ਦਮਦਾਰ ਬੈਟਰੀ ਨਾਲ ਲੈਸ ਹਨ ਇਹ ਸਮਾਰਟਫੋਨਜ਼

11/19/2017 6:53:49 PM

ਜਲੰਧਰ-ਸਮਾਰਟਫੋਨ ਬਾਜ਼ਾਰ 'ਚ ਹਰ ਦਿਨ ਕੋਈ ਨਾ ਕੋਈ ਕੰਪਨੀ ਸ਼ਾਨਦਾਰ ਸਪੈਸੀਫਿਕੇਸ਼ਨ ਨਾਲ ਆਪਣਾ ਸਮਾਰਟਫੋਨ ਲਾਂਚ ਕਰ ਰਹੀਂ ਹੈ, ਪਰ ਜਦੋਂ ਅੰਤ 'ਚ ਇਕ ਵਧੀਆ ਸਮਾਰਟਫੋਨ ਖਰੀਦਣ ਲਈ ਦੀ ਗੱਲ ਹੁੰਦੀ ਹੈ ਤਾਂ ਕਿਹੜਾ ਸਮਾਰਟਫੋਨ ਆਪਣੇ ਲਈ ਖਰੀਦਿਆ ਜਾ ਸਕੇ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸਮਾਰਟਫੋਨਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਬਿਹਤਰੀਨ ਫੀਚਰ ਨਾਲ ਲੈਸ ਹਨ ਅਤੇ ਉਨ੍ਹਾਂ 'ਚ ਦਮਦਾਰ ਬੈਟਰੀ ਵੀ ਮੌਜੂਦ ਹੈ।

1. Xiaomi Redmi Note 4-
ਇਸ ਸਮਾਰਟਫੋਨ 'ਚ 5.5 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ 'ਚ 2 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ 'ਚ 13 ਮੈਗਾਪਿਕਸਲ ਦਾ ਰਿਅਰ  ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 4100 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।

2. Lenovo K6 Power-
ਇਸ ਸਮਾਰਟਫੋਨ 'ਚ 5 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ 'ਚ ਕਵਾਲਕਾਮ ਸਨੈਪਡਰੈਗਨ 430 SoC ਮੌਜੂਦ ਹੈ। ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।

3. Xiaomi Redmi 3s Prime-
ਇਸ ਸਮਾਰਟਫੋਨ 'ਚ 5 ਇੰਚ ਦੀ ਡਿਸਪਲੇਅ ਨਾਲ 4100 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ 'ਚ ਕਵਾਲਕਾਮ ਸਨੈਪਡ੍ਰੈਗਨ 430 SoC ਮੌਜ਼ੂਦ ਹੈ। ਇਸ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਫੋਨ ਦਾ ਰਿਅਰ ਕੈਮਰਾ 13 ਐੱਮ. ਪੀ. ਜੋ ਕਾਫੀ ਚੰਗਾ ਹੈ ਅਤੇ 5 ਐੱਮ. ਪੀ. ਫ੍ਰੰਟ ਕੈਮਰੇ ਨਾਲ ਫਿੰਗਰਪ੍ਰਿੰਟ ਸਕੈਨਰ ਵੀ ਦਿੱਤਾ ਗਿਆ ਹੈ।