ਭਾਰਤੀ ਸਮਾਰਟ TV ਮਾਰਕੀਟ ’ਚ ਥਾਈਲੈਂਡ ਦੀ ਇਸ ਕੰਪਨੀ ਨੇ ਕੀਤੀ ਐਂਟਰੀ, ਲਾਂਚ ਕੀਤੇ 3 ਸਮਾਰਟ TV

08/29/2020 2:24:30 AM

ਗੈਜੇਟ ਡੈਸਕ—ਥਾਈਲੈਂਡ ਦੀ ਕੰਪਨੀ ਟ੍ਰੀਵਿਊ (Treeview) ਨੇ ਭਾਰਤੀ ਟੀ.ਵੀ. ਬਾਜ਼ਾਰ ’ਚ ਆਪਣੇ ਦੋ ਨਵੇਂ ਸਮਾਰਟ ਟੀ.ਵੀ. ਨਾਲ ਐਂਟਰੀ ਕੀਤੀ ਹੈ। ਟ੍ਰੀਵਿਊ ਨੇ ਭਾਰਤ ’ਚ ਤਿੰਨ ਨਵੇਂ ਟੀ.ਵੀ. ਪੇਸ਼ ਕੀਤੇ ਹਨ ਜਿਨ੍ਹਾਂ ’ਚ 24 ਇੰਚ, 32 ਇੰਚ ਅਤੇ 40 ਇੰਚ ਦੇ ਟੀ.ਵੀ. ਸ਼ਾਮਲ ਹਨ। ਇਨ੍ਹਾਂ ’ਚੋਂ 24 ਇੰਚ ਵਾਲਾ ਟੀ.ਵੀ. ਸਮਾਰਟ ਨਹੀਂ ਹੈ। ਇਸ ਤੋਂ ਇਲਾਵਾ ਕੰਪਨੀ ਜਲਦ ਹੀ ਆਪਣੇ ਮਾਡਲਸ ਦੀ ਰੇਂਜ ’ਚ ਵਿਸਤਾਰ ਕਰਦੇ ਹੋਏ 96 ਇੰਚ ’ਚ ਐਕਸਕਲੂਸੀਵ ਫ੍ਰੇਮਲੈੱਸ ਟੀ.ਵੀ. ਵੀ ਪੇਸ਼ ਕਰੇਗੀ। ਇਨ੍ਹਾਂ ਹੀ ਕੰਪਨੀ ਪਹਿਲੀ ਵਾਰ ਭਾਰਤ ’ਚ ਲੇਜਰ ਟੀ.ਵੀ. ਵੀ ਪੇਸ਼ ਕਰਨ ਦੀ ਜਾ ਰਹੀ ਹੈ ਜਿਸ ਦਾ ਸੰਭਾਵਿਤ ਸਾਈਜ਼ 100 ਤੋਂ 300 ਇੰਚ ਤੱਕ ਹੋਵੇਗਾ।

ਥਾਈਲੈਂਡ ਦੀ ਸਭ ਤੋਂ ਵੱਡੀ ਐੱਲ.ਈ.ਡੀ. ਟੀ.ਵੀ. ਨਿਰਮਾਤਾ ਕੰਪਨੀ ‘ਟ੍ਰੀ-ਵਿਊ’ ਨੇ ਭਾਰਤੀ ਬਾਜ਼ਾਰ ’ਚ ਕਿਊ-ਥ੍ਰੀ ਵੈਂਚਰਸ ਨਾਲ ਪਾਰਟਨਰਸ਼ਿਪ ਕੀਤੀ ਹੈ। ਕੰਪਨੀ ਨੇ ਰਿਤਿਕ ਰੌਸ਼ਨ ਨੂੰ ਆਪਣਾ ਬ੍ਰਾਂਡ ਐਂਬੇਸਡਰ ਬਣਾਇਆ ਹੈ। ਟ੍ਰੀਵਿਊ ਦੀ ਸਥਾਪਨਾ 2001 ’ਚ ਹੋਈ ਸੀ ਅਤੇ ਹੁਣ ਦੋ ਦਹਾਕਿਆਂ ਤੋਂ ਬਾਅਦ ਕੰਪਨੀ ਨੇ 30 ਤੋਂ ਜ਼ਿਆਦਾ ਦੇਸ਼ਾਂ ’ਚ ਆਪਣੇ ਪੈਰ ਪਸਾਰ ਲਏ ਹਨ। ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਨ੍ਹਾਂ ’ਚੋਂ 24 ਇੰਚ ਅਤੇ 32 ਇੰਚ ਦਾ ਟੀ.ਵੀ. ਐੱਚ.ਡੀ. ਹੈ ਅਤੇ 40 ਇੰਚ ਦਾ ਟੀ.ਵੀ. ਫੁਲ ਐੱਚ.ਡੀ. ਹੈ।

24 ਇੰਚ ਦੇ ਟੀ.ਵੀ. ’ਚ ਜਿਥੇ 5 ਵਾਟ ਦੇ ਦੋ ਸਪੀਕਰ ਹਨ ਉੱਥੇ 32 ਇੰਚ ’ਚ 10 ਵਾਟ ਅਤੇ 40 ਇੰਚ ’ਚ 10 ਵਾਟ ਦੇ ਦੋ ਸਪੀਕਰ ਹਨ। 32 ਇੰਚ ਅਤੇ 40 ਇੰਚ ਵਾਲੇ ਟੀ.ਵੀ. ’ਚ 1 ਜੀ.ਬੀ. ਰੈਮ ਨਾਲ 8ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਦੋਵਾਂ ’ਚ ਐਂਡ੍ਰਾਇਡ ਦਾ ਸਪੋਰਟ ਹੈ। ਨਾਲ ਹੀ ਮਿਰਾਕਾਸਟ ਅਤੇ ਵਾਈਫਾਈ ਦਾ ਵੀ ਸਪੋਰਟ ਦਿੱਤਾ ਗਿਆ ਹੈ। ਟੀ.ਵੀ. ’ਚ ਨੈੱਟਫਲਿਕਸ, ਐਮਾਜ਼ੋਨ ਅਤੇ ਯੂਟਿਊਬ ਵਰਗੇ ਕਈ ਐਪਸ ਪ੍ਰੀ-ਇੰਸਟਾਲਡ ਮਿਲਣਗੇ। ਹੁਣ ਜਿੱਥੇ ਤੱਕ ਕੀਮਤ ਦਾ ਸਵਾਲ ਹੈ ਤਾਂ 24 ਇੰਚ ਵਾਲੇ ਟੀ.ਵੀ. ਦੀ ਕੀਮਤ 15,490 ਰੁਪਏ, 32 ਇੰਚ ਵਾਲੇ ਟੀ.ਵੀ. ਦੀ ਕੀਮਤ 19,990 ਰੁਪਏ ਅਤੇ 40 ਇੰਚ ਵਾਲੇ ਟੀ.ਵੀ. ਦੀ ਕੀਮਤ 29,990 ਰੁਪਏ ਹੈ। ਕੰਪਨੀ ਨੇ ਟੀ.ਵੀ. ਦੀ ਵਿਕਰੀ ਅਤੇ ਉਪਲੱਬਧਤਾ ਦੇ ਬਾਰੇ ’ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।


Karan Kumar

Content Editor

Related News