14 ਸਤੰਬਰ ਤੋਂ ਪ੍ਰੀ-ਬੁਕਿੰਗ ਲਈ ਉਪਲੱਬਧ ਹੋਵੇਗਾ ਸੈਮਸੰਗ ਦਾ ਇਹ ਫੋਲਡੇਬਲ ਫੋਨ

09/11/2020 7:14:48 PM

ਗੈਜੈਟ ਡੈਸਕ—ਸੈਮਸੰਗ ਨੇ ਹਾਲ ਹੀ ’ਚ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਫੋਲਡੇਬਲ ਫੋਨ Galaxy Z Fold 2 ਲਾਂਚ ਕੀਤਾ ਸੀ। ਇਸ ਤੋਂ ਬਾਅਦ ਹੀ ਯੂਜ਼ਰਸ ਨੂੰ ਇਸ ਦੀ ਉਪਲੱਬਧਤਾ ਦਾ ਬੇਸਬ੍ਰੀ ਨਾਲ ਇੰਤਜ਼ਾਰ ਹੈ। ਉੱਥੇ ਹੁਣ ਗਲੈਕਸੀ ਜ਼ੈੱਡ ਫੋਲਡ 2 ਦਾ ਇੰਤਜ਼ਾਰ ਕਰ ਰਹੇ ਯੂਜ਼ਰ ਲਈ ਵਧੀਆ ਖਬਰ ਹੈ ਕਿ ਇਸ ਦੀ ਪ੍ਰੀ-ਬੁਕਿੰਗ ਡਿਟੇਲ ਡੇਟ ਸਾਹਮਣੇ ਆ ਗਈ ਹੈ। ਇਹ ਫੋਨ ਭਾਰਤ ’ਚ 14 ਸਤੰਬਰ ਤੋਂ ਪ੍ਰੀ-ਬੁਕਿੰਗ ਲਈ ਉਪਲੱਬਧ ਕਰਵਾਇਆ ਜਾਵੇਗਾ।

ਕੀਮਤ
ਸੈਮਸੰਗ ਗਲੈਕਸੀ ਜ਼ੈੱਡ ਫੋਲਡ 2 ਦੀ ਕੀਮਤ ਪਿਛਲੇ ਸਾਲ ਲਾਂਚ ਕੀਤੇ ਗਏ Samsung Galaxy Z Fold ਦੀ ਤੁਲਨਾ ’ਚ ਕਾਫੀ ਘੱਟ ਹੈ। ਗਲੈਕਸੀ ਜ਼ੈੱਡ ਫੋਲਡ 2 ਨੂੰ ਭਾਰਤ ’ਚ 1.48 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਗਿਆ ਹੈ ਜਦਕਿ ਗਲੈਕਸੀ ਜ਼ੈੱਡ ਫੋਲਡ ਦੀ ਕੀਮਤ 1.69 ਲੱਖ ਰੁਪਏ ਸੀ।

Samsung Galaxy Z Fold 2 ਦੀ ਉਪਲੱਬਧਤਾ
ਇਹ ਫੋਲਡੇਬਲ ਫੋਨ ਭਾਰਤੀ ਬਾਜ਼ਾਰ ’ਚ 14 ਸਤੰਬਰ ਦੁਪਹਿਰ 12 ਵਜੇ ਤੋਂ ਪ੍ਰੀ-ਬੁਕਿੰਗ ਲਈ ਉਪਲੱਬਧ ਕਰਵਾਇਆ ਜਾਵੇਗਾ। ਯੂਜ਼ਰਸ ਕੰਪਨੀ ਦੀ ਆਧਿਕਾਰਿਤ ਵੈੱਬਸਾਈਟ ਅਤੇ ਰਿਟੇਲ ਸਟੋਰਸ ’ਤੇ ਜਾ ਕੇ ਇਸ ਨੂੰ ਪ੍ਰੀ-ਬੁੱਕ ਕਰ ਸਕਦੇ ਹਨ। ਇਸ ਨੂੰ ਨੋ ਕਾਸਟ ਈ.ਐੱਮ.ਆਈ. ’ਚ ਖਰੀਦਣ ਦਾ ਮੌਕ ਮਿਲੇਗਾ। ਨਾਲ ਹੀ ਯੂਜ਼ਰਸ 4 ਮਹੀਨੇ ਤੱਕ YouTube Premium ਦਾ ਫ੍ਰੀ ਸਬਸਕਰੀਪਸ਼ਨ ਦਾ ਲਾਭ ਲੈ ਸਕਣਗੇ।

Samsung Galaxy Z Fold 2 ਦੇ ਸਪੈਸੀਫਿਕੇਸ਼ਨਸ
Samsung Galaxy Z Fold 2 ’ਚ ਯੂਜ਼ਰਸ ਨੂੰ 120Hz ਰਿਫ੍ਰੇਸ਼ ਰੇਟ ਨਾਲ 7.6 ਇੰਚ ਦੀ ਫਲੈਕਸੀਬਲ MOLED Infinity-O ਮੇਨ ਸਕਰੀਨ ਮਿਲੇਗੀ। ਜਦਕਿ ਸੈਕੰਡਰੀ ਸਕਰੀਨ 6.2 AMOLED Infinity-O ਨਾਲ ਆਵੇਗੀ। ਭਾਰਤ ’ਚ ਇਸ ਨੂੰ Snapdragon 865+ ਪ੍ਰੋਸੈਸਰ ’ਤੇ ਪੇਸ਼ ਕੀਤਾ ਗਿਆ ਹੈ। ਇਸ ’ਚ 12 ਜੀ.ਬੀ. ਰੈਮ ਨਾਲ 256ਜੀ.ਬੀ. ਇੰਟਰਨਲ ਸਟੋਰੇਜ਼ ਮਿਲੇਗੀ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 4,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 25 ਵਾਟ ਫਾਸਟ ਚਾਰਜਿੰਗ ਦੇ ਸਪੋਰਟ ਨਾਲ ਆਉਂਦੀ ਹੈ। ਇਸ ’ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਮੌਜੂਦ ਹੈ। ਫੋਨ ’ਚ 12 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 12 ਮੈਗਾਪਿਕਸਲ ਦਾ ਵਾਇਡ ਐਂਗਲ ਲੈਂਸ ਅਤੇ 12 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਦਿੱਤਾ ਗਿਆ ਹੈ ਜਦਕਿ ਫਰੰਟ ਕੈਮਰਾ 10 ਮੈਗਾਪਿਕਸਲ ਦਾ ਹੈ।

Karan Kumar

This news is Content Editor Karan Kumar