ਹਾਨਰ ਦੇ ਦੋ ਰਿਅਰ ਕੈਮਰੇ ਵਾਲੇ ਇਸ ਸਮਾਰਟਫੋਨ ''ਤੇ ਮਿਲ ਰਹੀ ਹੈ ਭਾਰੀ ਛੋਟ

Monday, Jun 12, 2017 - 11:50 AM (IST)

ਜਲੰਧਰ- ਹੁਵਾਵੇ ਟਰਮੀਨਲ ਦੇ ਹਾਨਰ ਬ੍ਰਾਂਡ ਨੇ ਪਿਛਲੇ ਸਾਲ ਅਕਤੂਬਰ 'ਚ ਆਪਣਾ ਪ੍ਰੀਮੀਅਮ ਹਾਨਰ 8 ਸਮਾਰਟਫੋਨ ਭਾਰਤ 'ਚ ਲਾਂਚ ਤੀਚਾ ਸੀ। ਹੁਵਾਵੇ ਹਾਨਰ 8 ਸਮਾਰਟਫੋਨ ਨੂੰ 29, 999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਭਾਰਤ 'ਚ ਹਾਨਰ 8 ਫਲੈਗਸ਼ਿਪ ਹੈਂਡਸੈੱਟ 'ਚ 4 ਜੀ. ਬੀ. ਰੈਮ/32 ਸਟੋਰੇਜ ਵੇਰੀਅੰਟ 'ਚ ਮਿਲਦਾ ਹੈ। ਇਸ ਸਮਾਰਟਫੋਨ ਦੀ ਸਭ ਤੋਂ ਅਹਿਮ ਖਾਸੀਅਤ ਡਿਊਲ ਰਿਅਰ ਕੈਮਰਾ ਸੈੱਟਅੱਪ ਹੈ। ਹੁਣ ਇਹ ਸਮਾਰਟਫੋਨ ਕੁਝ ਆਨਲਾਈਨ ਸ਼ਾਪਿੰਗ ਵੈੱਬਸਾਈਟ 'ਤੇ ਕਰੀਬ 10,000 ਰੁਪਏ ਘੱਟ 'ਚ ਖਰੀਦਣ ਲਈ ਉਪਲੱਬਧ ਹੈ। ਇਸ ਸਮਾਰਟਫੋਨ ਨੂੰ ਈ-ਕਾਮਰਸ ਸਾਈਟ ਐਮਾਜ਼ਾਨ ਇੰਡੀਆ 'ਤੇ ਘੱਟ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਐਮਾਜ਼ਾਨ 'ਤੇ ਹਾਨਰ 8 ਦਾ ਪਰਲ ਵਾਈਟ ਵੇਰੀਅੰਟ 21,000 ਰੁਪਏ, ਪਿੰਕ ਕਲਰ ਵੇਰੀਅੰਟ 21,089 ਰੁਪਏ, ਸੈਫਾਇਰ ਬਲੂ ਵੇਰੀਅੰਟ 20,797 ਰੁਪਏ, ਜਦਕਿ ਸਨਰਾਈਜ਼ ਗੋਲਡ ਵੇਰੀਅੰਟ 19,535 ਰੁਪਏ 'ਚ ਖਰੀਦਣ ਲਈ ਉਪਲੱਬਧ ਆਫਰ ਵੀ ਹੈ। 
ਆਨਾਲਈਨ ਸ਼ਆਪਿੰਗ ਵੈੱਬਸਾਈਟ ਟਾਟਾ ਕਲਿੱਕ 'ਤੇ ਹਾਨਰ 8 ਸਮਾਰਟਫੋਨ 19,469 ਰੁਪਏ 'ਚ ਖਰੀਦਣ ਲਈ ਉਪਲੱਬਧ ਹੈ। ਵੈੱਬਸਾਈਟ 'ਤੇ ਇਹ ਸਪੈਸ਼ਲ ਪ੍ਰਾਈਮ ਇਕ ਲਿਮਟਿਡ ਪੀਰੀਅਚ ਆਫਰ ਦੇ ਤਹਿਤ ਦਿੱਤਾ ਜਾ ਰਿਹਾ ਹੈ। ਹਾਨਰ 8 ਦੀ ਕੀਮਤ 'ਚ ਹੋਈ ਇਹ ਕਟੌਤੀ ਆਧਿਕਾਰਿਕ ਨਹੀਂ ਹੈ ਅਤੇ ਇਹ ਛੋਟ ਈ-ਕਾਮਰਸ ਸਾਈਟ ਦੀ ਤਰ੍ਹਾਂ ਤੋਂ ਦਿੱਤੀ ਜਾ ਰਹੀ ਹੈ। ਇਸ ਸਮਾਰਟਫੋਨ 'ਚ 5.2 ਅੰਚ (1920x1080 ਪਿਕਸਲ) ਰੈਜ਼ੋਲਿਊਸ਼ਨ ਦਾ ਫੁੱਲ ਐੱਚ. ਡੀ. 2.5ਡੀ ਕਵਰਡ ਗਲਾਸ ਡਿਸਪਲੇ ਹੈ। ਫਓਨ 'ਚ ਆਕਟਾ-ਕੋਰ ਕਿਰੀਨ 950 ਪ੍ਰੋਸੈਸਰ ਹੈ। ਗ੍ਰਫਿਕਸ ਲਈ ਮਾਲੀ ਟੀ880 ਐੱਮ. ਪੀ4 ਜੀ. ਪੀ. ਯੂ. ਹੈ। 4 ਜੀ. ਬੀ. ਰੈਮ ਨਾਲ ਲੈਸ ਇਸ ਫੋਨ ਦੀ ਇਨਬਿਲਟ ਸਟੋਰੇਜ 32 ਜੀ. ਬੀ. ਹੈ। ਸਟੋਰੇਜ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਲਈ (128 ਜੀ. ਬੀ. ਤੱਕ) ਵਧਾਇਆ ਜਾ ਸਕਦਾ ਹੈ।
ਹਾਨਰ ਦਾ ਇਹ ਪ੍ਰੀਮੀਅਮ ਫੀਚਰ ਵਾਲਾ ਸਮਾਰਟਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲਦਾ ਹੈ, ਜਿਸ ਦੇ ਉੱਪਰ ਈ. ਐੱਮ. ਯੂ. ਆਈ. 4.1 ਸਕਿੱਨ ਦਿੱਤੀ ਗਈ ਹੈ। ਹਾਈਬ੍ਰਿਡ ਡਿਊਲ ਸਿਮ ਸਪੋਰਟ ਨਾਲ ਆਉਣ ਵਾਲੇ ਇਸ ਫਓਨ 'ਚ ਡਿਊਲ ਟੋਨ ਐੱਲ. ਈ. ਡੀ. ਫਲੈਸ਼, ਲੇਜ਼ਰ ਆਟੋਫੋਕਸ, ਅਪਰਚਰ ਐੱਫ/2.2 ਅਤੇ 6ਪੀ ਲੈਂਸ ਨਾਲ 12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਸੀ। ਅਪਰਚਰ ਐੱਫ/2.4 ਨਾਲ ਫਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। ਫੋਨ 'ਚ ਰਿਅਰ 'ਤੇ ਇਕ ਫਿੰਗਰਪ੍ਰਿੰਟ ਸੈਂਸਰ ਅਤੇ ਇਨਫ੍ਰਾਰੈੱਡ ਸੈਂਸਰ ਹੈ।


Related News