ਟ੍ਰੇਨ ''ਚ ਸਫ਼ਰ ਦੇ ਦੌਰਾਨ ਮਨਪਸੰਦ ਖਾਣਾ ਉਪਲੱਬਧ ਕਰਵਾਏਗੀ ਇਹ APP

02/11/2016 5:46:38 PM

ਸਫ਼ਰ ਦੀ ਸ਼ੁਰੂਆਤ ਮਨਪਸੰਦ ਖਾਣੇ ਦੇ ਨਾਲ ! !

ਜਲੰਧਰ— ਲੇਅ ਸਟੋਰ ''ਤੇ ਕਈ ਤਰ੍ਹਾਂ ਦੀਆਂ ਐਪਸ ਉਪਲੱਬਧ ਹਨ ਜੋ ਲੋਕਾਂ ਦੀ ਯਾਤਰਾ ਨੂੰ ਆਰਾਮਦਾਇਕ ਬਣਾਉਣ ਲਈ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਇਆ ਕੀਤੀ ਹੁੰਦੀ ਹੈ ਜਿਵੇਂ ਯਾਤਰਾ ਡਾਟ ਕਾਮ, ਮੇਕ ਮਾਇ ਟਰਿਪ ਡਾਟ ਕਾਮ ਅਤੇ ਰੈੱਡਬੱਸ ਆਦਿ। ਇਸੇ ਵਿਸ਼ੇ ''ਤੇ ਧਿਆਨ ਦਿੰਦੇ ਹੋਏ ਪਲੇਅ ਸਟੋਰ ''ਤੇ Travelkhana ਨਾਂ ਦੀ ਇਕ ਐੱਪ ਉਪਲੱਬਧ ਹੋਈ ਹੈ ਜੋ ਰੇਲ ਯਾਤਰਾ ਕਰਦੇ ਸਮੇਂ ਖਾਣਾ ਤੁਹਾਡੇ ਤੱਕ ਪਹੁੰਚਾਵੇਗੀ।

ਇਸ ਐਪ ਨੂੰ ਤੁਸੀਂ ਫੇਸਬੁੱਕ ਦੁਆਰਾ ਵੀ ਲਾਗ ਆਨ ਕਰ ਸਕਦੇ ਹੋ, ਇਸ ਦੇ ਬਾਅਦ ਤੁਹਾਨੂੰ PNR ਅਤੇ Train details ਦਾ ਆਪਸ਼ਨ ਮਿਲਣਗੀਆਂ, ਜਿਸ ''ਚ PNR  ''ਤੇ ਕਲਿੱਕ ਕਰਨ ਨਾਲ 10 ਡਿਜਿੱਟ PNR ਕੋਡ ਨੂੰ ਸਬਮਿਟ ਕਰਨਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ PNR (ਪਸੈਂਜਰ ਨੇਮ ਰਿਕਾਰਡ) CRS (ਕੰਪਿਊਟਰ ਰਿਜ਼ਰਵੇਸ਼ਨ ਸਿਸਟਮ) ਨਾਲ ਯੂਜ਼ਰ ਦੀ ਡਿਟੇਲਸ ਨੂੰ ਲੋੜ ਕਰੇਗਾ।

ਐਪ ਦੀ ਦੂਜੀ ਆਪਸ਼ਨ ''ਚ ਟ੍ਰੇਨ ਡਿਟੇਲਸ ''ਤੇ ਕਲਿੱਕ ਕਰਨ ਨਾਲ ਇਕ ਪੇਜ ਖੁੱਲ੍ਹੇਗਾ ਜੋ ਟ੍ਰੇਨ ਨੰਬਰ ਜਾਂ ਨਾਮ ਪੁੱਛਿਆ ਜਾਵੇਗਾ ਅਤੇ ਡਿਟੇਲਸ ਨੂੰ ਭਰ ਕੇ ਸਰਚ ਕਰੋਗੇ ਤਾਂ ਤੁਹਾਨੂੰ ਆਪਣੀ ਟ੍ਰੇਨ ਦੇ ਸਾਰੇ ਰੂਟ ਸਟੇਸ਼ਨਾਂ ਦੀ ਸੂਚੀ ਮਿਲੇਗੀ, ਜਿਸ ਦੇ ਤਹਿਤ ਤੁਹਾਡਾ ਖਾਣਾ ਉਸੇ ਸਟੇਸ਼ਨ ''ਤੇ ਡਿਲਿਵਰ ਕੀਤਾ ਜਾਵੇਗਾ ਜਿੱਥੇ ਤਸੀਂ ਚਾਹੁੰਦੇ ਹੋ। ਡਿਲਿਵਰੀ ਰੈਸਟੋਰੈਂਟ ਵਲੋਂ  ਤੋਂ ਫ੍ਰੀ ਕੀਤੀ ਜਾਵੇਗੀ।

ਇਸ ਐਪ ਦੇ ਰਾਹੀਂ ਤੁਸੀਂ ਹਰ ਤਰ੍ਹਾਂ ਦਾ ਸ਼ਾਕਾਹਾਰੀ(veg) ਹੋਵੇ ਜਾਂ ਮਾਸਾਹਾਰੀ(non-VEG) ਖਾਣਾ ਆਰਡਰ ਕਰ ਸਕਦੇ ਹੋ, ਨਾਲ ਹੀ ਇਸ ਤੋਂ ਥਾਲੀ, ਰੈਪਸ ਅਤੇ ਪਿਜ਼ਾ ਆਦਿ ਨੂੰ ਵੀ ਆਰਡਰ ਕੀਤਾ ਜਾਵੇਂਗਾ। ਤੁਸੀਂ ਭਾਰਤ ਦੀ 160 ਲੂਕੇਸ਼ਨਸ ''ਤੇ ਯਾਤਰਾ ਦੇ ਦੌਰਾਨ ਇਸ ਏਪ ਤੋਂ ਖਾਣਾ ਮੰਗਵਾ ਸਕਦੇ ਹੋ।
ਆਰਡਰ ਦੇ ਬਾਰੇ ਸਾਰੀ ਜਾਣਕਾਰੀ ਯੂਜ਼ਰ ਨੂੰ ਨੋਟੀਫਿਕੇਸ਼ਨ ਦੇ ਰੂਪ ''ਚ ਮਿਲਣਗੀਆਂ।