ਇਹ ਹਨ ਦੁਨੀਆ ਦੇ Top 6 ਫੋਲਡੇਬਲ ਸਮਾਰਟਫੋਨਸ

03/18/2020 1:40:59 AM

ਗੈਜੇਟ ਡੈਸਕ-ਫੋਲਡੇਬਲ ਸਮਾਰਟਫੋਨ ਦਾ ਟ੍ਰੈਂਡ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ ਪਰ ਸਾਲ 2020 'ਚ ਵੀ ਕਈ ਸਾਰੇ ਫੋਲਡੇਬਲ ਸਮਾਰਟਫੋਨਸ ਲਾਂਚ ਹੋਏ ਹਨ ਜਿਨ੍ਹਾਂ 'ਚ ਸੈਮਸੰਗ ਜ਼ੈੱਡ ਫਲਿੱਪ ਤੋਂ ਲੈ ਕੇ ਮੋਟੋਰੋਲਾ ਰੇਜ਼ਰ ਅਤੇ ਹੁਵਾਵੇਈ ਮੈਟ ਐਕਸ.ਐੱਸ. ਤਕ ਸ਼ਾਮਲ ਹੈ।

Huawei Mate Xs
ਇਸ ਫੋਨ 'ਚ 8.0 ਇੰਚ ਦੀ OLED ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 2480x2200 ਪਿਕਸਲ ਹੈ। ਮੁੜਨ ਤੋਂ ਬਾਅਦ ਇਸ ਫੋਨ ਦੀ ਸਕਰੀਨ 6.6 ਇੰਚ ਦੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਫੋਨ 'ਚ ਬਿਹਤਰ ਪਰਫਾਰਮੈਂਸ ਲਈ ਕਿਰਿਨ 990 5ਜੀ, ਐਂਡ੍ਰਾਇਡ 10 ਅਤੇ ਦਮਦਾਰ ਕੈਮਰੇ ਦਾ ਸਪੋਰਟ ਮਿਲਦਾ ਹੈ।

ਕੈਮਰਾ
ਉੱਥੇ, ਗੱਲ ਕਰੀਏ ਕੈਮਰੇ ਦੀ ਤਾਂ ਕੰਪਨੀ ਨੇ ਇਸ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਹੈ, ਜਿਸ 'ਚ 40 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਅਤੇ 16 ਮੈਗਾਪਿਕਸਲ ਦਾ ਅਲਟਰਾਵਾਇਡ ਲੈਂਸ ਮੌਜੂਦ ਹੈ। ਹਾਲਾਂਕਿ, ਇਸ ਫੋਨ ਨੂੰ ਫੋਲਡ ਕਰਨ ਤੋਂ ਬਾਅਦ ਇਸ ਦੇ ਰੀਅਰ ਕੈਮਰੇ ਨੂੰ ਫਰੰਟ ਕੈਮਰੇ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਵੇਗਾ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ 55ਵਾਟ ਦੀ ਫਾਸਟ ਚਾਰਜਿੰਗ ਫੀਚਰ ਨਾਲ ਲੈਸ ਹੈ।

Motorola razr
ਫੀਚਰਸ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਫੋਨ 'ਚ 6.2 ਇੰਚ ਦੀ OLED ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 876x2142 ਪਿਕਸਲ ਹੈ ਜੋ ਮੁੜਨ ਤੋਂ ਬਾਅਦ 2.7 ਇੰਚ ਹੋ ਜਾਂਦੀ ਹੈ। ਫੋਨ 'ਚ ਬਿਹਤਰ ਪਰਫਾਰਮੈਂਸ ਲਈ ਕੁਆਲਕਾਮ ਸਨੈਪਡਰੈਗਨ 710 ਐੱਸ.ਓ.ਸੀ. ਦਿੱਤਾ ਗਿਆ ਹੈ। ਮੋਟੋਰੋਲਾ ਦੇ ਇਸ ਫੋਨ ਦੇ 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਦੀ ਕੀਮਤ 1,24,999 ਰੁਪਏ ਰੱਖੀ ਗਈ ਹੈ। ਉੱਥੇ ਇਹ ਫੋਨ ਐਂਡ੍ਰਾਇਡ 9.0 ਪਾਈ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।

ਕੈਮਰਾ
ਕੰਪਨੀ ਨੇ ਇਸ ਫੋਨ 'ਚ 16 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਹੈ ਜਿਸ ਦੇ ਰਾਹੀਂ ਯੂਜ਼ਰ ਸੈਲਫੀ ਕਲਿੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਫੋਨ ਦੇ ਪ੍ਰਮੁੱਖ ਡਿਸਪਲੇਅ ਦੇ 'ਤੇ 5 ਮੈਗਾਪਿਕਸਲ ਦਾ ਸੈਂਸਰ ਮਿਲ ਰਿਹਾ ਹੈ ਜਿਸ ਨਾਲ ਤਸਵੀਰ ਕਲਿੱਕ ਕੀਤੀ ਜਾ ਸਕਦੀ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 2510 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 15 ਵਾਟ ਫਾਸਟ ਚਾਰਜਿੰਗ ਫੀਚਰ ਨਾਲ ਲੈਸ ਹੈ।

Samsung Galaxy Fold
ਗਲੈਕਸੀ ਫੋਲਡ 'ਚ 7.3 ਇੰਚ ਦੀ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ। ਫੋਲਡ ਹੋਣ ਤੋਂ ਬਾਅਦ ਇਸ ਫੋਨ ਦੀ ਸਕਰੀਨ ਸਾਈਜ਼ 4.6 ਇੰਚ ਹੋ ਜਾਂਦੀ ਹੈ। ਫੋਨ 'ਚ 12 ਜੀ.ਬੀ. ਰੈਮ ਨਾਲ 512ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ।

ਗਲੈਕਸੀ ਫੋਲਡ 'ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ ਜਿਸ 'ਚ 12 ਮੈਗਾਪਿਕਸਲ ਦਾ ਵਾਇਡ ਐਂਗਲ, 12 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਅਤੇ 16 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਲੈਂਸ ਮੌਜੂਦ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4380 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 15ਵਾਟ ਫਾਸਟ ਵਾਇਰਲੈੱਸ ਚਾਰਜਿੰਗ ਸਪੋਰਟ ਕਰਦੀ ਹੈ।

Microsoft Surface Duo
ਮਾਈਕ੍ਰੋਸਾਫਟ ਨੇ ਗਲੋਬਲ ਲੇਵਲ 'ਤੇ ਫੋਲਡੇਬਲ ਫੋਨ Surface Duo ਨੂੰ ਪੇਸ਼ ਕੀਤਾ ਹੈ। ਹਾਲਾਂਕਿ ਆਮ ਗਾਹਕਾਂ ਲਈ ਇਸ ਦੀ ਸੇਲ ਸ਼ੁਰੂ ਨਹੀਂ ਹੋਈ ਹੈ। ਇਸ ਫੋਨ ਨੂੰ 5.6 ਇੰਚ ਦੀਆਂ ਦੋ ਡਿਸਪਲੇਅਜ਼ ਮਿਲੀਆਂ ਹਨ ਜੋ ਕਿ ਕਿਤਾਬ ਤਰ੍ਹਾਂ ਮੁੜ ਜਾਂਦੀ ਹੈ। ਹਾਲਾਂਕਿ ਕੰਪਨੀ ਨੇ ਇਸ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਸਾਂਝੀ ਕੀਤੀ ਹੈ।

Samsung Galaxy Z Flip
ਸੈਮਸੰਗ ਨੇ ਆਪਣੇ ਦੂਜੇ ਫੋਲਡੇਬਲ ਸਮਾਰਟਫੋਨ ਗਲੈਕਸੀ ਜ਼ੈੱਡ ਫਲਿੱਪ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਫੋਨ ਦੀ ਕੀਮਤ 1,09,999 ਰੁਪਏ ਰੱਖੀ ਗਈ ਹੈ। ਗਲੈਕਸੀ ਜ਼ੈੱਡ ਫਲਿੱਪ 'ਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਡਾਇਨੈਮਿਕ ਏਮੋਲੇਡ ਡਿਸਪਲੇਅ ਹੈ ਜੋ ਮੁੜਨ ਤੋਂ ਬਾਅਦ 1.1 ਇੰਚ ਦੀ ਸੁਪਰ ਏਮੋਲੇਡ ਡਿਸਪਲੇਅ ਮਿਲਦੀ ਹੈ।

ਇਸ ਫੋਨ 'ਚ 8ਜੀ.ਬੀ. ਰੈਮ ਨਾਲ 256ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਇਸ 'ਚ ਕੁਆਲਕਾਮ ਸਨੈਪਡਰੈਗਨ 855 ਪਲੱਸ ਪ੍ਰੋਸੈਸਰ ਦਿੱਤਾ ਗਿਆ ਹੈ। ਗੱਲ ਕਰੀਏ ਕੈਮਰੇ ਦੀ ਤਾਂ ਇਸ 'ਚ 10 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ ਜਿਸ ਦਾ ਅਪਰਚਰ ਐੱਫ2.4 ਹੈ। ਉੱਥੇ ਰੀਅਰ ਪੈਨਲ 'ਤੇ ਦੋ ਕੈਮਰੇ ਹਨ। ਦੋਵੇਂ 12 ਮੈਗਾਪਿਕਸਲ ਦੇ ਹਨ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

Huawei Mate X
ਇਸ ਫੋਨ 'ਚ 8 ਇੰਚ ਦੀ ਰੈਪਅਰਾਊਂਡ OLED ਮੇਨ ਡਿਸਪਲੇਅ ਮਿਲੇਗੀ, ਜੋ ਫੋਲਡ ਹੋ ਕੇ 6.6 ਇੰਚ ਦੀ ਹੋ ਜਾਵੇਗੀ। ਇਸ ਫੋਨ ਨੂੰ ਐਂਡ੍ਰਾਇਡ 9 ਪਾਈ ਨੂੰ ਸਪੋਰਟ ਮਿਲੇਗਾ। ਇਸ 'ਚ ਟ੍ਰਿਪਲ ਕੈਮਰਾ ਸੈਟਅਪ ਹੈ ਜਿਸ 'ਚ 40 ਮੈਗਾਪਿਕਸਲ, 16 ਮੈਗਾਪਿਕਸਲ ਅਤੇ 16 ਮੈਗਾਪਿਕਸਲ ਦਾ ਲੈਂਸ ਹੈ।

ਫੋਨ ਨੂੰ ਪਾਵਰ ਦੇਣ ਲਈ ਇਸ 'ਚ 4500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 55 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ 'ਚ ਕੰਪਨੀ ਦਾ ਨਵਾਂ ਕਿਰਿਨ 980 ਪ੍ਰੋਸੈਸਰ ਮਿਲੇਗਾ। ਇਸ 'ਚ ਗ੍ਰਾਫਿਕਸ ਲਈ ਮਾਲੀ ਜੀ716 ਮਿਲੇਗਾ। ਇਹ ਪ੍ਰੋਸੈਸਰ 5ਜੀ ਨੂੰ ਵੀ ਸਪੋਰਟ ਕਰਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 55ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

 

ਇਹ ਵੀ ਪਡ਼੍ਹੋ :-

ਕੋਵਿਡ 19 : ਹੁਣ ਮਾਈਕ੍ਰੋਸਾਫਟ ਨੇ ਬੰਦ ਕੀਤੇ ਆਪਣੇ ਸਾਰੇ ਸਟੋਰਸ

ਅਮਰੀਕੀ ਸਿਹਤ ਵਿਭਾਗ 'ਤੇ ਸਾਈਬਰ ਅਟੈਕ, ਕੋਰੋਨਾ ਨੂੰ ਲੈ ਕੇ ਫੈਲਾਈ ਅਫਵਾਹ

ਕੋਰੋਨਾ ਨੂੰ ਲੈ ਕੇ ਡਾਊਨਲੋਡ ਕੀਤੀ ਇਹ ਐਪ ਤਾਂ ਹਮੇਸ਼ਾ ਲਈ ਫੋਨ ਹੋ ਜਾਵੇਗਾ ਲਾਕ

OMG ! ਐਪਲ ਦੇ ਇਨ੍ਹਾਂ ਪ੍ਰੋਡਕਟਸ 'ਤੇ ਮਿਲ ਰਿਹੈ 55,000 ਰੁਪਏ ਤਕ ਦਾ ਡਿਸਕਾਊਂਟ

ਡਾਰਕ ਮੋਡ ਤੋਂ ਬਾਅਦ ਹੁਣ ਵਟਸਐਪ 'ਚ ਸ਼ਾਮਲ ਹੋਵੇਗਾ ਇਹ ਖਾਸ ਫੀਚਰ

Karan Kumar

This news is Content Editor Karan Kumar