ਵਟਸਐਪ ''ਚ ਆਏ ਇਹ 3 ਨਵੇਂ ਫੀਚਰਸ, ਬਦਲ ਜਾਵੇਗਾ ਤੁਹਾਡੀ ਚੈਟਿੰਗ ਦਾ ਅੰਦਾਜ਼

12/17/2019 9:32:55 PM

ਗੈਜੇਟ ਡੈਸਕ—ਦੁਨੀਆ ਭਰ 'ਚ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਲਗਾਤਾਰ ਨਵੇਂ-ਨਵੇਂ ਫੀਚਰਸ ਜੋੜਦਾ ਰਹਿੰਦਾ ਹੈ। ਕੰਪਨੀ ਨੇ ਹਾਲ ਹੀ 'ਚ ਤਿੰਨ ਨਵੇਂ ਫੀਚਰਸ ਜੋੜੇ ਹਨ। ਇਨ੍ਹਾਂ ਫੀਚਰਸ ਦੇ ਆਉਣ ਤੋਂ ਬਾਅਦ ਤੁਹਾਡੇ ਚੈਟਿੰਗ ਕਰਨ ਦਾ ਅੰਦਾਜ਼ ਕਾਫੀ ਹੱਦ ਤਕ ਬਦਲ ਜਾਵੇਗਾ। ਨਵੀਂ ਅਪਡੇਟ 'ਚ ਪਹਿਲਾਂ ਫੀਚਰ ਗਰੁੱਪ 'ਚ ਜੋੜਨ ਨਾਲ ਸਬੰਧਿਤ ਹੈ, ਦੂਜਾ ਰਿਮਾਇੰਡਰ ਦਾ ਹੈ ਅਤੇ ਤੀਸਰਾ ਕਾਲ ਵੇਟਿੰਗ ਨਾਲ ਜੁੜਿਆ ਹੈ। ਇਥੇ ਅਸੀਂ ਤੁਹਾਨੂੰ ਇਨ੍ਹਾਂ ਤਿੰਨਾਂ ਫੀਚਰਸ ਦੇ ਬਾਰੇ 'ਚ ਵਿਸਤਾਰ ਨਾਲ ਦੱਸਾਂਗੇ।

ਗਰੁੱਪ ਇਨਵਾਈਟ ਫੀਚਰ
ਕੀ ਤੁਸੀਂ ਵੀ ਵਟਸਐਪ ਗਰੁੱਪ ਤੋਂ ਪ੍ਰੇਸ਼ਾਨ ਹੋ ਗਏ ਹੋ ਅਤੇ ਚਾਹੁੰਦੇ ਹੋ ਕਿ ਤੁਹਾਡੇ ਬਿਨਾਂ ਪੁੱਛੇ ਕੋਈ ਤੁਹਾਨੂੰ ਗਰੁੱਪ 'ਚ ਨਾ ਐਡ ਕਰੇ ਤਾਂ ਬੇਫਿਕਰ ਹੋ ਜਾਓ। ਵਟਸਐਪ 'ਚ ਹੁਣ ਇਹ ਫੀਚਰ ਆ ਗਿਆ ਹੈ। ਹੁਣ ਵਟਸਐਪ ਨੇ ਸੈਟਿੰਗ 'ਚ ਬਦਲਾਅ ਕਰਦੇ ਹੋਏ ਇਹ ਫੀਚਰ ਦਿੱਤਾ ਹੈ ਕਿ ਤੁਸੀਂ ਖੁਦ ਤੈਅ ਕਰ ਸਕੋਗੇ ਕਿ ਤੁਹਾਨੂੰ ਗਰੁੱਪ 'ਚ ਕੌਣ ਐਡ ਕਰ ਸਕਦਾ ਹੈ। ਅਜੇ ਤਕ ਕੋਈ ਵੀ ਤੁਹਾਨੂੰ ਕਿਸੇ ਗਰੁੱਪ 'ਚ ਐਡ ਕਰ ਸਕਦਾ ਸੀ। ਇਸ ਦੇ ਲਈ ਤੁਹਾਨੂੰ ਵਟਸਐਪ ਦੀ ਸੈਟਿੰਗਸ (Settings) 'ਚ ਜਾਣਾ ਹੋਵੇਗਾ ਫਿਰ ਅਕਾਊਂਟ (Account ) 'ਚ, ਫਿਰ ਪ੍ਰਾਈਵੇਸੀ (Privacy ) 'ਚ ਅਤੇ ਫਿਰ ਗਰੁੱਪਸ (Groups) 'ਚ ਜਾਣਾ ਹੋਵੇਗਾ। ਇਥੇ ਤੁਹਾਨੂੰ Who can add me to groups (ਤੁਹਾਨੂੰ ਗਰੁੱਪ 'ਚ ਕੌਣ ਜੋੜ ਸਕਦਾ ਹੈ) ਦੇ ਵਿਕਲਪ ਦਿਖਣਗੇ। ਇਥੇ ਤੁਸੀਂ  Everyone, my contacts ਅਤੇ my contacts except  'ਚੋਂ ਕੇਸ ਵੀ ਇਕ ਦੀ ਚੋਣ ਕਰ ਸਕਦੇ ਹੋ।

ਵਟਸਐਪ ਰੀਮਾਇੰਡਰ ਫੀਚਰ
ਵਟਸਐਪ 'ਤੇ ਹੁਣ ਤੁਹਾਨੂੰ ਜ਼ਰੂਰੀ ਕੰਮ ਦੇ ਰੀਮਾਇੰਡਰ ਵੀ ਮਿਲਣਗੇ। ਇਸ ਨਵੇਂ ਟੂਲ ਰਾਹੀਂ ਤੁਸੀਂ Task ਤਿਆਰ ਕਰ ਸਕੋਗੇ ਜਿਨ੍ਹਾਂ ਵਟਸਐਪ 'ਤੇ ਰੀਮਾਇੰਡਰ ਮਿਲ ਜਾਵੇਗਾ। ਇਸ ਦੇ ਲਈ ਯੂਜ਼ਰਸ ਨੂੰ Any.do ਡਾਊਨਲੋਡ ਕਰਨਾ ਹੋਵੇਗਾ। ਇਸ ਐਪ ਨੂੰ ਵਟਸਐਪ ਅਕਾਊਂਟ ਨਾਲ ਲਿੰਕ ਕਰਨਾ ਹੋਵੇਗਾ। ਫਿਰ ਤੁਸੀਂ ਕਿਸੇ ਵੀ ਕੰਮ ਦਾ ਰੀਮਾਇੰਡਰ ਸੈੱਟ ਕਰਕੇ ਉਸ ਦਾ ਸਮਾਂ ਤੈਅ ਕਰ ਸਕੋਗੇ। ਹਾਲਾਂਕਿ ਇਹ ਫੀਚਰ ਮੁਫਤ ਨਹੀਂ ਹੈ ਇਸ ਦੇ ਲਈ ਤੁਹਾਨੂੰ Any.do ਦਾ ਪ੍ਰੀਮਿਅਮ ਸਬਸਕਰਪੀਸ਼ਨ ਲੈਣਾ ਹੋਵੇਗਾ।

ਵਟਸਐਪ ਕਾਲ ਵੇਟਿੰਗ ਫੀਚਰ
ਇਸ ਫੀਚਰ ਦੇ ਆਉਣ ਤੋਂ ਬਾਅਦ ਹੁਣ ਯੂਜ਼ਰਸ ਤੋਂ ਕੋਈ ਵੀ ਕਾਲ ਮਿਸ ਨਹੀਂ ਹੋਵੇਗੀ। ਹੁਣ ਵਟਸਐਪ ਕਾਲ ਦੌਰਾਨ ਯੂਜ਼ਰਸ ਨੂੰ ਕਾਲ ਵੇਟਿੰਗ ਨੋਟੀਫਿਕੇਸ਼ਨ ਮਿਲਣ ਲੱਗਿਆ ਹੈ। ਹੁਣ ਜੇਕਰ ਯੂਜ਼ਰ ਕਿਸੇ ਨਾਲ ਫੋਨ 'ਤੇ ਗੱਲ ਕਰ ਰਹੇ ਹਨ ਅਤੇ ਵਟਸਐਪ 'ਤੇ ਦੂਜੀ ਕਾਲ ਆ ਜਾਂਦੀ ਹੈ ਤਾਂ ਉਨ੍ਹਾਂ ਕੋਲ ਉਸ ਨੂੰ ਰਿਸੀਵ ਜਾਂ ਕਟ ਕਰਨ ਦਾ ਆਪਸ਼ਨ ਹੋਵੇਗਾ।


Karan Kumar

Content Editor

Related News