ਇਸ ਬੰਦੇ ਨੇ ਘਰ ਬੈਠੇ ਬਣਾਇਆ ਆਈਫੋਨ, ਹਿੱਲ''ਗੀ ਪੂਰੀ ਦੁਨੀਆ (Video)

04/18/2017 3:52:49 PM

ਜਲੰਧਰ- ਬਲਾਗ ''ਤੇ ਤਰ੍ਹਾਂ-ਤਰ੍ਹਾਂ ਦੇ ਪ੍ਰੋਡਕਟਸ ਬਣਾਉਣ ਦੇ ਟਿਪਸ ਦੇਣ ਵਾਲੇ ਅਮਰੀਕਾ ਦੇ ਸਿਲੀਕਨ ਵੈਲੀ ''ਚ ਇੰਜੀਨਿਅਰ ਡਿਵੈਲਪਰ ਸਕਾਟੀ ਐਲਨ ਨੇ ਕੁੱਝ ਅਜਿਹਾ ਕਰ ਵਿਖਾਇਆ ਕਿ ਜਿਸ ਦੀ ਸ਼ਾਇਦ ਹੀ ਕਿਸੇ ਨੂੰ ਉਮੀਦ ਸੀ। ਸੁਣਨ ''ਚ ਇਹ ਬਹੁਤ ਹੀ ਅਜੀਬ ਲਗੇਗਾ ਪਰ ਹਾਲ ਹੀ ''ਚ ਆਈ ਇਕ ਖਬਰ ਮੁਤਾਬਕ ਸਕਾਟੀ ਐਲਨ ਨੇ ਆਪਣੇ ਆਪ ਹੀ ਆਈਫੋਨ ਬਣਾ ਦਿੱਤਾ ਜੋ ਕੰਮ ਵੀ ਕਰਦਾ ਹੈ। ਐਲਨ ਸਿਲਿਕਨ ਵੈਲੀ ''ਚ ਇੰਜੀਨਿਅਰ ਹੋਇਆ ਕਰਦੇ ਸਨ ਪਰ ਅਜਕੱਲ੍ਹ ਉਹ ਦੁਨੀਆਂ ਘੁੰਮਦੇ ਹੋਏ ਨਵੀਂ-ਨਵੀਂ ਚੀਜਾਂ ਬਣਾ ਰਹੇ ਹਨ।

ਐਲਨ ਨੇ ਕੁੱਝ ਮਹੀਨੇ ਚੀਨ ''ਚ ਬਿਤਾਏ ਅਤੇ ਚੀਨ ਦੀ ਰਿਪੇਅਰ ਮਾਰਕੀਟ ਤੋਂ ਪਾਰਟਸ ਖਰੀਦ ਕੇ ਆਪਣੇ ਆਪ ਦਾ ਆਈਫੋਨ 6ਐੱਸ ਨੂੰ ਬਣਾਇਆ। ਪਰ ਕੀ ਇਸ ਤਰ੍ਹਾਂ ਪਾਰਟਸ ਇੱਕਠੇ ਕਰ ਕੇ ਬਣਾਇਆ ਗਿਆ ਇਹ ਆਈਫੋਨ 6ਐੱਸ ਕੰਮ ਕਰੇਗਾ ਤਾਂ ਇਸਦਾ ਜਵਾਬ ''ਹਾਂ'' ਹੈ। ਐਲਨ ਨੇ ਆਈਫੋਨ 7 ਬਣਾਉਣ ਦੇ ਬਜਾਏ ਆਈਫੋਨ 6S ਬਣਾਇਆ । ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਦੇ ਕੋਲ ਪਹਿਲਾਂ ਤੋਂ ਹੀ ਇਕ ਆਈਫੋਨ 6S ਸੀ। ਇਸ ਲਈ ਉਨ੍ਹਾਂ ਨੂੰ ਕੰਪੈਰਿਜਨ ਕਰਨ ''ਚ ਅਸਾਨੀ ਹੋ ਗਈ। ਨਾਲ ਹੀ ਆਈਫੋਨ 7 ਦੇ ਪਾਰਟਸ ਅਜੇ ਮਾਰਕੀਟ ''ਚ ਉਪਲੱਬਧ ਨਹੀਂ ਸਨ। ਸਟੋਰ ''ਤੇ ਉਪਲੱਬਧ ਨਵੇਂ iPhone 6ਐੱਸ 549 ਡਾਲਰ ਤੋਂ ਸ਼ੁਰੂ ਹੁੰਦੀ ਹੈ। ਐਲਨ ਦੁਆਰਾ ਆਈਫੋਨ 6 ਐੱਸ (iPhone 6s) ਨੂੰ ਬਣਾਉਣ ''ਚ ਕੁੱਲ ਲਾਗਤ 300 ਡਾਲਰ (ਲਗਭਗ 19,300 ਰੁਪਏ) ਦੀ ਸੀ ਜੋ ਕਿ ਇਸ ਦੀ ਤੁਲਣਾ ''ਚ ਅੱਧੀ ਹੈ।

ਐਲਨ ਨੇ ਇਕ ਵੀਡੀਓ ''ਚ ਦੱਸਿਆ ਕਿ ਉਨ੍ਹਾਂ ਨੇ ਆਈਫੋਨ 6ਐੱਸ ਨੂੰ ਬਣਾਉਣ ਲਈ ਮੁੱਖ ਰੁਪ ਨਾਲ 4 ​ਬੇਸਿਕ ਪਾਰਟਸ ਦੀ ਵਰਤੋਂ ਕੀਤੀ ਜਿਨ੍ਹਾਂ ''ਚ ਸਕ੍ਰੀਨ, ਸ਼ੇਲ, ਬੈਟਰੀ ਅਤੇ ਲਾਜ਼ਿਕ ਬੋਰਡ ਸ਼ਾਮਿਲ ਹਨ। ਉਨ੍ਹਾਂ ਨੇ ਟੁੱਟੀ ਹੋਈ ਸਕਰੀਨ ਲਈ ਅਤੇ ਉਸ ਨੂੰ ਨਵੇਂ ਪਾਰਟਸ ਨਾਲ ਅਸੈਂਬਲ ਕਰ ਦਿੱਤਾ। ਐਪਲ ਦੇ ਲੋਗੋ ਵਾਲਾ ਰੈੱਡ ਕਲਰ ਦਾ ਬੈਕ ਪੈਨਲ ਵੀ ਖਰੀਦਿਆ ਅਤੇ ਫੋਨ ਤਿਆਰ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਬੈਟਰੀ ਸਿਰਫ 5 ਡਾਲਰਸ ''ਚ ਮਿਲ ਗਈ। ਐਲਨ ਨੇ ਆਪਣੇ ਆਈਫੋਨ 6ਐੱਸ (iPhone 6s) ਮਾਡਲ ਨੂੰ ਬਣਾਉਣ ''ਚ ਦੋ ਮਹੀਨੇ ਦੀ ਰਿਸਰਚ, ਅਸੇਂਬਲ ਅਤੇ ਖਰੀਦਾਰੀ ਤੋਂ ਬਾਅਦ ਆਈ. ਓ. ਐੱਸ 9 ''ਤੇ ਆਧਾਰਿਤ ਆਈਫੋਨ 6ਐੱਸ ਮਾਡਲ ਤਿਆਰ ਕੀਤਾ ਕਰ ਦਿੱਤਾ। ਐਲਨ ਦਾ ਕਹਿਣਾ ਹੈ ਕਿ ਜਿਸਦੇ ਅੰਦਰ ਸਬਰ ਹੋਵੇ ਉਹ ਵੀ ਇਸ ਵੀਡੀਓ ਨੂੰ ਵੇਖ ਕੇ ਆਈਫੋਨ ਬਣਾ ਸਕਦਾ ਹੈ।