ਸ਼ਿਓਮੀ ਦੇ ਇਸ ਸਮਾਰਟਫੋਨ ''ਚ ਹੋਵੇਗਾ 64 MP ਦਾ ਕੈਮਰਾ ਸੈਂਸਰ

07/08/2019 1:39:56 AM

ਗੈਜੇਟ ਡੈਸਕ—ਮੋਬਾਇਲ ਵਰਲਡ ਕਾਂਗਰਸ  (MWC) 2019 'ਚ Mi Mix 3 ਸਮਾਰਟਫੋਨ ਦਾ 5ਜੀ ਵੇਰੀਐਂਟ ਲਾਂਚ ਕਰਨ ਤੋਂ ਬਾਅਦ ਚੀਨੀ ਸਮਾਰਟਫੋਨ ਮੇਕਰ ਕੰਪਨੀ ਸ਼ਿਓਮੀ ਇਸ ਸੀਰੀਜ਼ ਦੇ ਦੋ ਅਗਲੇ ਸਮਾਰਟਫੋਨ ਲਾਂਚ ਕਰਨ ਲਈ ਕਮਰ ਕੱਸ ਚੁੱਕੀ ਹੈ। ਸ਼ਿਓਮੀ ਦੇ ਪ੍ਰੋਡਕਟ ਡਾਇਰੈਕਟਰ ਵਾਂਗ ਟੇਂਗ ਥਾਮਸ ਨੇ ਕਿਹਾ ਕਿ ਕੰਪਨੀ ਇਸ ਸਾਲ ਦੇ ਆਖਿਰ ਤਕ 64 ਮੈਗਾਪਿਕਸਲ ਨਾਲ Mi Mix 4 ਸਮਾਰਟਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ।

ਇਕ ਵੀਬੋ ਪੋਸਟ 'ਚ, ਥਾਮਸ ਨੇ ਪੁਸ਼ਟੀ ਕੀਤੀ ਕਿ ਅਪਕਮਿੰਗ Mi Mix 4 ਸਮਾਰਟਫੋਨ 'ਚ ਦਿੱਤੇ ਜਾਣ ਵਾਲੇ ਕੈਮਰੇ ਸੈਟਅਪ 'ਚ ਪ੍ਰਾਈਮਰੀ ਕੈਮਰਾ ਸੈਟਅਪ 64 ਮੈਗਾਪਿਕਸਲ ਸੈਮਸੰਗ ਜੀਡਬਲਿਊ1 ਸੈਂਸਰ ਤੋਂ 'ਬਿਹਤਰ' ਹੋਵੇਗਾ। ਉਨ੍ਹਾਂ ਨੇ ਦਾਅਵਾ ਕਿ Mi Mix 4  ਡਿਵਾਈਸ ਦਾ DXO ਸਕੋਰ 115 ਅੰਕ ਹੈ। ਇਸ ਦੇ ਨਾਲ ਹੀ ਇਸ ਸਮਾਰਟਫੋਨ 'ਚ AMOLED  2K HDR10+ਡਿਸਪਲੇਅ ਦਿੱਤੀ ਜਾਵੇਗੀ, ਜਿਸ ਦਾ ਰਿਫ੍ਰੇਸ਼ ਰੇਟ 120Hz ਹੈ। ਸ਼ਿਓਮੀ ਨੂੰ ਸਖਤ ਟੱਕਰ ਦੇਣ ਵਾਲਾ ਇਕ ਹੋਰ ਚਾਈਨੀਜ਼ ਸਮਾਰਟਫੋਨ ਮੇਕਰ ਕੰਪਨੀ ਰੀਅਲਮੀ ਪਹਿਲੇ ਹੀ ਇਸ ਗੱਲ ਦੀ ਪੁਸ਼ਟੀ ਕਰ ਚੁੱਕੀ ਹੈ ਕਿ ਉਹ ਇਕ ਨਵੇਂ ਸਮਾਰਟਫੋਨ 'ਤੇ ਕੰਮ ਕਰ ਰਿਹਾ ਹੈ ਜਿਸ 'ਚ 64 ਮੈਗਾਪਿਕਸਲ ਦਾ ਕੈਮਰਾ ਸੈਂਸਰ ਹੋਵੇਗਾ।

ਦੋਵੇਂ ਕੰਪਨੀਆਂ ਆਉਣ ਵਾਲੇ ਦਿਨਾਂ 'ਚ ਆਪਣੇ-ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਕ ਪਾਸੇ ਜਿਥੇ ਸ਼ਿਓਮੀ ਦਾ ਸਬ-ਬ੍ਰਾਂਡ ਰੈੱਡਮੀ ਭਾਰਤ 'ਚ ਆਪਣਾ ਫਲੈਗਸ਼ਿਪ ਰੈੱਡਮੀ ਕੇ20 ਪ੍ਰੋ ਸਮਾਰਟਫੋਨ 17 ਜੁਲਾਈ ਨੂੰ ਲਾਂਚ ਕਰੇਗੀ ਉੱਥੇ ਠੀਕ ਦੋ ਦਿਨ ਪਹਿਲੇ ਹੀ ਆਪਣਾ ਫਲੈਗਸ਼ਿਪ ਰੀਅਲਮੀ ਐਕਸ ਸਮਾਰਟਫੋਨ ਨੂੰ 15 ਜੁਲਾਈ ਨੂੰ ਭਾਰਤ 'ਚ ਲਾਂਚ ਕਰੇਗਾ। ਇਨ੍ਹਾਂ ਦੋਵਾਂ ਸਮਾਰਟਫੋਨਸ 'ਚ ਸੈਲਫੀ ਕੈਮਰੇ ਲਈ ਪਾਪ-ਅਪ ਕੈਮਰਾ ਮੈਕਨਿਜਮ ਦਿੱਤਾ ਗਿਆ ਹੈ।

Karan Kumar

This news is Content Editor Karan Kumar