ਇਨ੍ਹਾਂ ਖੂਬੀਆਂ ਦੇ ਨਾਲ ਜਲਦੀ ਹੀ ਬਾਜ਼ਾਰ ''ਚ ਉਤਰੇਗੀ ਨਵੀਂ ਸਵਿੱਫਟ ਡਿਜ਼ਾਇਰ

03/27/2017 2:50:07 PM

ਜਲੰਧਰ- ਮਾਰੂਤੀ ਸੁਜ਼ੂਕੀ ਦੀਆਂ ਸਭ ਤੋਂ ਕਾਮਯਾਬ ਕਾਰਾਂ ''ਚੋਂ ਇਕ ਸਵਿੱਫਟ ਡਿਜ਼ਾਇਰ ਹੁਣ ਇਕ ਨਵੇਂ ਰੂਪ ''ਚ ਦਸਤਕ ਦੇਣ ਜਾ ਰਹੀ ਹੈ।  ਡਿਜ਼ਾਇਲ ਕੰਪਨੀ ਦੀ ਮਸ਼ਹੂਰ ਹੈਚਬੈਕ ਸਵਿੱਫਟ ਦੀ ਤੀਜੀ ਪੀੜ੍ਹੀ ''ਤੇ ਆਧਾਰਿਤ ਕਾਰ ਹੈ। ਆਟੋ ਵੈੱਬਸਾਈਟ ''ਤੇ ਚੱਲ ਰਹੀਆਂ ਖਬਰਾਂ ''ਤੇ ਭਰੋਸਾ ਕਰੀਏ ਤਾਂ ਮਾਰੂਤੀ ਨੇ ਇਸ ਕਾਰ ਦਾ ਪ੍ਰਾਡਕਸ਼ਨ ਵੀ ਸ਼ੁਰੂ ਕਰ ਦਿੱਤਾ ਹੈ। ਆਓ ਤੁਹਾਨੂੰ ਇਸ ਕਾਰ ਦੀਆਂ ਖੂਬੀਆਂ ਬਾਰੇ ਦੱਸਦੇ ਹਾਂ।
 
ਨਵਾਂ ਟੱਚਸਕਰੀਨ ਇੰਫੋਟੇਨਮੈਂਟ-
ਨਵੀਂ ਡਿਜ਼ਾਇਰ ''ਚ ਗਾਹਕਾਂ ਨੂੰ ਇਗਨਿਸ ਅਤੇ ਬਲੈਨੋ ਆਰ.ਐੱਸ. ਵਰਗਾ ਟੈਬਲੇਟ ਵਾਲਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਮਿਲੇਗਾ ਜਿਸ ਵਿਚ ਨੈਵੀਗੇਸ਼ਨ ਦੀ ਸੁਵਿਧਾ ਵੀ ਹੋਵੇਗੀ। ਇਸ ਵਿਚ ਗਾਹਕਾਂ ਨੂੰ ਐਪਲ ਕਾਰ ਪਲੇ ਦੀ ਸੁਵਧਾ ਵੀ ਮਿਲੇਗੀ। ਹੋਰ ਗੱਡੀਆਂ ''ਚ ਦਿੱਤੇ ਗਏ ਟੱਚਸਕਰੀਨ ਨਾਲੋਂ ਇਹ ਜ਼ਿਆਦਾ ਬਿਹਤਰ ਹੋਵੇਗਾ। 
 
ਆਧੁਨਿਕ ਹੈੱਡਲੈਂਪ
ਡਿਜ਼ਾਇਰ ਦਾ ਮੁਕਾਬਲਾ ਨਵੀਂ ਟਾਟਾ ਟਿਗੋਰ, ਟਾਟਾ ਜੈੱਸਟ, ਹੌਂਡਾ ਅਮੇਜ, ਹੁੰਡਈ ਐਕਸੈਂਟ ਵਰਗੀਆਂ ਗੱਡੀਆਂ ਨਾਲ ਹੋਵੇਗਾ। ਇਸ ਨੂੰ ਦੇਖਦੇ ਹੋਏ ਇਸ ਗੱਡੀ ''ਚ ਗਾਹਕਾਂ ਨੂੰ ਟਾਪ ਵੈਰੀਐਂਟ ''ਚ ਪ੍ਰੋਜੈਕਟਰ ਹੈੱਡਲੈਂਪਸ ਦੇ ਨਾਲ ਐੱਲ.ਈ.ਡੀ. ਡੇ-ਟਾਈਮ ਰਨਿੰਗ ਲਾਈਟ ਮਿਲਣੀ ਤੈਅ ਹੈ। 
 
ਵਧੇਗੀ ਮਾਈਲੇਜ
ਐੱਸ.ਐੱਚ.ਵੀ.ਐੱਸ. ਤਕਨੀਕ ਕਾਰਨ ਇਸ ਦੀ ਮਾਈਲੇਜ ਹੋਰ ਵਧ ਜਾਵੇਗੀ। ਮੌਜੂਦਾ ਡਿਜ਼ਾਇਰ ਦਾ ਪੈਟਰੋਲ ਆਟੋਮੈਟਿਕ 18.5, ਮੈਨੁਅਲ 20.85, ਡੀਜ਼ਲ ਏ.ਜੀ.ਐੱਸ. 26.89 ਅਤੇ ਮੈਨੁਅਲ 26.59 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ। ਨਵੀਂ ਡਿਜ਼ਾਇਰ ਦੀ ਮਾਈਲੇਜ 28 ਕਿਲੋਮੀਟਰ ਪ੍ਰਤੀ ਲੀਟਰ ਤੱਕ ਹੋਣ ਦੀ ਉਮੀਦ ਹੈ। 
 
ਐੱਸ.ਐੱਚ.ਵੀ.ਐੱਸ. ਤਕਨੀਕ
ਮਾਰੂਤੀ ਸੁਜ਼ੂਕੀ ਆਪਣੀ ਇਸ ਲੋਕਪ੍ਰਿਅ ਕਾਰ ''ਚ ਵੀ ਐੱਸ.ਐੱਚ.ਵੀ.ਐੱਸ. ਤਕਨੀਕ ਦੇ ਸਕਦੀ ਹੈ। ਇਸ ਦਾ ਮਤਲਬ ਹੈ ਕਿ ਸਮਾਰਟ ਹਾਈਬ੍ਰਿਡ ਵ੍ਹੀਕਲ ਬਾਈ ਸੁਜ਼ੂਕੀ। ਹਾਲਾਂਕਿ ਇਸ ਵਿਚ ਉਹੀ ਇੰਜਨ ਹੋਵੇਗਾ ਜੋ ਅਜੇ ਡਿਜ਼ਾਇਰ ''ਚ ਆਪਣੀ ਭੂਮਿਕਾ ਨਿਭਾ ਰਿਹਾ ਹੈ। ਫਿਲਹਾਲ ਡਿਜ਼ਾਇਰ ''ਚ 1.2 ਲੀਟਰ ਪੈਟਰੋਲ ਅਤੇ 1.3 ਲੀਟਰ ਡੀਜ਼ਲ ਇੰਜਨ ਲੱਗਾ ਹੈ। 
 
ਸੁਰੱਖਿਆ ਫੀਚਰਜ਼
ਸੁਰੱਖਿਆ ਦੇ ਲਿਹਾਜ ਨਾਲ ਇਸ ਗੱਡੀ ''ਚ ਏ.ਬੀ.ਐੱਸ., ਈ.ਬੀ.ਡੀ., ਸਟੈਂਡਰਡ ਡਿਊਲ ਏਅਰਬੈਗ ਵਰਗੇ ਫੀਚਰਜ਼ ਦਿੱਤੇ ਜਾਣਗੇ। ਹਾਲ ਹੀ ''ਚ ਲਾਂਚ ਇਗਨਿਸ ''ਚ ਵੀ ਕੰਪਨੀ ਨੇ ਆਪਣੇ ਸਾਰੇ ਵੈਰੀਐਂਟਸ ''ਚ ਏਅਰਬੈਗ ਨੂੰ ਸਟੈਂਡਰਡ ਕੀਤਾ ਹੈ। ਡਿਜ਼ਾਇਰ ਦਾ ਵ੍ਹੀਲਬੇਸ ਵੱਡਾ ਹੋਵੇਗਾ ਜਿਸ ਨਾਲ ਇਸ ਦੇ ਕੈਬਿਨ ''ਚ ਜ਼ਿਆਦਾ ਲੋਕ ਬੈਠ ਸਕਣਗੇ।