ਮੁਸੀਬਤ ''ਚ ਫੱਸੀਆਂ ਔਰਤਾਂ ਲਈ ਮਦਦਗਾਰ ਸਾਬਤ ਹੋਣਗੀਆਂ ਇਹ ਪੰਜ ਐਪਸ

03/09/2020 12:20:24 AM

ਗੈਜੇਟ ਡੈਸਕ—ਮਹਿਲਾ ਸੁਰੱਖਿਆ ਸਾਡੇ ਦੇਸ਼ ਦੇ ਪ੍ਰਮੁੱਖ ਮੁੱਦਿਆਂ 'ਚੋਂ ਇਕ ਹੈ। ਦਿੱਲੀ 'ਚ ਹੋਏ ਨਿਰਭਯਾ ਕੇਸ ਤੋਂ ਬਾਅਦ ਸੁਰੱਖਿਆ ਦੀਆਂ ਕਈ ਐਪਸ ਲਾਂਚ ਕੀਤੀਆਂ ਗਈਆਂ ਹਨ, ਜਿਸ ਨਾਲ ਮਹਿਲਾ ਸੁਰੱਖਿਆ ਮਜ਼ਬੂਤ ਬਣਾਉਣ 'ਚ ਸਹਾਇਤਾ ਮਿਲ ਸਕਦਾ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਅਜਿਹੀਆਂ ਕਈ ਐਪਸ ਦੇ ਬਾਰੇ 'ਚ ਜਾਣਕਾਰੀ ਦੇਵੇਗਾਂ ਜੋ ਮਹਿਲਾਵਾਂ ਨੂੰ ਧਿਆਨ 'ਚ ਰੱਖ ਦੇ ਬਣਾਈਆਂ ਗਈਆਂ ਹਨ।

1.Bsafe


ਇਹ ਇਕ ਅਜਿਹੀ ਐਪ ਹੈ ਜਿਸ 'ਚ ਆਪਣੇ ਕਰੀਬ ਦੇ ਲੋਕਾਂ ਦੇ ਨੰਬਰ ਸੇਵ ਕਰ ਲਏ ਜਾਂਦੇ ਹਨ। ਜ਼ਰੂਰਤ ਪੈਣ 'ਤੇ ਤੁਹਾਡੇ ਇਕ ਟੱਚ ਕਰਨ ਨਾਲ ਇਨ੍ਹਾਂ ਨੰਬਰਾਂ 'ਤੇ ਸੁਰੱਖਿਆ-ਸਬੰਧੀ ਮੈਸੇਜ ਜਾਣ ਲੱਗਦੇ ਹਨ ਅਤੇ ਕਾਲ ਵੀ ਹੋਣ ਲੱਗਦੀ ਹੈ। ਉੱਥੇ ਇਸ ਐਪ 'ਚ ਇਕ ਰਿਸਕ ਮੋਡ ਦਾ ਆਪਸ਼ਨ ਦਿੱਤਾ ਗਿਆ ਹੈ ਜਿਸ ਨੂੰ ਆਨ ਕਰ ਦੇਣ 'ਤੇ ਇਹ ਜੀ.ਪੀ.ਐੱਸ. ਦੇ ਜ਼ਰੀਏ ਤੁਹਾਡੀ ਲੋਕੇਸ਼ਨ ਤੁਹਾਡੇ ਪਰਿਵਾਰ ਵਾਲਿਆਂ ਤਕ ਸੈਂਡ ਕਰਦੀ ਰਹਿੰਦੀ ਹੈ। ਇਸ ਐਪ ਨੂੰ ਪਲੇਅ ਸਟੋਰ ਤੋਂ ਕਰੋੜਾਂ ਯੂਜ਼ਰਸ ਨੂੰ ਡਾਊਨਲੋਡ ਕੀਤਾ ਹੈ।

2.Smart App
ਇਹ ਵੀ ਮਹਿਲਾ ਸੁਰੱਖਿਆ ਲਈ ਬਹੁਤ ਕਾਰਗਰ ਹੈ। ਇਸ ਦੇ ਦੁਆਰਾ ਮੁਸੀਬਤ 'ਚ ਫਸੀ ਕੋਈ ਵੀ ਮਹਿਲਾ ਆਪਣੇ ਐਮਰਜੰਸੀ ਕਾਨਟੈਕਟ 'ਚ ਸੇਵ ਨੰਬਰਸ 'ਤੇ ਐਮਰਜੰਸੀ ਅਲਰਟ ਭੇਜ ਸਕਦੀ ਹੈ। ਇਸ ਤਰ੍ਹਾਂ ਮਦਦ ਕਰਨ ਵਾਲਾ ਇਸ ਅਲਰਟ ਰਾਹੀਂ ਤੁਹਾਡੀ ਸਥਿਤੀ ਸਮਝੇਗਾ ਅਤੇ ਤੁਹਾਡੇ ਤਕ ਪਹੁੰਚੇਗਾ। ਇਸ ਤਰ੍ਹਾਂ ਵਾਚ ਡਾਟ ਮੀ ਐਪ ਵੀ ਮਹਿਲਾਵਾਂ ਦੀ ਸੁਰੱਖਿਆ ਲਈ ਬਣਾਈ ਗਈ ਹੈ।

3.Scream Button


ਇਸ ਐਪ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਜਦ ਕੋਈ ਵੀ ਮਹਿਲਾ ਮੁਸੀਬਤ 'ਚ ਫੱਸੀ ਹੋਵੇ ਤਾਂ ਇਸ ਦੇ ਇਕ ਬਟਨ ਦੇ ਇਸਤੇਮਾਲ ਨਾਲ ਤੇਜ਼ੀ ਨਾਲ ਚੀਕਾਂ ਦੀਆਂ ਆਵਾਜ਼ਾਂ ਨਿਕਲਦੀਆਂ ਅਤੇ ਲੋਕਾਂ ਤਕ ਪਹੁੰਚਦੀਆਂ ਹਨ। ਅਜਿਹੇ 'ਚ ਆਲੇ-ਦੁਆਲੇ ਮੌਜੂਦ ਲੋਕ ਆਸਾਨੀ ਨਾਲ ਸਮਝ ਪਾਂਦੇ ਹਨ ਕਿ ਤੁਸੀਂ ਕਿਸੇ ਮੁਸੀਬਤ 'ਚ ਹੋ। ਐਪ ਨੂੰ ਪਲੇਅ ਸਟੋਰ ਤੋਂ ਵੱਡੀ ਗਿਣਤੀ 'ਚ ਡਾਊਨਲੋਡ ਕੀਤਾ ਗਿਆ ਹੈ। ਇਸ ਤਰ੍ਹਾਂ ਤੁਸੀਂ ਮਾਏ ਸੇਫਟੀ ਪਿੱਨ ਐਪ ਦੀ ਮਦਦ ਨਾਲ ਵੀ ਮੁਸ਼ਕਲ ਸਮੇਂ 'ਚ ਸੁਰੱਖਿਆ ਪਾ ਸਕਦੇ ਹੋ। ਇਸ ਨੂੰ ਤੁਸੀਂ ਗੂਗਲ ਮੈਪ ਦੀ ਮਦਦ ਨਾਲ ਚੱਲਾ ਸਕਦੇ ਹੋ।

4. Women Safety App


ਇਸ ਐਪ 'ਚ 'ਸ਼ੇਕ ਐਂਡ ਅਲਰਟ' ਦਾ ਫੀਚਰ ਦਿੱਤਾ ਗਿਆ ਹੈ। ਜਿਵੇਂ ਹੀ ਤੁਸੀਂ ਇਸ ਨੂੰ ਆਨ ਕਰਦੇ ਹੋ ਅਤੇ ਆਪਣੇ ਫੋਨ ਨੂੰ ਝਟਕਾ ਦਿੰਦੇ ਹੋ ਤਾਂ ਇਹ ਐਮਰਜੰਸੀ ਕਾਨਟੈਕਟ 'ਚ ਸੇਵ ਨੰਬਰਾਂ 'ਤੇ ਅਲਰਟ ਭੇਜਣ ਲੱਗ ਜਾਂਦੀ ਹੈ। ਉੱਥੇ ਇਸ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਸ ਫੋਨ ਦੇ ਝਟਕਿਆਂ ਦੀ ਤੀਬਰਤਾ ਨੂੰ ਕੰਟਰੋਲ ਕਰਨ ਦਾ ਆਪਸ਼ਨ ਵੀ ਦਿੰਦੀ ਹੈ। ਇਸ ਨਾਲ ਇਹ ਆਸਾਨੀ ਹੋਵੇਗੀ ਕਿ ਤੁਸੀਂ ਐਮਰਜੰਸੀ ਲਈ ਇਕ ਸਮਾਂ ਤੈਅ ਕਰ ਸਕਦੇ ਹੋ ਅਤੇ ਜਦ ਤੁਸੀਂ ਉਸ ਸਮੇਂ 'ਤੇ ਫੋਨ ਨੂੰ ਝਟਕਾ ਦੇਵੋਗੇ ਤਾਂ ਫੋਨ ਤੋਂ ਅਲਰਟ ਜਾਣ ਲੱਗੇਗਾ। ਇਸ ਤਰ੍ਹਾਂ ਇਹ ਐਪ ਤੁਹਾਡੀ ਸੁਰੱਖਿਆ ਪ੍ਰਦਾਨ ਕਰਨ 'ਚ ਕਾਰਗਰ ਹੈ।

5.Chilla


ਜਦ ਤੁਸੀਂ ਇਸ ਐਪ ਨੂੰ ਆਪਣੇ ਫੋਨ 'ਚ ਆਨ ਕਰਦੇ ਹੋ ਜਾਂ ਚੀਖਦੇ ਹੋ ਤਾਂ ਇਹ ਐਪ ਆਪਣੇ ਆਪ ਤੁਹਾਡੀ ਐਮਰਜੰਸੀ ਕਾਨਟੈਕਟ 'ਚ ਸੇਵ ਨੰਬਰ 'ਤੇ ਅਲਰਟ ਅਤੇ ਸੰਦੇਸ਼ ਭੇਜਣਾ ਸ਼ੁਰੂ ਕਰ ਦਿੰਦੀ ਹੈ। ਉੱਥੇ ਜੇਕਰ ਤੁਸੀਂ ਆਪਣੇ ਫੋਨ ਦੇ ਪਾਵਰ ਬਟਨ ਨੂੰ 5 ਵਾਰ ਦਬਾਉਂਦੇ ਹੋ ਤਾਂ ਇਹ ਐਪ ਤੁਹਾਡੇ ਐਮਰਜੰਸੀ ਕਾਨਟੈਕਟ ਨੰਬਰਸ 'ਤੇ ਮੈਸੇਜ ਅਤੇ ਅਲਰਟ ਭੇਜਣ ਲੱਗਦੀ ਹੈ।

Karan Kumar

This news is Content Editor Karan Kumar