ਫ੍ਰੀ ''ਚ ਮਿਲ ਰਹੇ ਹਨ ਇਹ 4 ਪੇਡ ਆਈਫੋਨ ਐਪਸ

11/11/2017 1:26:43 PM

ਜਲੰਧਰ- ਜੇਕਰ ਤੁਸੀਂ ਵੀ ਇਕ ਆਈਫੋਨ ਯੂਜ਼ਰ ਹੋ ਅਤੇ ਫ੍ਰੀ 'ਚ ਕੁਝ ਕੰਮ ਦੇ ਐਪ ਦੀ ਤਲਾਸ਼ 'ਚ ਹੋ ਤਾਂ ਇਹ ਖਬਰ ਤੁਹਾਡੇ ਕੰਮ ਆ ਸਕਦੀ ਹੈ। ਇਸ ਰਿਪੋਰਟ 'ਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 4 ਅਜਿਹੇ ਆਈ. ਓ. ਐੱਸ. ਐਪਸ ਜੋ ਆਮ-ਤੌਰ 'ਤੇ ਪੇਡ ਕਰਨ 'ਤੇ ਮਿਲਦੇ ਹਨ ਜਾਂ ਫਿਰ ਉਨ੍ਹਾਂ ਦੀ ਕੀਮਤ ਕਾਫੀ ਜ਼ਿਆਦਾ ਹੈ। ਇਹ ਐਪ ਫਿਲਹਾਲ ਫ੍ਰੀ ਅਤੇ ਘੱਟ ਕੀਮਤ 'ਤੇ ITunes 'ਤੇ ਮਿਲ ਰਹੇ ਹਨ।

AirDisk Pro -
ਆਮ-ਤੌਰ 'ਤੇ $1.99 'ਚ ਮਿਲਦਾ ਹੈ। ਇਸ ਦੀ ਮਦਦ ਨਾਲ ਯੂਜ਼ਰਸ ਆਈਫੋਨ ਦੀ ਫਾਈਲਸ ਨੂੰ ਮੈਨੇਜ਼ ਕਰ ਸਕਦੇ ਹੋ ਅਤੇ ਫਾਈਲ ਨੂੰ ਦੂਜੀ ਡਿਵਾਈਸ ਨਾਲ ਸ਼ੇਅਰ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਐਪ 'ਚ ਡਾਕੂਮਮੇਂਟ ਵਿਊਅਰ, PDF ਰਿਡਰ, ਮਿਊਜ਼ਿਕ ਪਲੇਅਰ, ਇਮੇਜ਼ ਵਿਉਅਰ, ਵਾਇਸ ਰਿਕਾਰਡਰ ਵਰਗੇ ਫੀਚਰਸ ਮਿਲਣਗੇ।
 

 

 

Phoenix Photo Editor -
ਨਾਰਮਲੀ ਇਹ ਐਪ $0.99 'ਚ ਮਿਲਦੀ ਹੈ ਪਰ ਫਿਲਹਾਲ ਤੁਸੀਂ ਇਸ ਨੂੰ ਫ੍ਰੀ 'ਚ ਡਾਊਨਲੋਡ ਕਰ ਸਕਦੇ ਹੋ। Phoenix ਇਕ ਪਾਵਰਫੁੱਲ ਅਤੇ ਫਾਸਟਕ ਫੋਟੋ ਐਡਟਿੰਗ ਐਪ ਹੈ। ਇਸ 'ਚ ਫਿਲਟਰ, ਸ਼ਾਨਦਾਰ ਇਫੈਕਟ, ਫਾਨਟ, ਬਾਰਡਰ ਵਰਗੇ ਕਈ ਸਾਰੇ ਕਮਾਲ ਦੇ ਫੀਚਰਸ ਹੈ। ਇਸ 'ਚ undo/redo ਫੀਚਰ ਵੀ ਹੈ। ਨਾਲ ਹੀ ਇਸ ਐਪ 'ਚ 3000x3000 ਰੈਜ਼ੋਲਿਊਸਨ ਵਾਲੀ ਫੋਟੋ ਬਣਾਈ ਜਾ ਸਕਦੀ ਹੈ। 
 

 

 

SquirrelWarz -
ਇਹ ਇਕ ਗੇਮਿੰਗ ਐਪ ਹੈ, ਜਿਸ ਦੀ ਕੀਮਤ $1,99 ਰੁਪਏ ਹੈ ਪਰ ਫਿਲਹਾਲ ਇਸ ਨੂੰ ਫ੍ਰੀ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ ਫਿਲਹਾਲ ਇਸ ਨੂੰ ਫ੍ਰੀ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ ਇਕ ਐਡ ਫ੍ਰੀ ਗੇਮ ਐਪ ਹੈ। ਇਸ 'ਚ ਪਲੇਅਰ ਨੂੰ ਆਪਣੇ ਗਾਰਡਨ ਅਤੇ ਘਰ ਨੂੰ ਬਚਾਉਣਾ ਹੁੰਦਾ ਹੈ ਅਤੇ ਆਪਣੇ ਸਾਮਰਾਜੇ ਦੀ ਘੋਸ਼ਣਾ ਕਰਨੀ ਹੁੰਦੀ ਹੈ। 
 

 

Telepaste -
ਇਹ ਐਪ  $0.99 'ਚ ਮਿਲਦਾ ਹੈ ਪਰ ਇਸ ਸਮੇਂ ਇਹ ਤੁਹਾਨੂੰ ਫ੍ਰੀ 'ਚ ਮਿਲ ਜਾਵੇਗੀ। ਇਸ ਦੀ ਮਦਦ ਨਾਲ ਤੁਸੀਂ ਫੋਨ 'ਚ ਆਸਾਨੀ ਨਾਲ ਕਾਪੀ-ਪੋਸਟ ਕਰ ਸਕੋਗੇ। ਇਸ ਐਪ ਦੇ ਫੋਨ 'ਚ ਹੋਣ ਤੋਂ ਬਾਅਦ ਤੁਹਾਨੂੰ ਕਾਪੀ-ਪੋਸਟ ਲਈ ਦੋ ਵਾਰ ਬਟਨ ਦਬਾਉਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਦੀ ਮਦਦ ਨਾਲ ਤੁਸੀਂ ਦੋ ਡਿਵਾਈਸ ਦੇ ਵਿਚਕਾਰ ਕਾਪੀ-ਪੋਸਟ ਕਰ ਸਕਦੇ ਹੋ।