ਬਾਈਕ ਤੋਂ ਵੀ ਤੇਜ਼ ਉੱਡ ਸਕਦੈ ਇਹ ਡ੍ਰੋਨ

08/24/2016 4:32:33 PM

ਜਲੰਧਰ-ਪੈਰੋਟ ਕੰਪਨੀ ਵੱਲੋਂ ਹਾਲ ਹੀ ''ਚ ਇਕ ਫਿਕਸਡ-ਵਿੰਗ ਡਿਸਕੋ ਡ੍ਰੋਨ ਦਾ ਸੀ.ਈ.ਐੱਸ. 2016 (ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ) ''ਚ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਹੁਣ ਕੰਪਨੀ ਦਾ ਕਹਿਣਾ ਹੈ ਕਿ ਇਸ ਡ੍ਰੋਨ ਨੂੰ ਜਲਦ ਹੀ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਡ੍ਰੋਨ ''ਚ ਇਕ ਐਕਸਲੇਰੋਮੀਟਰ, ਗਾਈਰੋਸਕੋਪ, ਮੈਗਨੇਟੋਮੀਟਰ, ਬੈਰੋਮੀਟਰ, ਜੀ.ਪੀ.ਐੱਸ. ਅਤੇ 14 ਮੈਗਾਪਿਕਸਲ ਵਾਇਡ-ਐਂਗਲ ਲੈਂਜ਼ ਦਿੱਤਾ ਗਿਆ ਹੈ। ਇਹ ਲੈਂ]ਜ ਡਿਜ਼ੀਟਲ ਸਟੇਬਿਲਾਈਜ਼ੇਸ਼ਨ ਫੀਚਰ ਨਾਲ ਲੈਸ ਹੈ ਜਿਸ ਨਾਲ ਉੱਡਣ ਸਮੇਂ ਵੀਡੀਓ ਰਿਕਾਰਡ ਕਰਨਾ ਆਸਾਨ ਹੋ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਕੀਮਤ 1,299 ਡਾਲਰ (ਲਗਭਗ 87182 ਰੁਪਏ) ਹੋਵੇਗੀ। 
 
ਇਸ ਡ੍ਰੋਨ ਦੇ ਨਾਲ ਕੰਪਨੀ ਕੰਟਰੋਲ ਹਬ ਅਤੇ ਯੂਨੀਵਰਸਲ ਕੰਪਿਊਟਰ ਕਿੱਟ ਵੀ ਦਵੇਗੀ ਜੋ ਡ੍ਰੋਨ ਨੂੰ ਕੰਟਰੋਲ ਕਰਨ ''ਚ ਮਦਦ ਕਰੇਗੀ। ਇਸ ਡ੍ਰੋਨ ਨੂੰ 50 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਡਾਇਆ ਜਾ ਸਕਦਾ ਹੈ ਜੋ ਕੁੱਝ ਬਾਈਕਸ ਤੋਂ ਵੀ ਤੇਜ਼ ਹੈ। ਇਹ ਇਕ ਵਾਰ ਚਾਰਜ ਹੋਣ ''ਤੇ 45 ਮਿੰਟ ਤੱਕ ਉੱਡ ਸਕਦਾ ਹੈ। ਇਸ ਨੂੰ ਆਈ.ਓ.ਐੱਸ. ਅਤੇ ਐਂਡ੍ਰਾਇਡ ਡਿਵਾਈਸ ਦੇ ਨਾਲ ਕੁਨੈਕਟ ਕਰ ਕੇ ਵੀ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ।