੈ।

Conficker ਵਾਇਰਸ


ਸੋਸ਼ਲ ਮੀਡੀਆ ਦੀ ਵਧਦੀ ਲੋਕਪ੍ਰਸਿੱਧਤਾ ਨੂੰ ਦੇਖ ਹੈਕਰਸ ਨੇ ਵੀ ਹੁਣ ਆਪਣਾ ਟਾਰਗੇਟ ਸੋਸ਼ਲ ਮੀਡੀਆ ਬਣਾ ਲਿਆ ਹੈ। ਇਹ ਖਤਰਨਾਕ ਵਾਇਰਸ Windows OS 'ਤੇ ਚੱਲਣ ਵਾਲੇ ਕੰਪਿਊਟਰ ਸਿਸਟਮ 'ਤੇ ਪ੍ਰਭਾਵ ਪਾਉਂਦਾ ਹੈ ਅਤੇ ਇਹ ਹੁਣ ਤਕ ਕਰੋੜਾਂ ਸਰਕਾਰੀ ਆਫਿਰ, ਬਿਜ਼ਨੈੱਸ ਅਤੇ ਹੋਮ ਕੰਪਿਊਟਰਸ ਨੂੰ ਪ੍ਰਭਾਵਿਤ ਕਰ ਚੁੱਕਿਆ ਹੈ। 2009 'ਚ ਆਉ ਵਾਲੇ ਇਸ ਵਾਇਰਸ ਦਾ ਇਸਤੇਮਾਲ ਆਰਥਿਕ ਡਾਟਾ ਅਤੇ ਜਾਣਕਾਰੀਆਂ ਨੂੰ ਚੋਰੀ ਕਰਨ ਲਈ ਕੀਤਾ ਜਾਂਦਾ ਹੈ। ਇਹ ਖਤਰਨਾਕ ਵਾਇਰਸ ਲੋਕਲ ਨੈੱਟਵਰਕ ਨਾਲ ਕੁਨੈਕਟ ਦੂਜੀਆਂ ਡਿਵਾਈਸੇਸ ਨੂੰ ਵੀ ਇਫੈਕਟ ਕਰਦਾ ਹੈ।

Storm Worm ਵਾਇਰਸ


ਇੰਟਰਨੈੱਟ 'ਤੇ ਆਬਾਦੀ ਵਧਣ ਦੇ ਨਾਲ ਹੀ ਵਾਇਰਸ ਦੇ ਵੀ ਨਵੇਂ ਤਰੀਕੇ ਦਿਖਾਈ ਦੇਣ ਲੱਗੇ ਹਨ। ਸਟਰਾਮ ਵਾਰਮ ਨਾਂ ਦਾ ਇਹ ਵਾਇਰਸ ਫੋਨ 'ਚ ਵੀ ਆ ਸਕਦਾ ਹੈ। 2006 'ਚ ਦੁਨੀਆ ਦਾ ਇਸ ਨਾਲ ਪਹਿਲੀ ਵਾਰ ਸਾਹਮਣਾ ਹੋਇਆ ਸੀ। ਇਹ ਵਾਇਰਸ ਮੇਲ 'ਚ ਆਉਣ ਵਾਲੇ ਲਿੰਕ 'ਤੇ ਕਲਿੱਕ ਕਰਦੇ ਹੀ ਫੋਨ 'ਚ ਇੰਸਟਾਲ ਹੋ ਜਾਂਦਾ ਹੈ। ਜਿਵੇਂ ਹੀ ਇਹ ਸਿਸਟਮ 'ਚ ਡਾਊਨਲੋਡ ਹੁੰਦਾ ਹੈ, ਹੈਕਰਸ ਤੁਹਾਡੇ ਕੰਪਿਊਟਰ 'ਤੇ ਕਮਾਂਡ ਕਰਕੇ ਇੰਟਰਨੈੱਟ ਦੁਆਰਾ Spam ਮੈਸੇਜ ਭੇਜ ਸਕਦੇ ਹਨ।

Karan Kumar

This news is Content Editor Karan Kumar