ਸ਼ਾਨਦਾਰ ਸਪੈਸੀਫਿਕੇਸ਼ਨ ਅਤੇ ਘੱਟ ਕੀਮਤ ਨਾਲ ਉਪਲੱਬਧ ਹਨ ਇਹ ਸਮਾਰਟਫੋਨਜ਼

03/31/2018 12:21:03 PM

ਜਲੰਧਰ-ਭਾਰਤ 'ਚ ਸੈਮਸੰਗ ਗਲੈਕਸੀ S ਸੀਰੀਜ਼ ਦੇ ਲਾਂਚ ਹੋਣ ਤੋਂ ਬਾਅਦ ਦੂਜੀਆਂ ਕੰਪਨੀਆਂ ਨੇ ਵੀ ਆਪਣੇ ਪ੍ਰੀਮਿਅਮ ਫੋਨ ਲਾਂਚ ਕੀਤੇ ਹਨ। ਇਨ੍ਹਾਂ ਸਮਾਰਟਫੋਨਜ਼ ਦੇ ਫੀਚਰਸ ਕਾਫੀ ਸ਼ਾਨਦਾਰ ਹਨ ਪਰ ਇਸ ਦੇ ਨਾਲ ਇਹ ਸਮਾਰਟਫੋਨਜ਼ ਬਹੁਤ ਘੱਟ ਕੀਮਤ ਨਾਲ ਉਪਲੱਬਧ ਹਨ। ਇਸ ਲਿਸਟ 'ਚ ਜਿਹੜੇ ਸਮਾਰਟਫੋਨਜ਼ ਬਾਰੇ ਗੱਲ ਕੀਤੀ ਜਾ ਰਹੀਂ ਹੈ, ਇਨ੍ਹਾਂ ਦੀ ਕੀਮਤ 6,000 ਰੁਪਏ ਤੋਂ ਵੀ ਘੱਟ ਹੈ , ਇਨ੍ਹਾਂ ਸਮਾਰਟਫੋਨ ਦੇ ਫੀਚਰਸ ਭਾਰਤੀ ਯੂਜ਼ਰਸ ਦੇ ਕਾਫੀ ਪਸੰਦ ਕੀਤੇ ਹਨ।
 

 

1. Xiaomi Redmi 5A-
ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਆਪਣੇ ਰੈੱਡਮੀ ਨੋਟ 5A ਸਮਾਰਟਫੋਨ ਨੂੰ ਭਾਰਤ 'ਚ 5,000 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਸੀ। ਫੋਨ ਦੀ ਕੀਮਤ 4,999 ਰੁਪਏ ਹੈ। ਫੋਨ 'ਚ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5 ਇੰਚ ਦੀ ਫੁੱਲ ਲੈਮੀਨੇਟਿਡ HD ਡਿਸਪਲੇਅ ਹੈ। ਫੋਨ ਦਾ ਪ੍ਰੋਸੈਸਰ ਕਵਾਡ ਕੋਰ ਕਵਾਲਕਾਮ ਸਨੈਪਡ੍ਰੈਗਨ 425 ਚਿਪਸੈੱਟ 'ਤੇ ਰਨ ਕਰਦਾ ਹੈ। ਫੋਨ 'ਚ ਪਾਵਰ ਦੇਣ ਦੇ ਲਈ 3,000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੀ ਮੈਮਰੀ ਨੂੰ SD ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਐਂਡਰਾਇਡ 7.1 ਨੂਗਟ OS 'ਤੇ ਕੰਮ ਕਰਦਾ ਹੈ। ਫੋਨ ਡਿਊਲ ਸਿਮ ਨੂੰ ਵੀ ਸੁਪੋਰਟ ਕਰਦਾ ਹੈ। 
 

 

2. Intex Aqua Power IV-
ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਇੰਟੇਕਸ ਨੇ ਐਕਵਾ ਪਾਵਰ IV ਨੂੰ 5,499 ਰੁਪਏ ਦੀ ਕੀਮਤ 'ਚ ਪੇਸ਼ ਕੀਤਾ ਗਿਆ ਹੈ। ਫੋਨ 'ਚ 4,000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਐਂਡਰਾਇਡ ਨੂਗਟ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਫੋਨ 'ਚ 5 ਇੰਚ FWV71 ਡਿਸਪਲੇਅ ਹੈ। ਫੋਨ ਨੂੰ ਪਾਵਰ 1.3GHz ਕਵਾਡ-ਕੋਰ ਪ੍ਰੋਸੈਸਰ ਨਾਲ ਮਿਲਦਾ ਹੈ। ਫੋਨ 'ਚ 1 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਇਸ ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਅਤੇ ਫ੍ਰੰਟ ਕੈਮਰਾ ਲੱਗਾ ਹੈ। 
 

 

3. Intex Aqua Lions T1 Lite-
ਇੰਟੇਕਸ Aqua Lions T1 Lite ਸਮਾਰਟਫੋਨ 'ਚ 5 ਇੰਚ ਦਾ ਡਿਸਪਲੇਅ ਦਿੱਤੀ ਗਈ ਹੈ ਅਤੇ ਕੀਮਤ 4,449 ਰੁਪਏ ਹੈ। ਫੋਨ ਐਂਡਰਾਇਡ 7 ਨੂਗਟ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਫੋਨ 'ਚ 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 1 ਜੀ. ਬੀ. ਰੈਮ ਨਾਲ 8 ਜੀ. ਬੀ. ਸਟੋਰੇਜ ਦਿੱਤੀ ਗਈ ਹੈ, ਜਿਸਨੂੰ ਮਾਈਕ੍ਰੋਐੱਸਡੀ ਕਾਰਡ ਨਾਲ 64 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਫੋਨ 'ਚ 6 ਘੰਟੇ ਦਾ ਟਾਕ ਟਾਇਮ ਦਿੰਦਾ ਹੈ ਅਤੇ 8 ਤੋਂ 10 ਦਿਨਾਂ ਦਾ ਸਟੈਡਬਾਏ ਟਾਇਮ ਦਿੱਤਾ ਗਿਆ ਹੈ।
 

 

4. iVOOMi Me5
ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ iVOOMi ਨੇ Me5 ਸੀਰੀਜ਼ ਨੂੰ 4,499 ਰੁਪਏ ਨਾਲ ਬਾਜ਼ਾਰ 'ਚ ਪੇਸ਼ ਕੀਤਾ ਸੀ। ਫੋਨ 'ਚ 4,000mAh ਦੀ ਬੈਟਰੀ ਨਾਲ ਫੋਨ ਐਂਡਰਾਇਡ ਨੂਗਟ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਫੋਨ 'ਚ 5 ਇੰਚ ਦੀ HD IPS ਡਿਸਪਲੇਅ ਹੈ। ਫੋਨ 'ਚ 2 ਜੀ. ਬੀ. ਰੈਮ ਨਾਲ 16 ਜੀ. ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।  ਇਸ ਦੇ ਨਾਲ ਫੋਨ 'ਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।
 

 

5. Micromax Bharat 5
ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਨੇ ਭਾਰਤ 5 ਸਮਾਰਟਫੋਨ ਦੀ ਕੀਮਤ 5,555 ਰੁਪਏ ਹੈ। ਫੋਨ 'ਚ 5,000 ਰੁਪਏ ਦੀ ਬੈਟਰੀ ਦਿੱਤੀ ਗਈ ਹੈ। ਫੋਨ 21 ਦਿਨਾਂ ਤੱਕ ਸਟੈਂਡਬਾਏ ਟਾਇਮ ਦਿੰਦਾ ਹੈ। ਫੋਨ 'ਚ 5 ਮੈਗਾਪਿਕਸਲ ਦਾ ਰਿਅਰ ਅਤੇ ਫ੍ਰੰਟ ਕੈਮਰਾ ਲੱਗਾ ਹੈ। ਫੋਨ ਐਂਡਰਾਇਡ ਨੂਗਟ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਫੋਨ 'ਚ 5.2 ਇੰਚ ਦਾ HD IPS ਡਿਸਪਲੇਅ ਹੈ। ਫੋਨ 'ਚ 1.3GHz ਕਵਾਡ-ਕੋਰ ਪ੍ਰੋਸੈਸਰ ਲੱਗਾ ਹੈ। ਫੋਨ 'ਚ 1 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 64 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।