5G ਕੁਨੈਕਟਿਵਿਟੀ ਨਾਲ ਲਾਂਚ ਹੋਵੇਗਾ ਇਹ ਫੋਲਡੇਬਲ ਸਮਾਰਟਫੋਨ

01/10/2020 2:20:47 AM

ਗੈਜੇਟ ਡੈਸਕ—ਚਾਈਨੀਜ਼ ਸਮਾਰਟਫੋਨ ਮੇਕਰ TCL ਨੇ ਆਖਿਰਕਾਰ ਸਮਾਰਟਫੋਨ ਮਾਰਕੀਟ 'ਚ ਆਪਣੇ ਬਿਹਤਰੀਨ ਡਿਵਾਈਸੇਜ ਨਾਲ ਐਂਟਰੀ ਕੀਤੀ ਹੈ। ਕੰਪਨੀ ਵੱਲੋਂ ਕੰਜ਼ਿਊਮਰ ਇਲੈਕਟ੍ਰਾਨਿਕਸ ਸ਼ੋਅ (CES) 2020 ਦੇ ਦੌਰਾਨ ਇਸ ਦੇ ਸਮਾਰਟਫੋਨ ਲਾਈਨਅਪ ਨਾਲ ਜੁੜੀਆਂ ਡੀਟੇਲਸ ਸ਼ੇਅਰ ਕੀਤੀਆਂ ਹਨ। ਕੰਪਨੀ ਨੇ ਆਪਣੇ ਹੈਂਡਸੈੱਟ ਲਾਈਨਅਪ 'ਚ TCL 10 Pro, TCL 10 5G, TCL 10L ਸਮਾਰਟਫੋਨ ਇੰਟਰੋਡਿਊਸ ਕੀਤੇ ਹਨ। ਨਾਲ ਹੀ ਕੰਪਨੀ ਵੱਲੋਂ ਇਸ ਦਾ ਪਹਿਲਾ ਫੋਲਡੇਬਲ (ਮੁੜਨ ਵਾਲਾ) ਸਮਾਰਟਫੋਨ ਵੀ ਮਾਰਕੀਟ ਲਈ ਸ਼ੋਕੇਸ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੰਪਨੀ ਵੱਲੋਂ ਟ੍ਰਿਪਲ ਫੋਲਡ (ਤਿੰਨ ਵਾਰ ਮੁੜਨ) ਵਾਲਾ ਇਕ ਸਮਾਰਟਫੋਨ ਵੀ ਸ਼ੇਅਰ ਕੀਤਾ ਗਿਆ ਸੀ।

ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਫੋਲਡੇਬਲ ਡਿਵਾਈਸ 7.2 ਇੰਚ ਦੀ ਪਲਾਸਟਿਕ ਡਿਸਪਲੇਅ ਨਾਲ ਆਵੇਗੀ। ਨਾਲ ਹੀ ਡਿਵਾਈਸ 'ਚ ਪਲਾਸਟਿਕ ਬੈਜਲਸ ਵੀ ਦਿੱਤੇ ਗਏ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਫੋਨ ਨੂੰ ਫੋਲਡ ਦੇ ਕਿਸੇ ਵੀ ਸਟੇਜ਼ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਡਿਵਾਈਸ ਨੂੰ ਦੋਵਾਂ ਹੀ ਓਰੀਐਂਟੇਸ਼ੰਸ 'ਚ ਨੈਚਰਲ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕੇਗਾ। ਇਨ੍ਹਾਂ ਹੀ ਨਹੀਂ, ਇਸ ਡਿਵਾਈਸ ਨੂੰ ਲੈਪਟਾਪ ਦੀ ਤਰ੍ਹਾਂ ਅੱਧਾ ਓਪਨ ਕਰਕੇ, ਬਾਕੀ ਅੱਧੀ ਡਿਸਪਲੇਅ ਨੂੰ ਕੀਪੈਡ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕੇਗਾ। ਕੰਪਨੀ ਨੇ ਡਿਵਾਈਸ ਦੇ ਕੁਝ ਸਪੈਸੀਫਿਕੇਸ਼ਨਸ ਵੀ ਸ਼ੇਅਰ ਕੀਤੇ ਹਨ।

ਰੀਅਰ ਪੈਨਲ 'ਤੇ ਮਿਲਣਗੇ ਚਾਰ ਕੈਮਰੇ
TCL ਦੇ ਫੋਲਡੇਬਲ ਸਮਾਰਟਫੋਨ 'ਚ ਰੀਅਰ ਪੈਨਲ 'ਤੇ ਕਵਾਡ ਕੈਮਰਾ ਸੈਟਅਪ ਦਿੱਤਾ ਜਾਵੇਗਾ। ਇਸ ਐਂਡ੍ਰਾਇਡ ਬੇਸਡ ਸਮਾਰਟਫੋਨ 'ਚ 5ਜੀ ਕੁਨੈਕਟੀਵਿਟੀ ਦਾ ਸਪਰਟ ਵੀ ਯੂਜ਼ਰਸ ਨੂੰ ਮਿਲੇਗਾ। ਕੈਮਰਾ ਸੈਟਅਪ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਇਕ ਪ੍ਰਾਈਮਰੀ, ਸੁਪਰ ਵਾਇਡ-ਐਂਗਲ, ਮੈਕ੍ਰੋ-ਲੈਂਸ ਅਤੇ ਇਕ ਗਲੋ-ਲਾਈਟ ਸੈਂਸਰ ਦਿੱਤਾ ਗਿਆ ਹੈ। ਸਮਾਰਟਫੋਨ 'ਚ 5ਜੀ ਕੁਨੈਕਟੀਵਿਟੀ ਮਿਲਣ ਦੇ ਚੱਲਦੇ TCL ਇਸ 'ਚ ਸਨੈਪਡਰੈਗਨ 765 ਜਾਂ ਸਨੈਪਡਰੈਗਨ 765ਜੀ ਪ੍ਰੋਸੈਸਰ ਮਿਲ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਨਵਾਂ ਫੋਲਡੇਬਲ ਸਮਾਰਟਫੋਨ ਹਾਲ 'ਚ ਲਾਂਚ Motorola Razr ਦੇ ਮੁਕਾਬਲੇ ਘੱਟ ਕੀਮਤ 'ਤੇ ਲਾਂਚ ਕੀਤਾ ਜਾਵੇਗਾ।

ਤਿੰਨ ਵਾਲਾ ਮੁੜਨ ਵਾਲਾ ਡਿਵਾਈਸ
ਕੰਪਨੀ ਦੇ ਫੋਲਡੇਬਲ ਸਮਾਰਟਫੋਨ ਦੇ ਮਾਰਕੀਟ 'ਚ ਪੇਸ਼ ਹੋਣ ਦੇ ਨਾਲ ਹੀ ਇਸ ਤਨਕਾਲੋਜੀ ਨਾਲ ਉਮੀਦਾਂ ਵੀ ਵਧ ਗਈਆਂ ਹਨ। ਕਈ ਸਮਾਰਟਫੋਨਸਜ਼ ਕੰਪਨੀਆਂ ਆਪਣੇ ਫੋਲਡੇਬਲ ਸਮਾਰਟਫੋਨ ਮਾਰਕੀਟ 'ਚ ਲਿਆਉਣ ਲਈ ਕੰਮ ਕਰ ਰਹੀਆਂ ਹਨ। ਸੈਮਸੰਗ ਅਤੇ ਮੋਟੋਰੋਲਾ ਵਰਗੇ ਬ੍ਰਾਂਡਸ ਵੱਲੋਂ ਪਹਿਲਾਂ ਹੀ ਫੋਲਡ ਹੋਣ ਵਾਲੇ ਸਮਾਰਟਫੋਨਸ ਮਾਰਕੀਟ 'ਚ ਲਾਂਚ ਕੀਤੇ ਜਾ ਚੁੱਕੇ ਹਨ। ਟੀ.ਸੀ.ਐੱਲ. ਪਹਿਲੇ ਵੀ ਤਿੰਨ ਵਾਰ ਮੁੜਨ ਵਾਲੇ ਫੋਲਡੇਬਲ ਸਮਾਰਟਫੋਨ ਦਾ ਪ੍ਰੋਟੋਟਾਈਪ ਪੇਸ਼ ਕਰ ਚੁੱਕਿਆ ਹੈ। ਇਸ ਦੀ ਖਾਸੀਅਤ ਹੈ ਕਿ ਇਹ ਸੈਮਸੰਗ ਗਲੈਕਸੀ ਫੋਲਡ ਦੀ ਤਰ੍ਹਾਂ ਇਕ ਵਾਰ ਨਹੀਂ ਬਲਕਿ ਦੋ ਵਾਰ ਫੋਲਡ ਹੋ ਕੇ 10 ਇੰਚ ਦਾ ਟੈਬਲੇਟ ਬਣ ਜਾਂਦਾ ਹੈ। ਹਾਲਾਂਕਿ, ਇਸ ਫੋਲਡੇਬਲ ਫੋਨ ਦੇ ਮਾਰਕੀਟ ਲਾਂਚ 'ਤੇ ਹੁਣ ਤਕ ਕੁਝ ਨਹੀਂ ਕਿਹਾ ਗਿਆ ਹੈ।

Karan Kumar

This news is Content Editor Karan Kumar