ਹੁਣ ਆਈਫੋਨ ਦੱਸੇਗਾ ਹਵਾ ਦੀ ਕੁਆਲਿਟੀ

04/10/2017 11:05:43 AM

ਜਲੰਧਰ- ਪ੍ਰਦੂਸ਼ਣ (ਪਾਲਿਊਸ਼ਨ) ਦੀ ਸਮੱਸਿਆ ਪੂਰੀ ਦੁਨੀਆ ''ਚ ਵਧਦੀ ਜਾ ਰਹੀ ਹੈ। ਕੁਝ ਥਾਵਾਂ ''ਤੇ ਤਾਂ ਲੋਕ ਘਰ ਤੇ ਆਫਿਸ ''ਚ ਸਾਈਜ਼ ''ਚ ਵੱਡੀ ਇਕ ਏਅਰ ਕੁਆਲਿਟੀ ਮਾਨੀਟਰਿੰਗ ਡਿਵਾਈਸ ਦੀ ਮਦਦ ਨਾਲ ਪ੍ਰਦੂਸ਼ਣ ਦਾ ਲੈਵਲ ਮਾਪਦੇ ਹਨ ਪਰ ਹੁਣ ਸਿਲੀਕਾਨ ਵੈਲੀ ਬੈਸਟ ਸਪ੍ਰੀਮੋ ਲੈਬਸ  (Sprimo Labs) ਨੇ ਇਕ ਨਵਾਂ ਪੋਰਟੇਬਲ ਗੈਜੇਟ ਬਣਾਇਆ ਹੈ, ਜੋ ਤੁਹਾਡੀ ਕਿਸੇ ਵੀ ਥਾਂ ''ਤੇ ਆਈਫੋਨ ਦੀ ਮਦਦ ਨਾਲ ਪ੍ਰਦੂਸ਼ਣ ਦੇ ਲੈਵਲ ਨੂੰ ਚੈੱਕ ਕਰਨ ''ਚ ਮਦਦ ਕਰੇਗਾ।
 
ਬਿਨਾਂ ਬੈਟਰੀ ਦੇ ਕਰੇਗਾ ਕੰਮ Sprimo
ਇਸ ਛੋਟੇ ਸਪ੍ਰੀਮੋ (Sprimo) ਪਰਸਨਲ ਏਅਰ ਮਾਨੀਟਰ ਨੂੰ ਆਈਫੋਨ ਦੇ ਲਾਈਟਨਿੰਗ ਪੋਰਟ ਨਾਲ ਕੁਨੈਕਟ ਕੀਤਾ ਜਾਵੇਗਾ, ਜਿਸ ਨਾਲ ਇਹ ਗੈਜੇਟ ਬਿਨਾਂ ਬੈਟਰੀ ਦੇ ਆਟੋਮੈਟੀਕਲੀ ਆਈਫੋਨ ਤੋਂ ਹੀ ਪਾਵਰ ਲੈ ਕੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਗੈਜੇਟ ਲਈ ਬਣਾਈ ਗਈ ਖਾਸ ਐਪ ਨੂੰ ਆਈਫੋਨ ''ਚ ਓਪਨ ਕਰ ਕੇ ਯੂਜ਼ਰ ਆਲੇ-ਦੁਆਲੇ ਦੀ ਹਵਾ ਦੀ ਕੁਆਲਿਟੀ ਦੇ ਨਾਲ-ਨਾਲ ਟੈਂਪਰੇਚਰ ਤੇ ਹਿਊਮੀਡਿਟੀ ਨੂੰ ਵੀ ਚੈੱਕ ਕਰ ਸਕੇਗਾ।
 
ਐਂਡ੍ਰਾਇਡ ਵਰਜ਼ਨ ਬਣਾਉਣ ਦੀ ਵੀ ਬਣੀ ਪਲਾਨਿੰਗ
ਕੰਪਨੀ ਨੇ ਕਿਹਾ ਹੈ ਕਿ ਪ੍ਰੋਡਕਸ਼ਨ ਤੋਂ ਬਾਅਦ ਇਸ ਗੈਜੇਟ ਨੂੰ $40 (ਲੱਗਭਗ 2570 ਰੁਪਏ) ਕੀਮਤ ''ਤੇ ਸੇਲ ਲਈ ਮੁਹੱਈਆ ਕੀਤਾ ਜਾਵੇਗਾ। ਨਾਲ ਹੀ ਦੱਸਿਆ ਗਿਆ ਹੈ ਕਿ ਇਸ ਗੈਜੇਟ ਦਾ ਐਂਡ੍ਰਾਇਡ ਵਰਜ਼ਨ ਬਣਾਉਣ ਦੀ ਵੀ ਕੰਪਨੀ ਦੀ ਪਲਾਨਿੰਗ ਹੈ, ਜਿਸ ''ਤੇ ਛੇਤੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
 
ਕਲਰਸ ''ਚ ਸ਼ੋਅ ਹੋਵੇਗੀ ਹਵਾ ਦੀ ਕੁਆਲਿਟੀ 
ਇਹ ਛੋਟਾ ਗੈਜੇਟ ਹਵਾ ''ਚ VOCs (ਵੋਲੇਟਾਈਲ ਆਰਗੈਨਿਕ ਕੰਪਾਊਂਡਸ) ਨੂੰ ਚੈੱਕ ਕਰੇਗਾ ਤੇ ਐਪ ਦੀ ਮਦਦ ਨਾਲ ਆਈਫੋਨ ਦੀ ਸਕ੍ਰੀਨ ''ਤੇ ਨੰਬਰ ਤੇ ਕਲਰਸ (ਰੰਗਾਂ) ''ਚ ਜਾਣਕਾਰੀ ਦੇਵੇਗਾ। ਐਪ ''ਚ ਗ੍ਰੀਨ ਕਲਰ ਨਾਲ GOOD ਲਿਖਿਆ ਆਵੇਗਾ, ਨਾਲ ਹੀ ਯੈਲੋ ਨਾਲ OK ਲਿਖਿਆ ਸ਼ੋਅ ਹੋਵੇਗਾ। ਇਸ ਤੋਂ ਇਲਾਵਾ ਐਪ ''ਚ ਰੈੱਡ ਕਲਰ ਸ਼ੋਅ ਹੋਣ ''ਤੇ ਇਸ ਨੂੰ NASTY ਮਤਲਬ ਬੁਰਾ ਕਿਹਾ ਜਾਵੇਗਾ ਤੇ ਯੂਜ਼ਰ ਨੂੰ ਉਸ ਏਰੀਏ ਤੋਂ ਬਾਹਰ ਨਿਕਲਣ ਦਾ ਸੰਕੇਤ ਮਿਲੇਗਾ। ਇਸ ਐਪ ''ਚ ਇਕ ਸਪ੍ਰੀਮੋ ਕਮਿਊਨਿਟੀ ਨਾਂ ਦਾ ਫੀਚਰ ਵੀ ਮੌਜੂਦ ਹੋਵੇਗਾ, ਜੋ ਹਵਾ ਦੀ ਕੁਆਲਿਟੀ ਦੀ ਰੀਡਿੰਗ ਨੂੰ ਲੋਕੇਸ਼ਨਜ਼ ਤੋਂ ਕੈਪਚਰ ਕਰ ਕੇ ਇਸ ਨੂੰ ਸਿਟੀ ਮੈਪ ''ਤੇ ਡਿਸਪਲੇਅ ਕਰੇਗਾ।