ਸ਼ਾਨਦਾਰ ਕੈਮਰੇ ਨਾਲ ਇਸ ਸਾਲ ਪੇਸ਼ ਹੋਏ ਹਨ ਇਹ ਸਮਾਰਟਫੋਨਜ਼

Sunday, Dec 17, 2017 - 02:16 PM (IST)

ਸ਼ਾਨਦਾਰ ਕੈਮਰੇ ਨਾਲ ਇਸ ਸਾਲ ਪੇਸ਼ ਹੋਏ ਹਨ ਇਹ ਸਮਾਰਟਫੋਨਜ਼

ਜਲੰਧਰ-ਇਸ ਸਾਲ ਲਾਂਚ ਹੋਏ ਕਈ ਸਮਾਰਟਫੋਨਜ਼ 'ਚ ਅਜਿਹੇ ਕੈਮਰਾ ਦਿੱਤੇ ਗਏ ਹਨ, ਜੋ DSLR ਕੈਮਰਿਆਂ ਦਾ ਮੁਕਾਬਲਾ ਕਰਦੇ ਹਨ। ਸਮਾਰਟ ਕੈਮਰੇ ਨਾਲ ਇਹ ਸਮਾਰਟਫੋਨਜ਼ ਬੈਸਟ ਆਪਸ਼ਨਜ਼ ਹਨ।

1. ਸੈਮਸੰਗ ਨੋਟ 8 ਸਮਾਰਟਫੋਨ-
ਸੈਮਸੰਗ ਗੈਲੇਕਸੀ ਨੋਟ 8 ਸਮਾਰਟਫੋਨ 'ਚ ਇਕ 12 ਮੈਗਾਪਿਕਸਲ ਦਾ ਵਾਇਡ ਐਂਗਲ ਕੈਮਰਾ ਹੈ, ਜੋ f/1.7 ਅਪਚਰ ਅਤੇ OIS ਸੁਪੋਟ ਨਾਲ ਮੌਜੂਦ ਹੈ। ਦੂਜਾ 12 ਮੈਗਾਪਿਕਸਲ ਦਾ ਇਕ ਟੈਲੀਫੋਟੋ ਲੈੱਜ਼ ਹੈ ਜਿਸ 'ਚ f/2.4 ਅਪਚਰ ਅਤੇ OIS ਦਿੱਤੇ ਗਏ ਹਨ। ਕੈਮਰਾ ਫੀਚਰਸ ਦੇ ਤੌਰ 'ਤੇ 2x ਆਪਟੀਕਲ ਜੂਮ ਸੁਪੋਟ ਅਤੇ ਪ੍ਰੋਟ੍ਰੇਟ ਮੋਡ ਵੀ ਦਿੱਤਾ ਗਿਆ ਹੈ। ਜੋ DSLR ਫੋਟੋ ਲੈਣ 'ਚ ਮਦਦ ਕਰਦਾ ਹੈ।
 

2. ਵਨਪਲੱਸ 5T-
ਇਸ ਸਮਾਰਟਫੋਨ 'ਚ 20 ਮੈਗਾਪਿਕਸਲ ਦਾ ਜੂਮ ਅਤੇ ਡੈਪਥ ਸੈਂਸਰ ਇਸ ਦੇ ਰਿਅਰ 'ਚ ਦਿੱਤਾ ਗਿਆ ਹੈ। ਇਹ ਇਕ Sony IMX 376K ਸੈਂਸਰ ਹੈ। ਫੋਨ 'ਚ ਇਕ ਡਿਊਲ ਕੈਮਰਾ ਸੈਂਸਰ ਮੌਜੂਦ ਹੈ। ਇਸ ਤੋਂ ਇਲਾਵਾ ਕੈਮਰੇ ਦਾ ਅਪਚਰ ਕ੍ਰਮਵਾਰ f/1.7 ਤੋਂ f/2.4 ਤੱਕ ਜਾਂਦੀ ਹੈ। ਜੋ ਫੋਟੋ ਦੀ ਜੂਮਿੰਗ ਅਤੇ ਪ੍ਰੋਟ੍ਰੇਟ ਮੋਡ 'ਚ ਸੁਧਾਰ ਕਰਦੀ ਹੈ। ਇਸ ਦੇ ਰਾਹੀਂ ਤੁਸੀਂ ਸ਼ਾਨਦਾਰ Bokeh ਇਫੈਕਟ ਵਾਲੀਆਂ ਤਸਵੀਰਾਂ ਲੈ ਸਕਦੇ ਹੈ।
 

3. Redmi Note 4-
ਫੋਟੋਗਰਾਫੀ ਲਈ ਰੈੱਡਮੀ ਨੋਟ 4 ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਜਿਸ 'ਚ LED ਫਲੈਸ਼ , f/2.0 ਅਪਚਰ ਅਤੇ PDAF ਸੁਪੋਟ ਵਰਗੇ ਫੀਚਰਸ ਦਿੱਤੇ ਗਏ ਹਨ। ਵੀਡੀਓ ਕਾਲਿੰਗ ਅਤੇ ਸੈਲਫੀ ਲਈ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਉਪਲੱਬਧ ਹੈ, ਜਿਸ 'ਚ f/2.0 ਅਪਚਰ ਅਤੇ 85 ਡਿਗਰੀ ਵਾਇਡ ਐਂਗਲ ਲੈੱਜ਼ ਦਿੱਤੇ ਗਏ ਹਨ।
 

4. HTC U11-
ਇਸ 'ਚ ਅਲਟ੍ਰਾਪਿਕਸਲ ਟੈਕਨਾਲੌਜੀ ,E-axis OIS, EIS ਅਤੇ f/1.7 ਅਪਚਰ ਨਾਲ 12 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ 4k ਵੀਡੀਓ ਰਿਕਾਰਡਿੰਗ ਅਤੇ 360 ਡਿਗਰੀ ਸਾਊਂਡ ਰਿਕਾਰਡਿੰਗ ਨੂੰ ਸੁਪੋਟ ਕਰਦਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ 'ਚ 150 ਡਿਗਰੀ  ਵਾਇਡ ਐਂਗਲ ਲੈੱਜ ਨਾਲ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

5. ਆਈਫੋਨ X-
ਫੋਨ 'ਚ 12 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਇਸ 'ਚ ਪ੍ਰੋਟ੍ਰੇਟ ਮੋਡ, ਪ੍ਰੋਟ੍ਰੇਟ ਲਾਈਟਨਿੰਗ , 20fps ਸਲੋ ਮੋਸ਼ਨ 1080p ਵੀਡੀਓ ਅਤੇ 60fps 4k ਰੈਜ਼ੋਲਿਊਸ਼ਨ ਵੀਡੀਓ ਵਰਗੇ ਫੀਚਰਸ ਦਿੱਤੇ ਗਏ ਹਨ। ਇਹ ਸਾਰੇ ਫੀਚਰਸ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦਾ ਇਕ ਲੈਵਲ ਵਧਾ ਦਿੰਦੇ ਹਨ।
 

6. LG V30-
ਇਸ ਦੇ ਡਿਊਲ ਰਿਅਰ ਕੈਮਰਾ ਸੈੱਟਅਪ 'ਚ ਅਪਚਰ f/1.6 , 71 ਡਿਗਰੀ ਵਾਇਡ ਐਂਗਲ ਲੈੱਜ਼ ਇਕ 16 ਮੈਗਾਪਿਕਸਲ ਸੈਂਸਰ ਅਤੇ ਅਪਚਰ f/1.9 ਅਤੇ 120 ਡਿਗਰੀ ਵਾਇਡ ਐਂਗਲ ਲੈੱਜ਼ ਨਾਲ ਇਕ 13 ਮੈਗਾਪਿਕਸਲ ਦਾ ਸੈਂਸਰ ਹੈ। ਕੈਮਰੇ 'ਚ ਇਕ ਕ੍ਰਿਸਟਲ ਕਲੀਅਰ ਲੈੱਜ਼ ਹੈ, ਜਿਸ ਕਲਰ ਰੀਪ੍ਰੋਡਕਸ਼ਨ ਅਤੇ ਸਪੱਸ਼ਟ ਤਸਵੀਰਾਂ ਲੈਣ ਲਈ ਦਿੱਤਾ ਗਿਆ ਹੈ। ਫ੍ਰੰਟ 'ਚ LG V30 ਸਮਾਰਟਫੋਨ 'ਚ ਇਕ 5 ਮੈਗਾਪਿਕਸਲ ਦਾ ਵਾਈਡ ਐਂਗਲ (90ਡਿਗਰੀ) ਕੈਮਰਾ ਹੈ, ਜੋ ਅਪਚਰ f/2.2 ਨਾਲ ਲੈਸ ਹੈ।
 

7. ਆਨਰ V9-
ਇਸ ਸਮਾਰਟਫੋਨ 'ਚ 5.7 ਇੰਚ ਦਾ QHD LTPS LCD ਡਿਸਪਲੇਅ ਹੈ। ਬੈਕ ਸਾਈਡ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ 'ਚ 12 ਮੈਗਾਪਿਕਸਲ ਦੇ ਦੋ ਕੈਮਰੇ ਹਨ, ਜਿਸ ਦਾ ਅਪਚਰ f/2.2 ਹੈ।
 

8. ਨੋਕੀਆ 8-
ਇਸ ਸਮਾਰਟਫੋਨ 'ਚ ਇਕ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ 13 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।


Related News