...ਤਾਂ ਇਸ ਕਾਰਣ iPhone 12 ਨਾਲ ਹੁਣ ਨਹੀਂ ਮਿਲੇਗੀ ਇਹ ਐਕਸੈੱਸਰੀਜ਼

10/18/2020 6:37:20 PM

ਗੈਜੇਟ ਡੈਸਕ—ਐਪਲ ਨੇ 13 ਅਕਤੂਬਰ ਨੂੰ ਨਵੀਂ ਆਈਫੋਨ 12 ਸੀਰੀਜ਼ ਲਾਂਚ ਕੀਤੀ ਸੀ। ਐਪਲ ਦੀ ਨਵੀਂ ਆਈਫੋਨ ਸੀਰੀਜ਼ ਆਪਣੇ ਪੈਕੇਜਿੰਗ ਬਾਕਸ ਨੂੰ ਲੈ ਕੇ ਇਨ੍ਹਾਂ ਦਿਨੀਂ ਕਾਫੀ ਚਰਚਾ ’ਚ ਹੈ। ਦਰਅਸਲ ਕੰਪਨੀ ਨੇ ਇਸ ਵਾਰ ਆਪਣੇ ਪੈਕੇਜਿੰਗ ਬਾਕਸ ਦੇ ਸਾਈਜ਼ ਨੂੰ ਛੋਟਾ ਕਰ ਦਿੱਤਾ ਹੈ, ਨਾਲ ਹੀ ਆਈਫੋਨ ਦੇ ਨਾਲ ਐਪਲ ਹੁਣ ਚਾਰਜਰ ਜਾਂ ਹੈੱਡਫੋਨ ਵੀ ਨਹੀਂ ਦੇ ਰਹੀ ਹੈ। ਐਪਲ ਦਾ ਕਹਿਣਾ ਹੈ ਕਿ ਇਹ ਫੈਸਲਾ ਵਾਤਾਵਰਣ ਨੂੰ ਧਿਆਨ ’ਚ ਰੱਖ ਕੇ ਲਿਆ ਗਿਆ ਹੈ। ਪੈਕੇਜਿੰਗ ਬਾਕਸ ਨਾਲ ਚਾਰਜਰ ਅਤੇ ਈਅਰਪੌਡਸ ਕੱਢ ਦੇਣ ’ਤੇ ਪੈਕੇਜਿੰਗ ਦਾ ਸਾਈਜ਼ 70 ਫੀਸਦੀ ਘੱਟ ਜਾਂਦਾ ਹੈ। ਇਸ ਨਾਲ ਡਿਵਾਈਸ ਸ਼ਿਪ ਕਰਨ ਦੀ ਸਮਰੱਥਾ ਵੀ ਵਧ ਜਾਂਦੀ ਹੈ।

ਕੰਪਨੀ ਨੇ ਹੁਣ ਇਸ ਫੈਸਲੇ ਨੂੰ ਲੈ ਕੇ ਵਿਸਤਾਰਪੂਰਵਕ ਬਿਆਨ ਜਾਰੀ ਕੀਤਾ ਹੈ। ਐਪਲ ਦੇ ਆਈਫੋਨ ਮਾਰਕਿਟਿੰਗ ਵਾਇਸ ਪ੍ਰੈਸੀਡੈਂਟ ਕਾਇਨ ਡ੍ਰੈਂਸ ਨੇ ਗੁੱਡ ਮਾਰਨਿੰਗ ਅਮਰੀਕਾ ਸ਼ੋਅ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਜ਼ਿਆਦਾਤਰ ਆਈਫੋਨ ਖਰੀਦਦਾਰਾਂ ਕੋਲ ਪਹਿਲਾਂ ਤੋਂ ਹੀ ਇਹ ਐਕਸੈੱਸਰੀਜ਼ ਮੌਜੂਦ ਹੁੰਦੀਆਂ ਹਨ। ਚਾਰਜਰ ਅਤੇ ਲਾਈਟਨਿੰਗ ਕੇਬਲਸ ਨੂੰ ਨਾ ਦੇ ਕੇ ਕੰਪਨੀ ਈ-ਵੇਸਟ ਜਾਂ ਈ-ਕਚਰੇ ਨੂੰ ਵੀ ਘੱਟ ਕਰਨਾ ਚਾਹੁੰਦੀ ਹੈ। ਇਸ ਨਾਲ ਵਾਤਾਵਰਣ ਨੂੰ ਸਿੱਧੇ ਤੌਰ ’ਤੇ ਫਾਇਦਾ ਹੋਵੇਗਾ।

ਹੁਣ ਪੈਕੇਜਿੰਗ ਬਾਕਸ ’ਚ ਮਿਲੇਗੀ USB ਟਾਈਪ-ਸੀ ਟੂ ਲਾਈਟਨਿੰਗ ਕੇਬਲ
ਆਈਫੋਨ 12 ਦੇ ਬਾਕਸ ’ਚ ਐਪਲ ਭਲੇ ਹੀ ਚਾਰਜਰ ਨਾ ਦੇ ਰਹੀ ਹੋਵੇ ਪਰ ਕੰਪਨੀ ਯੂ.ਐੱਸ.ਬੀ. ਟਾਈਪ-ਸੀ ਟੂ ਲਾਈਟਨਿੰਗ ਕੇਬਲ ਵਾਇਰ ਨਾਲ ਦੇ ਰਹੀ ਹੈ। ਇਸ ਕੇਬਲ ਦੀ ਮਦਦ ਨਾਲ ਤੁਸੀਂ USB ਟਾਈਪ C ਅਪਡੇਟਰ ਰਾਹੀਂ ਵੀ ਆਪਣੇ ਆਈਫੋਨ ਨੂੰ ਚਾਰਜ ਕਰ ਸਕੋਗੇ। ਨਾਲ ਹੀ ਆਈਫੋਨ 12 ਸੀਰੀਜ਼ ’ਚ ਵਾਇਰਲੈੱਸ ਚਾਰਜਿੰਗ ਦਾ ਵੀ ਫੀਚਰ ਦਿੱਤਾ ਗਿਆ ਹੈ।

Karan Kumar

This news is Content Editor Karan Kumar