ਤੁਹਾਡੀ ਇਸ ਆਦਤ ''ਚ ਮਦਦਗਾਰ ਸਾਬਤ ਹੋਵੇਗਾ ਹੁਵਾਵੇ ਦਾ ਇਹ ਡਿਵਾਈਸ

09/02/2018 10:22:12 PM

ਜਲੰਧਰ—ਬਰਲੀਨ 'ਚ ਇੰਨਾਂ ਦਿਨੀਂ 'ਸਾਲਾਨਾ ਟੈਕਨਾਲੋਜੀ ਟਰੇਡ ਸ਼ੋਅ ਆਈ.ਐੱਫ.ਏ. 2018' ਚੱਲ ਰਿਹਾ ਹੈ। ਇਸ ਸਾਲ ਕੰਪਨੀਆਂ IoT ਅਤੇ AI 'ਤੇ ਫੋਕਸ ਕਰ ਰਹੀਆਂ ਹਨ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਨੇ ਵੀ ਆਪਣੀ ਦੋ iot ਡਿਵਾਈਸ ਲਾਂਚ ਕੀਤੀਆਂ ਹਨ। ਇਨ੍ਹਾਂ 'ਚੋਂ ਇਕ ਸਮਾਰਟ ਸਪੀਕਰ ਜਦਕਿ ਦੂਜਾ ਹੁਵਾਵੇ ਲੋਕੇਟਰ ਹੈ। ਕੰਪੈਕਟ ਡੌਂਗਲ ਦੀ ਤਰ੍ਹਾਂ ਦਿਖਣ ਵਾਲੀ ਇਹ ਡਿਵਾਈਸ ਸੈਟੇਲਾਈਨ ਲੋਕੇਸ਼ਨ ਡਾਟਾ ਦੀ ਮਦਦ ਨਾਲ ਜ਼ਿਆਦਾ ਬਿਹਤਰ ਲੋਕੇਸ਼ਨ ਟਰੈਕ ਕਰਨ ਦਾ ਦਾਅਵਾ ਕਰਦੀ ਹੈ।

ਕੰਪਨੀ ਨੇ ਜੀ.ਪੀ.ਐੱਸ., ਏ-ਜੀ.ਪੀ.ਐੱਸ. ਨੂੰ ਡਿਵਾਈਸ ਰਿਸੇਪਸ਼ਨ 'ਚ ਸ਼ਾਮਲ ਕੀਤਾ ਹੈ। ਹੁਵਾਵੇ ਲੋਕੇਟਰ 'ਚ 660 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਕ ਵਾਰ ਫੁਲ ਚਾਰਜ ਹੋਣ 'ਤੇ ਲੋਕੇਟਰ ਦੀ ਬੈਟਰੀ 15 ਦਿਨਾਂ ਤੱਕ ਚੱਲੇਗੀ। ਮਾਰਕੀਟ ਦੇ ਦੂਜੇ ਟਰੈਕਿੰਗ ਡੌਂਗਲ ਦੀ ਤਰ੍ਹਾਂ ਹੁਵਾਵੇ ਲੋਕੇਟਰ ਨੂੰ ਸਮਾਰਟਫੋਨ ਤੋਂ ਵੀ ਪੇਅਰਡ ਕੀਤਾ ਜਾ ਸਕਦਾ ਹੈ। ਜਿਵੇਂ ਹੀ ਤੁਸੀਂ ਇਸ ਦੇ 32 ਫੁੱਟ ਰੇਡੀਅਰਸ ਦੇ ਦਾਇਰੇ ਤੋਂ ਬਾਹਰ ਜਾਉਗੇ ਡਿਵਾਈਸ 'ਚ ਅਲਾਰਮ ਵਜਣ ਲੱਗੇਗਾ।

ਡਿਵਾਈਸ 'ਚ ਇਕ ਇਨਬਿਲਟ ਬਜ਼ਰ ਵੀ ਲੱਗਿਆ ਹੋਇਆ ਹੈ। ਜਿਵੇਂ ਹੀ ਤੁਸੀਂ ਕੋਈ ਸਾਮਾਨ ਪਿਛੇ ਛੱਡ ਕੇ ਜਾਓਗੇ ਤਾਂ ਉਹ ਬਜ਼ਰ ਅਲਾਰਮ ਕਰਨ ਲੱਗੇਗਾ। ਇਸ ਡਿਵਾਈਸ ਨੂੰ ਤੁਸੀਂ ਆਪਣੇ ਕਾਰ ਦੀ ਚਾਬੀ, ਬੈਗ ਅਤੇ ਇਥੇ ਤੱਕ ਦੀ ਪਾਲਤੂ ਕੁੱਤੇ 'ਚ ਵੀ ਅਟੈਚ ਕਰ ਸਕਦੇ ਹੋ। ਡਿਵਾਈਸ 'ਚ  nb-iot ਅਤੇ iot ਲਈ ਨਵਾਂ ਸੈਲੂਲਰ ਵਾਇਰਲੈੱਸ ਸਟੈਂਡਰਡ emtc ਲੱਗਿਆ ਹੁੰਦਾ ਹੈ। ਲੋਕੇਟਰ 'ਚ ਐੱਸ.ਓ.ਐੱਸ. ਬਟਨ ਵੀ ਲੱਗਿਆ ਹੈ।

ਇਹ ਆਈ.ਪੀ.68 ਦੀ ਰੈਟਿੰਗ ਨਾਲ ਲੈਸ ਹੈ ਜੋ ਡਿਵਾਈਸ ਨੂੰ ਮਿੱਟੀ ਅਤੇ ਪਾਣੀ ਨਾਲ ਸੁਰੱਖਿਅਤ ਰੱਖੇਗੀ। ਹਾਲਾਂਕਿ ਅਜੇ ਤੱਕ ਕੰਪਨੀ ਨੇ ਇਸ ਦੀ ਉਪਲੱਬਧਤਾ ਅਤੇ ਕੀਮਤ ਦੇ ਬਾਰੇ 'ਚ ਖੁਲਾਸਾ ਨਹੀਂ ਕੀਤਾ ਹੈ। ਲੋਕੇਟਰ ਨਾਲ ਕੰਪਨੀ ਨੇ ਆਪਣੇ ਹੁਵਾਵੇ ਪੀ20 ਅਤੇ ਪੀ20 ਪ੍ਰੋ ਸਮਾਰਟਫੋਨਸ ਦੇ ਨਵੇਂ ਕਲਰ ਵੇਰੀਐਂਟਸ ਦਾ ਵੀ ਐਲਾਨ ਕੀਤਾ ਹੈ।