ਸੈਮਸੰਗ ਦੇ ਮਾਲਕ ''ਤੇ ਚੱਲੇਗਾ ਮੁਕੱਦਮਾ, ਲੱਗੇ ਇਹ ਦੋਸ਼

02/28/2017 2:38:49 PM

ਜਲੰਧਰ- ਭ੍ਰਿਸ਼ਟਾਚਾਰ ਦੇ ਮਾਮਲੇ ''ਚ ਫਸੇ  ਸੈਮਸੰਗ ਦੇ ਮਾਲਕ ਲੀ ਜੇ ਯੋਂਗ ''ਤੇ ਹੁਣ ਧੋਖਾਧੜੀ ਅਤੇ ਘਪਲੇ ਦੇ ਦੋਸ਼ ''ਚ ਵੀ ਮੁਕੱਦਮਾ ਚੱਲੇਗਾ। ਹਾਲ ਹੀ ''ਚ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਲੀ ਦੀ ਗ੍ਰਿਫਤਾਰੀ ਤੋਂ ਬਾਅਦ ਸੈਮਸੰਗ ਦੇ ਸ਼ੇਅਰ ਧੜਾਮ ਹੋ ਗਏ ਸਨ। ਸਿਓਲ ਦੀ ਸਥਾਨਕ ਅਦਾਲਚ ''ਚ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਲੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਸੀ, ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਹੁਕਮ ਦੀ ਪਾਲਣਾ ਕਰਦੇ ਹੋਏ ਲੀ ਨੂੰ ਜੇਲ ਭੇਜ ਦਿੱਤਾ। ਲੀ ਨੂੰ ਜੇਲ ਦੇ ਇਕ ਕਮਰੇ ''ਚ ਰੱਖਿਆ ਗਿਆ ਹੈ, ਜਿਸ ''ਚ ਉਨ੍ਹਾਂ ਨੂੰ ਇਕ ਟੀਵੀ ਅਤੇ ਡੈਸਕ ਦੀ ਸੁਵਿਧਾ ਦਿੱਤੀ ਗਈ ਹੈ।
ਜਨਵਰੀ ''ਚ ਦੱਖਣੀ ਕੋਰੀਆ ਦੇ ਵਕੀਲਾਂ ਨੇ ਸਥਾਨਕ ਅਦਾਲਤ ''ਚ ਮੰਗ ਕੀਤੀ ਸੀ ਕਿ ਸੈਮਸੰਗ ਦੇ ਉਪ ਪ੍ਰਧਾਨ ਲੀ ਜੇ ਯੋਂਗ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਲੀ ''ਤੇ ਦੋਸ਼ ਹੈ ਕਿ ਉਨ੍ਹਾਂ ਨੇ ਦੇਸ਼ ''ਚ ਹੋਏ ਰਾਜਨੀਤਕ ਘੋਟਾਲੇ ''ਚ ਰਿਸ਼ਵਤ ਲਈ ਹੈ। ਇਸ ਕਾਰਨ ਰਾਸ਼ਟਰਪਤੀ ਪਾਰਕ ਗਵੇਨ ''ਤੇ ਮਹਾ ਦੋਸ਼ ਦਾ ਮੁਕੱਦਮਾ ਚਲਾਇਆ ਜਾ ਰਿਹਾ ਹੈ। 
ਲੀ ਸੈਮਸੰਗ ਸਮੂਹ ਦੇ ਮੁਖੀ ਲੀ ਕੁਨ ਦੇ ਬੇਟੇ ਹਨ। ਇਸ ਮਾਮਲੇ ਦੀ ਛਾਣਬੀਣ ਕਰ ਰਹੇ ਵਕੀਲਾਂ ਨੇ ਅਦਾਲਤ ਤੋਂ ਗ੍ਰਿਫਤਾਰੀ ਦੀ ਮੰਗ ਕੀਤੀ ਸੀ। ਅਦਾਲਤ ਨੇ ਵਕੀਲਾਂ ਦੀ ਇਸ ਦਲੀਲ ਨੂੰ ਮੰਨ ਲਿਆ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਵੱਡੀ ਕੰਪਨੀ ਦੇ ਸੀਨੀਅਰ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਕੱਦਮਾਂ ਚਲਾਉਣ ਵਾਲੇ ਵਕੀਲਾਂ ਦੇ ਬੁਲਾਰੇ ਲੀ ਕਿਊ ਚੂਲ ਨੇ ਕਿਹਾ ਕਿ ਸਾਡੇ ਲਈ ਦੇਸ਼ ਦੀ ਅਰਥਵਿਵਸਥਾ ਦਾ ਆਪਣਾ ਮਹੱਤਵ ਹੈ ਪਰ ਕਾਨੂੰਨ ਦਾ ਰਾਜ ਕਾਇਮ ਕਰਨਾ ਉਸ ਤੋਂ ਜ਼ਿਆਦਾ ਅਹਿਮ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅੱਗੇ ਵੀ ਆਪਣੀ ਜਾਂਚ ਜਾਰੀ ਰੱਖਾਂਗੇ ਅਤੇ ਇਸ ਤੋਂ ਬਾਅਦ ਫੈਸਲਾ ਲਵਾਂਗੇ ਕਿ ਕਿਹੜੇ ਮੁਕੱਦਮੇ ਸੈਮਸੰਗ ਦੇ ਅਧਿਕਾਰੀਆਂ ''ਤੇ ਲੱਗਣੇ ਚਾਹੀਦੇ ਹਨ।