ਫ੍ਰੀ ਅਤੇ ਸਲੋ ਇੰਟਰਨੈੱਟ ਸਪੀਡ ''ਚ ਵੀਡੀਓ ਚੈਟਿੰਗ ਲਈ ਇਹ ਹਨ ਬੈਸਟ ਆਪਸ਼ਨ

Saturday, Apr 28, 2018 - 06:57 PM (IST)

ਜਲੰਧਰ-ਵੀਡੀਓ ਕਾਲ ਕਰਨ ਲਈ ਐਂਡਰਾਇਡ ਫੋਨ 'ਚ ਕਈ ਫੀਚਰਸ ਮੌਜੂਦ ਹੈ। ਦੁਨੀਆ ਦੇ ਕਿਸੇ ਕੋਨੇ 'ਚ ਬੈਠ ਕੇ ਕਿਸੇ ਦੂਜੇ ਵਿਅਕਤੀ ਨਾਲ ਗੱਲ ਕਰਨੀ ਹੁੰਦੀ ਹੈ, ਤਾਂ ਸਕਾਇਪ (Skype) ਦੀ ਵਰਤੋਂ ਕਰਦੇ ਹਾਂ। ਸਕਾਇਪ ਇਸ ਸਮੇਂ ਦੁਨੀਆ 'ਚ ਸਭ ਤੋਂ ਵੱਡਾ ਵੀਡੀਓ ਕਾਲਿੰਗ ਆਪਸ਼ਨ ਹੈ। ਦੁਨੀਆ ਦੇ ਜਿਆਦਾਤਰ ਲੋਕ ਸਕਾਇਪ (ਦੀ ਵਰਤੋਂ ਵੀਡੀਓ ਕਾਲਿੰਗ ਲਈ ਕਰਦੇ ਹਨ।ਸਕਾਇਪ ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਇਸ ਦੀ ਵਰਤੋਂ ਕਰਨ ਤੋਂ ਬਾਅਦ ਯੂਜ਼ਰਸ ਨੇ ਫੀਡਬੈਕ 'ਚ ਚੰਗਾ ਰਿਸਪਾਂਸ ਦਿੱਤਾ ਸੀ। ਹੁਣ ਵੀ ਕਈ ਲੋਕ ਸਕਾਇਪ ਪ੍ਰਤੀ ਕਾਫੀ ਜਾਗਰੂਕ ਹਨ ਅਤੇ ਹੋਰ ਆਪਸ਼ਨ ਦੀ ਖੋਜ ਕਰਦੇ ਹਨ, ਜਿਸ ਨਾਲ ਉਹ ਆਪਣੇ ਦੂਰ ਰਹਿਣ ਵਾਲੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਗੱਲ ਕਰ ਸਕਣ। ਇਸ ਲਈ ਸਕਾਇਪ ਤੋਂ ਬਿਨ੍ਹਾਂ ਇਨ੍ਹਾਂ ਆਪਸ਼ਨ ਰਾਹੀਂ ਵੀ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ।

 

1. ਗੂਗਲ ਹੈਂਗਆਊਟ (Google Hangouts)-
ਗੂਗਲ ਹੈਂਗਆਊਟ ਸਕਾਇਪ ਦਾ ਇਕ ਵਧੀਆ ਆਪਸ਼ਨ ਹੈ, ਜਿਸ ਰਾਹੀਂ ਵੀਡੀਓ ਕਾਲਿੰਗ ਕਰਨ ਲਈ ਸਕਾਇਪ ਤੋਂ ਬਿਨਾਂ ਹੋਰ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਗੂਗਲ ਹੈਂਗਆਊਟ ਇਕ ਵਧੀਆ ਆਪਸ਼ਨ ਹੋ ਸਕਦਾ ਹੈ। ਗੂਗਲ ਦੇ ਇਸ ਚੈਟਿੰਗ ਐਂਡ ਵੀਡੀਓ ਸਰਵਿਸ ਨੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਤੁਸੀਂ ਮਿੰਟਾਂ 'ਚ ਦੁਨੀਆ 'ਚ ਕਿਸੇ ਨੂੰ ਵੀ ਕੰਟੈਕਟ ਕਰ ਸਕਦੇ ਹੋ। ਇਸ ਦੀ ਸਹੂਲਤ ਐਂਡਰਾਇਡ ਸਮਾਰਟਫੋਨ ਦੇ ਨਾਲ-ਨਾਲ ਆਈਫੋਨ ਮਤਲਬ ਐਪਲ ਫੋਨ 'ਚ ਵੀ ਉਪਲੱਬਧ ਹੈ। 

 

2. Viber-
ਸਕਾਇਪ ਅਤੇ ਗੂਗਲ ਹੈਂਗਆਊਟ ਤੋਂ ਇਲਾਵਾ Viber ਵੀ ਵੀਡੀਓ ਕਾਲਿੰਗ ਲਈ ਇਕ ਵਧੀਆ ਆਪਸ਼ਨ ਹੈ। ਇਸ ਦੇ ਰਾਹੀਂ ਤੁਸੀਂ ਦੁਨੀਆ 'ਚ ਕਿਸੇ ਵੀ ਸਥਾਨ ਤੋਂ ਵੀਡੀਓ ਕਾਲਿੰਗ ਚੈਟਿੰਗ ਟੈਲੀਫੋਨ ਵਰਗੀਆਂ ਸਹੂਲਤਾਂ ਦੀ ਵਰਤੋਂ ਕਰ ਸਕਦੇ ਹੋ। Viber ਨਾਲ ਫ੍ਰੀ ਵੀਡੀਓ ਕਾਲਿੰਗ ਜਾਂ ਟੈਲੀਫੋਨ ਸਹੂਲਤ ਦੀ ਵਰਤੋਂ ਕਰ ਸਕਦੇ ਹੋ। ਇਹ ਸਲੋ ਇੰਟਰਨੈੱਟ ਕੁਨੈਕਸ਼ਨ 'ਚ ਵੀ ਕੰਮ ਕਰਦਾ ਹੈ। ਇਸ ਦੀ ਵਰਤੋਂ ਵਾਈਫਾਈ 'ਚ ਵੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ 4ਜੀ, 3ਜੀ ਅਤੇ 2ਜੀ ਇੰਟਰਨੈੱਟ ਕੁਨੈਕਸ਼ਨ 'ਚ ਵੀ ਕੰਮ ਕਰਦਾ ਹੈ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਸਲੋ ਇੰਟਰਨੈੱਟ ਕੁਨੈਕਸ਼ਨ ਦੀ ਵਜ੍ਹਾਂ ਨਾਲ ਵੀਡੀਓ ਕਾਲਿੰਗ ਨਹੀਂ ਹੋ ਸਕਦੀ ਹੈ ਪਰ ਜੇਕਰ ਤੁਹਾਡੇ ਕੋਲ Viberਹੈ ਤਾਂ ਅਜਿਹੀ ਸਮੱਸਿਆ ਨਹੀਂ ਹੋਵੇਗੀ।

 

3. VSee-
ਇਸ ਰਾਹੀਂ ਵੀ ਤੁਸੀਂ ਆਸਾਨੀ ਨਾਲ ਵੀਡੀਓ ਕਾਲਿੰਗ ਕਰ ਸਕਦੇ ਹੋ। Viber ਦੀ ਤਰ੍ਹਾ ਇਸ 'ਚ ਵੀ ਸਹੂਲਤ ਉਪਲੱਬਧ ਹੈ ਕਿ ਤੁਹਾਨੂੰ ਇੰਟਰਨੈੱਟ ਕੁਨੈਕਸ਼ਨ 'ਚ ਵੀ ਵੀਡੀਓ ਕਾਲਿੰਗ ਦੀ ਸਹੂਲਤ ਦਾ ਲਾਭ ਪ੍ਰਾਪਤ ਕਰ ਸਕਦੇ ਹੋ। ਤੁਹਾਡੇ ਕੋਲ 4ਜੀ, 3ਜੀ, 2ਜੀ ਕੋਈ ਵੀ ਕੁਨੈਕਸ਼ਨ ਹੋਵੇ, ਤਾਂ ਤੁਸੀਂ ਆਸਾਨੀ ਨਾਲ VSee ਰਾਹੀਂ ਵੀਡੀਓ ਕਾਲਿੰਗ ਕਰ ਸਕਦੇ ਹੋ। ਕਾਫੀ ਲੋਕ ਇਸ ਦੀ ਵਰਤੋਂ ਕਰ ਰਹੇ ਹਨ।

 

ਇਹ ਵੀ ਆਪਸ਼ਨ ਵੀਡੀਓ ਕਾਲਿੰਗ ਲਈ ਮੌਜੂਦ ਹਨ-
ਇਸੇ ਤਰ੍ਹਾਂ ਨਾਲ IMO, Jitsi, FaceTime, GoToMeeting, ooVoo, WebEx ਅਤੇ Voxox ਸਕਾਇਪ ਤੋਂ ਇਲਾਵਾ ਵੀਡੀਓ ਕਾਲਿੰਗ ਕਰਨ ਦੇ ਵਧੀਆ ਆਪਸ਼ਨ ਹਨ।


Related News