ਡੁਕਾਟੀ ਦੀ ਦਮਦਾਰ ਬਾਈਕ ਭਾਰਤ 'ਚ ਲਾਂਚ, ਸਵਿੱਫਟ ਨੂੰ ਵੀ ਦਿੰਦੀ ਹੈ ਟੱਕਰ

05/15/2021 1:33:38 PM

ਨਵੀਂ ਦਿੱਲੀ- ਡੁਕਾਟੀ ਨੇ ਸਟ੍ਰੀਟਫਾਈਟਰ V4 ਹਾਈਪਰ ਮੋਟਰਸਾਈਕਲ ਨੂੰ ਭਾਰਤੀ ਬਾਜ਼ਾਰ ਵਿਚ ਉਤਾਰ ਦਿੱਤਾ ਹੈ। ਕੰਪਨੀ ਨੇ ਇਸ ਮੋਟਰਸਾਈਕਲ ਨੂੰ ਦੋ ਮਾਡਲਾਂ ਵਿਚ ਪੇਸ਼ ਕੀਤਾ ਹੈ। ਇਹ ਮੋਟਰਸਾਈਕਲ ਸਵਿੱਫਟ ਅਤੇ ਡਿਜ਼ਾਇਰ ਕਾਰ ਦੇ ਇੰਜਣ ਨੂੰ ਟੱਕਰ ਦੇ ਰਿਹਾ ਹੈ। ਇਨ੍ਹਾਂ ਕਾਰਾਂ ਦਾ ਇੰਜਣ 1,197 ਸੀਸੀ ਤੱਕ ਦਾ ਹੈ। ਉੱਥੇ ਹੀ, ਡੁਕਾਟੀ ਦਾ ਇੰਜਣ 1,103 ਸੀਸੀ ਦਾ ਹੈ। ਦੇਖਿਆ ਜਾਵੇ ਤਾਂ ਦੋਹਾਂ ਵਿਚ ਸਿਰਫ਼ 94 ਸੀਸੀ ਦਾ ਅੰਤਰ ਹੈ। ਇਹੀ ਵਜ੍ਹਾ ਹੈ ਕਿ ਡੁਕਾਟੀ ਦੀ ਇਸ ਦਮਦਾਾਰ ਬਾਈਕ ਦੀ ਕੀਮਤ 20 ਲੱਖ ਰੁਪਏ ਹੈ।

ਜ਼ਿਆਦਾ ਸੀਸੀ ਹੋਣ ਨਾਲ ਗੱਡੀ ਪਹਾੜੀ, ਚੜ੍ਹਾਈ ਵਾਲੇ ਇਲਾਕਿਆਂ ਵਿਚ ਵਧੀਆ ਚੱਲਦੀ ਹੈ। ਉੱਥੇ ਹੀ, ਸਾਧਾਰਣ ਰਸਤੇ 'ਤੇ ਘੱਟ ਸੀਸੀ ਵਾਲੀ ਗੱਡੀ ਚੰਗੀ ਮਾਈਲੇਜ ਦਿੰਦੀ ਹੈ।

ਡੁਕਾਟੀ ਹਾਈਪਰ-ਨੈਕੇਡ ਵਿਚ 6 ਸਪੀਡ ਗਿਅਰ ਦਿੱਤੇ ਗਏ ਹਨ। ਇਹ ਕਾਫ਼ੀ ਦਮਦਾਰ ਬਾਈਕ ਹੈ। ਬਾਈਕ ਵਿਚ ਚਾਰ ਸਿਲੰਡਰ ਹਨ। ਬ੍ਰੇਕਿੰਗ ਲਈ ਦੋਹਾਂ ਵਿਚ ਇਕ ਹੀ ਤਰ੍ਹਾਂ ਦੀ 330mm ਡਿਸਕ ਬ੍ਰੇਕ ਮੋਹਰੇ ਹੈ ਅਤੇ ਸਿੰਗਲ 245mm ਪਿੱਛੇ ਦਿੱਤੀ ਗਈ ਹੈ। ਬਾਈਕ ਵਿਚ ਐੱਲ. ਈ. ਡੀ. ਹੈੱਡਲਾਈਟ ਤੇ ਡਿਜੀਟਲ ਇੰਸਟਰੂਮੈਂਟ ਕਲਸਟਰ ਹੈ। ਡਾਰਕ ਸਟੀਲਥ ਡੁਕਾਟੀ ਦੀ ਕੀਮਤ 23.19 ਲੱਖ ਰੁਪਏ ਹੈ। ਦੂਸਰਾ ਡੁਕਾਟੀ ਰੈੱਡ ਹੈ। ਇਸ ਬਾਈਕ ਦਾ ਮੁਕਾਬਲਾ ਕੇ. ਟੀ. ਐੱਮ. 1290 ਸੁਪਰ ਡਿਊਕ ਆਰ., ਯਾਮਹਾ MT-10 ਵਗੈਰਾ ਨਾਲ ਕੌਮਾਂਤਰੀ ਬਾਜ਼ਾਰ ਵਿਚ ਹੋਵੇਗਾ।

ਇਹ ਵੀ ਪੜ੍ਹੋ- ਪਬਜੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਬੈਟਲਗ੍ਰਾਊਂਡ ਦਾ ਰਜਿਸਟ੍ਰੇਸ਼ਨ ਹੋ ਰਿਹੈ ਸ਼ੁਰੂ

ਡੁਕਾਟੀ ਦੇ ਨੈਕੇਡ ਸ਼ਾਟਗਨ ਬਾਈਕ ਦੇ ਬਾਹਰੀ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਐੱਲ. ਈ. ਡੀ. ਹੈੱਡਲਾਈਟ ਮੋਹਰੀ ਦਿਖ ਨੂੰ ਸ਼ਾਨਦਾਰ ਬਣਾਉਂਦੀ ਹੈ। ਇਸ ਵਿਚ ਐਇਰੋਡਾਇਨਾਮਿਕ ਵਿੰਗਲੈਟ ਡਿਜ਼ਾਇਨ ਨਾਲ ਬਾਈਕ 'ਤੇ ਤੇਜ਼ ਹਵਾ ਨਾਲ ਪ੍ਰਭਾਵ ਨਹੀਂ ਪੈਂਦਾ ਅਤੇ ਸਪੀਡ ਬਣੀ ਰਹਿੰਦੀ ਹੈ। ਬਾਈਕ ਦੇ ਦੋਵੇਂ ਮਾਡਲਾਂ ਦੀਆਂ ਮਕੈਨੀਕਲ ਵਿਸ਼ੇਸ਼ਤਾਂ ਵੱਖ ਨਹੀਂ ਹਨ ਪਰ ਦੋਹਾਂ ਵਿਚ ਫਰਕ ਕਰਨ ਲਈ ਇਸ ਵਿਚ ਵੱਖ-ਵੱਖ ਫੀਚਰ ਹਨ।

ਇਹ ਵੀ ਪੜ੍ਹੋ- RBI ਵੱਲੋਂ 5 ਦਿਨ ਮਿਲੇਗਾ ਸਸਤਾ ਸੋਨਾ, ਸਰਕਾਰ ਨੇ ਦਿੱਤਾ ਇੰਨਾ ਡਿਸਕਾਊਂਟ

Sanjeev

This news is Content Editor Sanjeev