ਵਾਈਲਡ ਲਾਈਫ ਫੋਟੋਗ੍ਰਾਫੀ ਤੇ ਸ਼ੂਟਿੰਗ ਲਈ ਖਾਸ ਹੈ ਇਹ ਕੈਮਰਾ

12/28/2016 3:20:47 PM

ਜਲੰਧਰ- ਵਾਈਡ ਐਂਗਲ ਲੈਂਜ਼ ਅਤੇ ਆਟੋਫੋਕਸ ਫੀਚਰ ਨੇ ਕੈਮਰੇ ਦੇ ਕ੍ਰੇਜ਼ ਨੂੰ ਹੋਰ ਵੀ ਵਧਾ ਦਿੱਤਾ ਹੈ। ਇਸੇ ਗੱਲ ਨੂੰ ਧਿਆਨ ''ਚ ਰੱਖਦੇ ਹੋਏ ਮਸ਼ਹੂਰ ਜਪਾਨ ਦੀ ਮਲਟੀਨੈਸ਼ਨਲ ਕੰਪਨੀ ਸੋਨੀ ਨੇ ਆਪਣੇ HX300 ਕੈਮਰੇ ਦਾ ਅਪਡੇਟ ਵਰਜ਼ਨ ਸਾਈਬਰ ਸ਼ਾਟ HX350 ਪੇਸ਼ ਕੀਤਾ ਹੈ। ਇਸ ਕੈਮਰੇ ''ਚ ਦਿੱਤਾ 50x ਆਪਟਿਕਲ ਜ਼ੂਮ ਇਸ ਨੂੰ ਸ਼ੂਟਿੰਗ ਅਤੇ ਵਾਈਲਡਲਾਈਫ ਲਈ ਆਈਡੀਅਲ ਬਣਾਉਂਦਾ ਹੈ। ਫਿਲਹਾਲ ਇਸ ਕੈਮਰੇ ਨੂੰ ਯੂਰਪੀ ਬਾਜ਼ਾਰ ''ਚ ਉਤਾਰਿਆ ਗਿਆ ਹੈ ਜਿਸ ਦੀ ਵਿਕਰੀ ਅਗਲੇ ਸਾਲ ਜਨਵਰੀ 2017 ਤੋਂ ਸ਼ੁਰੂ ਹੋਵੇਗੀ। 
ਇਸ ਕੈਮਰੇ ਦੀ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਉਹ ਕਾਫੀ ਹੱਦ ਤੱਕ ਸੋਨੀ HX300 ਨਾਲ ਮਿਲਦੇ ਹਨ। ਇਸ ਨਵੇਂ ਕੈਮਰੇ ''ਚ 20.4 ਮੈਗਾਪਿਕਸਲ Exmor R CMOS ਸੈਂਸਰ ਅਤੇ BIONZ X ਇਮੇਜ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 24mm ਦਾ ਫੋਕਲ ਲੈਂਥ ਅਤੇ 1200mm ਟੈਲੀਫੋਟੋ ਦੇ ਨਾਲ ਹੀ ਐੱਫ/2.8-6.3 ਦਾ ਅਪਰਚਰ ਵੀ ਦਿੱਤਾ ਗਿਆ ਹੈ। ਸੋਨੀ ਦੇ ਇਸ ਖਾਸ ਕੈਮਰੇ ਨਾਲ ਤੁਸੀਂ 50x ਆਪਟਿਕਲ ਜ਼ੂਮ ਤੱਕ ਦੀ ਸ਼ੁਟਿੰਗ ਕਰ ਸਕਦੇ ਹੋ। ਆਪਣੇ ਇਨ੍ਹਾਂ ਫੀਚਰਜ਼ ਕਰਕੇ ਇਹ ਸ਼ੂਟਿੰਗ ਅਤੇ ਵਾਈਲਡਲਾਈਫ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਲਈ ਆਈਡੀਅਲ ਸਾਬਤ ਹੁੰਦਾ ਹੈ।