2TB ਸਟੋਰੇਜ ਨਾਲ 4K ਵੀਡੀਓ ਰਿਕਾਰਡਿੰਗ ਫੀਚਰਸ ਨਾਲ ਲੈਸ ਹਨ ਇਹ ਸਮਾਰਟਫੋਨਜ਼

06/24/2017 7:45:15 PM

ਜਲੰਧਰ— ਜੇਕਰ ਤੁਸੀਂ ਇਕ ਵਧੀਆ ਸਮਾਰਟਫੋਨ ਖਰੀਦਣ 'ਤੇ ਵਿਚਾਰ ਕਰ ਰਹੇ ਹੋ ਤਾਂ ਭਾਰਤੀ ਬਾਜ਼ਾਰ 'ਚ ਕਈ ਹੈਂਡਸੈੱਟ ਮੌਜੂਦ ਹਨ। ਭਾਰਤੀ ਮਾਰਕੀਟ 'ਚ ਬਜਟ ਸਮਾਰਟਫੋਨ ਨੂੰ ਲੈ ਕੇ ਹਾਈ-ਐਂਡ ਸਮਾਰਟਫੋਨ ਤੱਕ ਕਈ ਹੈਂਡਸੈੱਟ ਲਾਂਚ ਕੀਤੇ ਗਏ ਹਨ। ਹਰ ਸਮਾਰਟਫੋਨ ਦੀ ਵੱਖ-ਵੱਖ ਖੂਬੀ ਹੈ। ਜੇਕਰ ਤੁਸੀਂ 30,000 ਰੁਪਏ ਦੀ ਰੈਂਜ ਤੱਕ ਦੇ ਸਮਾਰਟਫੋਨਜ਼ ਖਰੀਦਣ ਦੀ ਤਲਾਸ਼ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਕਈ ਦਮਦਾਰ ਸਮਾਰਟਫੋਨਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਲੋਕਾਂ 'ਚ ਕਾਫੀ ਲੋਕਪ੍ਰਸਿੱਧ ਹਨ। 
1.Motorola Moto Z2 Play
ਕੀਮਤ: 27,999 ਰੁਪਏ


ਇਹ ਸਮਾਰਟਫੋਨ andriod 7.1.1 ਨਾਗਟ 'ਤੇ ਕੰਮ ਕਰਦਾ ਹੈ। ਫੋਨ 'ਚ ਕਾਨਿੰਗ ਗੋਰਿੱਲਾ ਗਲਾਸ ਦੇ ਨਾਲ 5.5 ਇੰਚ ਫੁੱਲ hd ਸੁਪਰ ਐਮੋਲੇਡ ਡਿਸਲਪੇ ਦਿੱਤੀ ਗਈ ਹੈ। ਇਹ ਫੋਨ 2.2Ghz ਸਨੈਪਡਰੈਨਗਨ 626 ਆਕਟਾ ਕੋਰ ਪ੍ਰੋਸੈਸਰ ਅਤੇ 4 ਜੀ.ਬੀ ਰੈਮ ਤੋਂ ਲੈਸ ਹੈ। ਇਸ 'ਚ 64 ਜੀ.ਬੀ ਦੀ ਇੰਟਰਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ Microsd ਕਾਰਡ ਜਰੀਏ 2 ਟੀ.ਬੀ ਤੱਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਇਸ 'ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000 mAh ਦੀ ਬੈਟਰੀ ਦਿੱਤੀ ਗਈ ਹੈ। 
2.HTC U PLAY:
ਕੀਮਤ: 29,990 ਰੁਪਏ


ਇਸ 'ਚ 5.2 ਇੰਚ ਦੀ ਫੁੱਲ HD ਡਿਸਪਲੇ ਦਿੱਤੀ ਗਈ ਹੈ। ਇਹ ਫੋਨ ਆਕਟਾ-ਕੋਰ ਮੀਡੀਆਟੇਕ ਹੀਲਿਓ ਪੀ10 ਚਿਪਸੈੱਟ ਪ੍ਰੋਸੈਸਰ ਤੋਂ ਲੈਸ ਹੈ। U PLAY ਨੂੰ ਦੋ ਵੇਰੀਅੰਟਜ਼ 'ਚ ਲਾਂਚ ਕੀਤਾ ਗਿਆ ਹੈ। ਪਹਿਲਾਂ ਵੇਰੀਅੰਟ 3 ਜੀ.ਬੀ ਰੈਮ ਅਤੇ 32 ਜੀ.ਬੀ ਦੀ ਸਟੋਰੇਜ ਤੋਂ ਲੈਸ ਹੈ। ਉੱਥੇ ਦੂਜਾ ਵੇਰੀਅੰਟ 4 ਜੀ.ਬੀ ਰੈਮ ਅਤੇ 64 ਜੀ.ਬੀ ਸਟੋਰੇਜ ਤੋਂ ਲੈਸ ਹੈ। ਫੋਟੋਗ੍ਰਾਫੀ ਲਈ ਇਸ 'ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 16 ਮੈਗਾਪਿਕਸਲ ਦਾ ਹੀ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 2,500 mAh ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ Andriod 7.0 ਨਾਗਟ 'ਤੇ ਕੰਮ ਕਰਦਾ ਹੈ।
3.Samsung Galaxy A5 2017:
ਕੀਮਤ: 28,990 ਰੁਪਏ


ਇਸ ਫੋਨ 'ਚ 5.5 ਇੰਚ Full HD ਸੁਪਰ ਐਮੋਲੇਡ ਡਿਸਪਲੇ ਦਿੱਤੀ ਗਈ ਹੈ। ਇਹ ਫੋਨ 1.9 Ghz ਆਕਟਾ-ਕੋਰ ਪ੍ਰੋਸੈਸਰ ਅਤੇ 3 ਜੀ.ਬੀ ਰੈਮ ਤੋਂ ਲੈਸ ਹਨ। ਇਸ 'ਚ 32 ਜੀ.ਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ Microsd ਕਾਰਡ ਜਰੀਏ 256 ਜੀ.ਬੀ ਤੱਕ ਵਧਾਇਆ ਜਾ ਸਕਦਾ ਹੈ। ਇਹ ਫੋਨ Andriod ਮਾਰਸ਼ਮੈਲੋ 'ਤੇ ਕੰਮ ਕਰਦਾ ਹੈ। ਫੋਟੋਗ੍ਰਾਫੀ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 16 ਮੈਗਾਪਿਕਸਲ ਦਾ ਹੀ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਫੋਨ 'ਚ ਇਕ ਫਿੰਗਪ੍ਰਿੰਟ ਸਕੈਨਰ ਵੀ ਦਿੱਤਾ ਗਿਆ ਹੈ। ਨਾਲ ਹੀ 3,000 mAh ਦੀ ਬੈਟਰੀ ਦਿੱਤੀ ਗਈ ਹੈ, ਜੋ ਫਾਸਟ ਚਾਰਜਿੰਗ ਫੀਚਰ ਨਾਲ ਆਉਂਦਾ ਹੈ। 
4.OnePlus 3T
ਕੀਮਤ: 29,999 ਰੁਪਏ ਤੋਂ ਸ਼ੁਰੂ


ਫੋਨ 'ਚ 5.5 ਇੰਚ ਦੀ ਫੁੱਲ hd ਡਿਸਪਲੇ ਦਿੱਤੀ ਗਈ ਹੈ, ਜਿਸ 'ਤੇ ਕਾਨਿੰਗ ਗੋਰਿੱਲਾ ਗਲਾਸ 4 ਦੀ ਪ੍ਰੋਟਕੇਸ਼ਨ ਦਿੱਤੀ ਗਈ ਹੈ। ਫੋਨ 2.35Ghz ਸਨੈਪਡਰੈਗਨ 821 ਪ੍ਰੋਸੈਸਰ ਅਤੇ 6 ਜੀ.ਬੀ ਰੈਮ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ 'ਚ 16 ਮੈਗਾਪਿਕਸਲ ਦਾ ਰਿਅਰ ਅਤੇ 16 ਮੈਗਾਪਿਕਸਲ ਦਾ ਹੀ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 4K ਵੀਡੀਓ ਰਿਕਾਡਿੰਗ ਵੀ ਕੀਤੀ ਜਾ ਸਕਦੀ ਹੈ। ਇਹ ਫੋਨ 6.0 ਮਾਰਸ਼ਮੈਲੋ 'ਤੇ ਕੰਮ ਕਰਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,400 mAh ਦੀ ਬੈਟਰੀ ਦਿੱਤੀ ਗਈ ਹੈ, ਜੋ ਡੈਸ਼ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
5.Samsung Galaxy A9 Pro
ਕੀਮਤ: 26,900 ਰੁਪਏ


ਇਸ 'ਚ ਕਵਰਡ ਗਲਾਸ ਨਾਲ 6 ਇੰਚ ਦੀ ਫੁੱਲ HD ਡਿਸਪਲੇ ਦਿੱਤੀ ਗਈ ਹੈ। ਇਹ ਫੋਨ 64 ਬਿਟ ਆਕਟਾ-ਕੋਰ ਕਵਾਲਕਾਮ ਸਨੈਪਡਰੈਗਨ 652 ਪ੍ਰੋਸੈਸਰ ਅਤੇ 4 ਜੀ.ਬੀ ਰੈਮ ਤੋਂ ਲੈਸ ਹੈ। ਫੋਟੋਗ੍ਰਾਫੀ ਲਈ ਇਸ ਫੋਨ 'ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 5,000 mAh ਦੀ ਬੈਟਰੀ ਦਿੱਤੀ ਗਈ ਹੈ। 
6.Micromax Dual 5
ਕੀਮਤ:24,999 ਰੁਪਏ


ਇਸ 'ਚ 6.5 ਇੰਚ ਸੁਪਰ ਐਮੇਲੋਡ ਫੁੱਲ HD ਸਕਰੀਨ ਦਿੱਤੀ ਗਈ ਹੈ। ਇਹ ਫੋਨ ਆਕਟਾ-ਕੋਰ ਸਨੈਪਡਰੈਗਨ 652 ਪ੍ਰੋਸੈਸਰ ਅਤੇ 4 ਜੀ.ਬੀ ਰੈਮ ਤੋਂ ਲੈਸ ਹੈ। ਇਸ 'ਚ 128 ਜੀ.ਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ 3,200 mAh ਦੀ ਬੈਟਰੀ ਦਿੱਤੀ ਗਈ ਹੈ। ਇਸ 'ਚ 13 ਮੈਗਾਪਿਕਸਲ ਦੇ ਦੋ ਰਿਅਰ ਅਤੇ 13 ਮੈਗਾਪਿਕਸਲ ਦਾ ਹੀ ਫਰੰਟ ਕੈਮਰਾ ਦਿੱਤਾ ਗਿਆ ਹੈ। 
7.Zte Nubia Z11:
ਕੀਮਤ:29,999 ਰੁਪਏ


ਫੋਨ 'ਚ 5.5 ਇੰਚ ਦੀ IPS LCD ਡਿਸਪਲੇ ਦਿੱਤੀ ਗਈ ਹੈ। ਨਾਲ ਹੀ ਇਸ 'ਤੇ ਕਾਨਿੰਗ ਗੋਰਿੱਲਾ ਗਲਾਸ 3 ਦਾ ਪ੍ਰੋਟੈਕਸ਼ਨ ਵੀ ਦਿੱਤਾ ਗਿਆ ਹੈ। ਇਹ ਫੋਨ 2.15 Ghz ਕਵਾਲਕਾਮ ਸਨੈਪਡਰੈਗਨ 820 64 ਬਿਟ ਕਵਾਡ ਕੋਰ 14 NM ਪ੍ਰੋਸੈਸਰ ਅਤੇ 4 ਜੀ.ਬੀ/6 ਜੀ.ਬੀ ਰੈਮ ਤੋਂ ਲੈਸ ਹੈ। ਫੋਟੋਗ੍ਰਾਫੀ ਲਈ ਇਸ 'ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ 'ਚ 3,000 mAh ਦੀ ਬੈਟਰੀ ਦਿੱਤੀ ਗਈ ਹੈ।