Enfield ਲਾਂਚ ਕਰਨ ਜਾ ਰਿਹੈ ਪਹਿਲਾਂ ਤੋਂ ਦਮਦਾਰ ਇਹ 350ਸੀਸੀ ਬਾਈਕ

06/05/2021 4:59:42 PM

ਨਵੀਂ ਦਿੱਲੀ- ਭਾਰਤ ਵਿਚ ਜਲਦ ਹੀ ਰਾਇਲ ਐਨਫੀਲਡ ਕਲਾਸਿਕ 350 ਦਾ ਨਵਾਂ ਸੰਸਕਰਣ ਲਾਂਚ ਕੀਤਾ ਜਾਣ ਵਾਲਾ ਹੈ। ਇਹ ਮੋਟਰਸਾਈਲ ਕੰਪਨੀ ਦੇ ਉਨ੍ਹਾਂ ਕੁਝ ਮਾਡਲਾਂ ਵਿਚੋਂ ਹੈ ਜਿਨ੍ਹਾਂ ਨੂੰ ਜਲਦ ਬਾਜ਼ਾਰ ਵਿਚ ਉਤਾਰਿਆ ਜਾਵੇਗਾ। '2021 ਕਲਾਸਿਕ 350' ਨੂੰ ਕਈ ਵਾਰ ਟੈਸਟਿੰਗ ਦੌਰਾਨ ਸਪਾਟ ਕੀਤਾ ਜਾ ਚੁੱਕਾ ਹੈ, ਜਿਸ ਤੋਂ ਸਾਫ਼ ਹੈ ਕਿ ਭਾਰਤ ਵਿਚ ਇਹ ਜਲਦ ਲਾਂਚ ਕੀਤਾ ਜਾਵੇਗਾ। ਹੁਣ 2021 ਰਾਇਲ ਐਨਫੀਲਡ ਕਲਾਸਿਕ 350 ਮੋਟਰਸਾਈਕਲ ਨੂੰ ਲੈ ਕੇ ਕੁਝ ਜਾਣਕਾਰੀ ਵੀ ਸਾਹਮਣੇ ਆਈ ਹੈ।

ਇਸ ਮੋਟਰਸਾਈਕਲ ਨੂੰ ਲਾਲ-ਜਾਮਨੀ ਰੰਗ ਦੀ ਸਪਲਿਟ ਸੀਟ ਨਾਲ ਸਪਾਟ ਕੀਤਾ ਗਿਆ ਹੈ। ਇਸ ਮੋਟਰਸਾਈਕਲ ਨੂੰ ਦਮਦਾਰ ਬਾਈਕ ਦੇ ਸ਼ੌਕੀਨਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ- 'ਬ੍ਰੈਂਟ' ਨੇ ਵਧਾਈ ਟੈਂਸ਼ਨ, ਪੰਜਾਬ ਦੇ ਲੋਕਾਂ ਨੂੰ 100 ਰੁ: 'ਚ ਪਵੇਗਾ ਲਿਟਰ ਪੈਟਰੋਲ

ਇਸ ਮੋਟਰਸਾਈਕਲ ਨੂੰ 5 ਸਪੀਡ ਗਿਆਰਬਾਕਸ ਨਾਲ ਲਾਂਚ ਕੀਤਾ ਜਾਵੇਗਾ। ਇਸ ਨੂੰ ਚਲਾਉਣ ਸਮੇਂ ਜ਼ਿਆਦਾ ਵਾਈਬ੍ਰੇਸ਼ਨ ਦੇਖਣ ਨੂੰ ਨਹੀਂ ਮਿਲੇਗੀ। ਇਸ ਵਿਚ ਟ੍ਰਿੁਪਰ ਨੈਵੀਗੇਸ਼ਨ ਸਿਸਟਮ ਮਿਲੇਗਾ। ਸਮਾਰਟ ਫੋਨ ਜ਼ਰੀਏ ਇਸ ਨਾਲ ਕੁਨੈਕਟ ਹੋ ਸਕੋਗੇ। ਨਵਾਂ ਜਨਰੇਸ਼ਨ ਕਲਾਸਿਕ 350 Meteor 350 ਦੇ ਜੇ-ਪਲੇਟਫਾਰਮ 'ਤੇ ਆਧਾਰਿਤ ਹੋਵੇਗਾ। ਇਸ ਵਿਚ ਦਮਦਾਰ 349 ਸੀ. ਸੀ. ਸਿੰਗਲ ਸਿਲੰਡਰ ਇੰਜਣ ਮਿਲੇਗਾ, ਜੋ 20.2 ਬੀ. ਐੱਚ. ਪੀ. ਦੀ ਪਾਵਰ ਅਤੇ 27 ਐੱਨ. ਐੱਮ. ਦਾ ਪਿਕ ਟਾਰਕ ਜੇਨਰੇਟ ਕਰ ਸਕਦਾ ਹੈ। ਇਸ ਦਾ ਮੁਕਾਬਲਾ ਇਹ ਜਾਵਾ, ਬੈਨੇਲੀ ਇਮਪੀਰੀਆਲ 400 ਦੇ ਨਾਲ-ਨਾਲ ਹੌਂਡਾ ਸੀ. ਬੀ. ਐੱਚ'ਨੇਸ 350 ਨਾਲ ਹੋ ਸਕਦਾ ਹੈ।

ਇਹ ਵੀ ਪੜ੍ਹੋ- ਸਰਕਾਰ ਇਨ੍ਹਾਂ ਸਕੀਮਾਂ 'ਤੇ ਘਟਾ ਸਕਦੀ ਹੈ ਵਿਆਜ, ਬਚਤ 'ਤੇ ਚੱਲੇਗੀ ਕੈਂਚੀ!

Sanjeev

This news is Content Editor Sanjeev