12 ਮਈ ਤੋਂ ਬੰਦ ਹੋ ਰਹੀ ਗੂਗਲ ਦੀ ਇਹ ਐਪ

04/02/2020 11:18:50 PM

ਗੈਜੇਟ ਡੈਸਕ—ਗੂਗਲ ਨੇ ਆਪਣੇ ਇਕ ਹੋਰ ਐਪ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਜਿਸ ਨੂੰ ਵਰਤੋਂ ਦੇ ਤੌਰ 'ਤੇ ਲਾਂਚ ਕੀਤਾ ਗਿਆ ਹੈ। ਟੈੱਕ ਦਿੱਗਜ ਗੂਗਲ ਨੇ Neighbourly ਐਪ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ 12 ਮਈ ਤੋਂ ਇਹ ਐਪ ਉਪਲੱਬਧ ਨਹੀਂ ਹੋਵੇਗੀ। ਗੂਗਲ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਨਾਲ ਉਮੀਦ ਮੁਤਾਬਕ ਨਤੀਜੇ ਨਹੀਂ ਮਿਲੇ।

ਸਰਚ ਦਿਗਜ ਨੇ ਮਈ 2018 'ਚ ਇਸ ਐਪ ਨੂੰ ਲਾਂਚ ਕੀਤਾ ਸੀ। ਇਸ ਐਪ ਨੂੰ ਭਾਰਤ ਦੇ ਮੁੰਬਈ ਸ਼ਹਿਰ 'ਚ ਟੈਸਟਿੰਗ ਲਈ ਲਿਆਇਆ ਗਿਆ ਸੀ ਤਾਂ ਕਿ ਯੂਜ਼ਰਸ ਲੋਕਲ ਐਕਸਪਰਟਸ ਦੀ ਮਦਦ ਨਾਲ ਆਪਣੇ ਗੁਆਂਢੀਆਂ ਨੂੰ ਜਾਣ ਸਕਣ। ਬਾਅਦ 'ਚ ਨਵੰਬਰ 'ਚ ਇਸ ਐਪ ਨੂੰ ਦੇਸ਼ ਦੇ ਕੁਝ ਹੋਰ ਸ਼ਹਿਰਾਂ 'ਚ ਲਾਂਚ ਕੀਤਾ ਗਿਆ। ਹਾਲਾਂਕਿ, ਇਹ ਐਪ ਲੋਕਾਂ ਨੂੰ ਆਕਰਸ਼ਤ ਕਰਨ 'ਚ ਨਾਕਾਮ ਰਹੀ। ਇਸ ਦਾ ਮੁੱਖ ਕਾਰਣ ਸੀ ਕਿ ਬਿਹਤਰ ਏਂਗੇਜਿੰਗ ਐਕਸੀਪੀਰੰਸ ਦੇਣ ਲਈ ਇਸ ਦੇ ਕੋਲ ਯੂਜ਼ਰਸ ਨਹੀਂ ਸਨ। ਖਾਸ ਗੱਲ ਹੈ ਕਿ ਇਹ ਐਪ ਅਜੇ ਤਕ ਬੀਟਾ ਵਰਜ਼ਨ 'ਚ ਹੀ ਸੀ।

ਗੂਗਲ ਮੁਤਾਬਕ ਇਹ ਪ੍ਰੋਜੈਕਟ ਉਨ੍ਹਾਂ ਨਹੀਂ ਚੱਲਿਆ ਜਿੰਨੀ ਕਿ ਉਮੀਦ ਸੀ। ਗੂਗਲ ਨੇ ਕਿਹਾ ਕਿ ਅਸੀਂ Neighbourly ਨੂੰ ਇਕ ਬੀਟਾ ਐਪ ਦੇ ਤੌਰ 'ਤੇ ਲਾਂਚ ਕੀਤਾ ਸੀ ਤਾਂ ਕਿ ਤੁਸੀਂ ਆਪਣੇ ਨੇੜਲੇ ਲੋਕਾਂ ਨਾਲ ਜੁੜੇ ਰਹੋ। ਇਸ ਤੋਂ ਇਲਾਵਾ ਇਸ ਐਪ ਦਾ ਮਕਸੱਦ ਸੀ ਕਿ ਲੋਕਲ ਜਾਣਕਾਰੀ ਗੂਗਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਸ਼ੇਅਰ ਹੋਵੇ ਅਤੇ ਇਸ ਨਾਲ ਦੂਜਿਆਂ ਨੂੰ ਮਦਦ ਮਿਲ ਸਕੇ। ਇਕ ਕਮਿਊਨਿਟੀ ਦੇ ਤੌਰ 'ਤੇ ਆਪਣੇ ਸਥਾਨਕ ਤਿਉਹਾਰਾਂ ਦਾ ਜਸ਼ਨ ਨਾਲ ਮਿਲ ਕੇ ਮਨਾਇਆ ਹੈ ਅਤੇ ਹੜ੍ਹ ਆਦਿ ਵਰਗੀਆਂ ਸੂਚਨਾਵਾਂ ਸਾਂਝਾ ਕੀਤੀਆਂ ਹਨ ਅਤੇ ਕਰੀਬ 10 ਲੱਖ ਤੋਂ ਜ਼ਿਆਦਾ ਸਵਾਲਾਂ ਦੇ ਜਵਾਬ ਦਿੱਤੇ ਹਨ। ਪਰ Neighbourly ਨੇ ਸਾਡੀ ਉਮੀਦ ਮੁਤਾਬਕ ਬੜ੍ਹਤ ਨਹੀਂ ਹਾਸਲ ਕੀਤੀ।

ਗੂਗਲ ਨੇ ਇਸ ਦੇ ਨਾਲ ਹੀ ਗੂਗਲ ਮੈਪਸ ਲੋਕਲ ਗਾਇਡ ਵੱਲੋਂ ਵੀ ਇਸ਼ਾਰਾ ਕੀਤਾ ਜਿਸ ਨੂੰ ਅਪਣੇ ਏਰੀਆ ਨਾਲ ਜੁੜੇ ਸਵਾਲਾਂ ਦੇ ਜਵਾਬ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਗੂਗਲ ਵੱਲੋਂ ਇਹ ਜਾਣਕਾਰੀ ਅਜਿਹੇ ਸਮੇਂ 'ਚ ਆਈ ਹੈ ਕਿ ਜਦਕਿ ਫੇਸਬੁੱਕ ਨੇ ਆਪਣਾ community help ਫੀਚਰ ਜਾਰੀ ਕੀਤਾ ਹੈ ਜਿਸ ਦੇ ਰਾਹੀਂ ਲੋਕ ਕੋਰੋਨਾਵਾਇਰਸ ਸੰਕਟ ਦੌਰਾਨ ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਮਦਦ ਮੰਗ ਸਕਦੇ ਹਨ ਜਾਂ ਉਨ੍ਹਾਂ ਨੂੰ ਮਦਦ ਦੇ ਸਕਦੇ ਹਨ। ਦੱਸ ਦੇਈਏ ਕਿ ਆਪ 12 ਮਈ ਨੂੰ ਬੰਦ ਹੋ ਰਹੀ ਹੈ।

Karan Kumar

This news is Content Editor Karan Kumar