ਜਲਦ ਹੀ Andriod ਨੌਗਟ ਨਾਲ ਮਾਰਕੀਟ 'ਚ ਪੇਸ਼ ਹੋਣਗੇ ਇਹ 5 ਸ਼ਾਨਦਾਰ ਸਮਾਰਟਫੋਨਜ਼

06/28/2017 12:58:20 AM

ਜਲੰਧਰ— ਐਂਡ੍ਰਾਇਡ ਦੇ ਲੇਟੇਸਟ ਆਪਰੇਟਿੰਗ ਸਿਸਟਮ ਵਰਜਨ ਐਂਡ੍ਰਾਇਡ ਨੌਗਟ ਦਾ ਅਪਡੇਟ ਜਲਦ ਹੀ ਸੈਮਸੰਗ, ਮੋਟੋਰੋਲਾ, ਸੋਨੀ ਸਮੇਤ ਕਈ ਕੰਪਨੀਆਂ ਦੇ ਸਮਾਰਟਫੋਨ 'ਚ ਦਿੱਤਾ ਜਾਵੇਗਾ। ਨਾਲ ਹੀ ਕੰਪਨੀ ਆਪਣੇ ਸਮਾਰਟਫੋਨ ਨੂੰ ਐਂਡ੍ਰਾਇਡ ਨੌਗਟ ਨਾਲ ਮਾਰਕੀਟ 'ਚ ਪੇਸ਼ ਕਰ ਰਹੀ ਹੈ। ਕੰਪਨੀ ਐਂਡ੍ਰਾਇਡ ਨੌਗਟ ਨੂੰ ਮਿਡ-ਰੈਂਜ ਸਮਾਰਟਫੋਨ 'ਚ ਵੀ ਪੇਸ਼ ਕਰ ਰਹੀ ਹੈ। ਉੱਥੇ, ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਆਪਣੇ ਨਵੇਂ ਸਮਾਰਟਫੋਨ ਰੇਡਮੀ 5 ਨੂੰ ਐਂਡ੍ਰਾਇਡ ਨੌਗਟ ਨਾਲ ਪੇਸ਼ ਕਰੇਗੀ। ਅੱਜ ਅਸੀਂ ਤੁਹਾਨੂੰ 10,000 ਰੁਪਏ ਦੀ ਕੀਮਕ 'ਚ ਕੁਝ ਇਸ ਤਰ੍ਹਾਂ ਦੇ ਸਮਾਰਟਫੋਨਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਜਲਦੀ ਹੀ ਲਾਂਚ ਕੀਤੇ ਜਾ ਸਕਦੇ ਹਨ। 
Xiaomi Redmi 5


ਸ਼ਾਓਮੀ ਰੇਡਮੀ 5 'ਚ 5.5 ਇੰਚ (720*1280 ਪਿਕਸਲ) ਡਿਸਪਲੇ ਦਿੱਤੀ ਜਾ ਸਕਦੀ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.0 ਨੌਗਟ 'ਤੇ ਆਧਾਰਿਤ ਹੋਵੇਗਾ। ਇਸ 'ਚ 3 ਜੀ.ਬੀ ਰੈਮ ਅਤੇ 16 ਜੀ.ਬੀ ਇੰਟਰਨਲ ਸਟੋਰੇਜ ਮੈਮਰੀ ਹੋਵੇਗੀ। ਫੋਟੋਗ੍ਰਾਫੀ ਲਈ ਇਸ 'ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਇਸ 'ਚ 4,100 mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। 
Nokia E1


ਨੋਕੀਆ ਈ1 'ਚ 5.2 ਇੰਚ (720*1280 ਪਿਕਸਲ) ਡਿਸਪਲੇ ਦਿੱਤੀ ਜਾ ਸਕਦੀ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.0 ਨੌਗਟ 'ਤੇ ਆਧਾਰਿਤ ਹੋਵੇਗਾ। ਇਸ 'ਚ 2 ਜੀ.ਬੀ ਰੈਮ ਅਤੇ 16 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 
Motorola Moto E4


ਮੋਟੋਰੋਲਾ ਮੋਟੋ ਈ4 'ਚ 5 ਇੰਚ (720*1280 ਪਿਕਸਲ) ਡਿਸਪਲੇ ਦਿੱਤੀ ਜਾ ਸਕਦੀ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.1.1 ਨੌਗਟ 'ਤੇ ਆਧਾਰਿਤ ਹੋਵੇਗਾ। ਇਸ 'ਚ 2 ਜੀ.ਬੀ ਰੈਮ ਅਤੇ 16 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਇਸ 'ਚ 2,800 mAh ਦੀ ਬੈਟਰੀ ਦਿੱਤੀ ਗਈ ਹੈ। 
Samsung Galaxy J3
ਸੈਮਸੰਗ ਗਲੈਕਸੀ ਜੇ3 (2017) 'ਚ 5 ਇੰਚ (720*1280 ਪਿਕਸਲ) ਡਿਸਪਲੇ ਦਿੱਤੀ ਜਾ ਸਕਦੀ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.0 ਨੌਗਟ 'ਤੇ ਆਧਾਰਿਤ ਹੋਵੇਗਾ। ਇਸ 'ਤ 2 ਜੀ.ਬੀ ਰੈਮ ਅਤੇ 16 ਜੀ.ਬੀ ਇੰਟਰਲ ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਇਸ 'ਚ 2,400 mAh ਦੀ ਬੈਟਰੀ ਦਿੱਤੀ ਗਈ ਹੈ।