ਟੈਲੀਗ੍ਰਾਮ ਦੇ CEO ਨੇ ਵਟਸਐਪ ਨੂੰ ਦੱਸਿਆ ਖਤਰਨਾਕ, ਦਿੱਤਾ ਇਹ ਬਿਆਨ

02/02/2020 2:39:25 AM

ਗੈਜੇਟ ਡੈਸਕ—ਟੈਲੀਗ੍ਰਾਮ ਦੇ ਸੀ.ਈ.ਓ. ਪਾਵੇਲ ਦੁਰੋਵ ਨੇ ਵਟਸਐਪ 'ਤੇ ਵੱਡਾ ਬਿਆਨ ਦਿੱਤਾ ਹੈ। ਪਾਵੇਲ ਨੇ ਕਿਹਾ ਕਿ ਵਟਸਐਪ ਬਹੁਤ ਖਤਰਨਾਕ ਐਪ ਹੈ ਅਤੇ ਇਸ ਨਾਲ ਲੱਖਾਂ ਯੂਜ਼ਰਸ ਦੇ ਡਾਟਾ ਨੂੰ ਖਤਰਾ ਹੈ। ਉਨ੍ਹਾਂ ਨੇ ਅਗੇ ਕਿਹਾ ਕਿ ਅਜੇ ਸਾਰੇ ਯੂਜ਼ਰਸ ਨੂੰ ਮੈਸੇਜਿੰਗ ਲਈ ਟੈਲੀਗ੍ਰਾਮ ਐਪ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਹਾਲ ਹੀ 'ਚ ਜੈਫ ਬੇਜ਼ੋਸ ਦਾ ਵਟਸਐਪ ਡਾਟਾ ਲੀਕ ਹੋਇਆ ਸੀ, ਜਿਸ ਤੋਂ ਬਾਅਦ ਟੈਲੀਗ੍ਰਾਮ ਦੇ ਸੀ.ਈ.ਓ. ਪਾਵੇਲ ਨੇ ਵਟਸਐਪ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਸੀ।

ਟੈਲੀਗ੍ਰਾਮ ਦੇ ਸੀ.ਈ.ਓ. ਨੇ ਕਿਹਾ ਵਟਸਐਪ ਹੈ ਬਹੁਤ ਖਤਰਨਾਕ
ਪਾਵੇਲ ਨੇ ਆਪਣੇ ਆਧਿਕਾਰਿਤ ਬਲਾਗ 'ਚ ਲਿਖਿਆ ਹੈ ਕਿ ਵਟਸਐਪ ਦੀ ਇਸ ਕਮੀ ਨਾਲ ਆਈ.ਓ.ਐੱਸ. ਅਤੇ ਐਂਡ੍ਰਾਇਡ ਯੂਜ਼ਰਸ ਦਾ ਡਾਟਾ ਕਦੇ ਵੀ ਲੀਕ ਹੋ ਸਕਦਾ ਹੈ। ਉਨ੍ਹਾਂ ਨੇ ਅਗੇ ਲਿਖਿਆ ਹੈ ਕਿ ਇਨ੍ਹਾਂ ਯੂਜ਼ਰਸ ਨੂੰ ਵਟਸਐਪ ਦੀ ਜਗ੍ਹਾ ਟੈਲੀਗ੍ਰਾਮ ਇਸਤੇਮਾਲ ਕਰਨਾ ਚਾਹੀਦਾ ਕਿਉਂਕਿ ਇਹ ਪਲੇਟਫਾਰਮ ਬਹੁਤ ਸੁਰੱਖਿਅਤ ਹੈ। ਇਨ੍ਹਾਂ ਹੀ ਨਹੀਂ ਪਾਵੇਲ ਨੇ ਵਟਸਐਪ ਦੇ ਐਂਡ-ਟੂ-ਐਂਡ ਇਨਕ੍ਰਿਪਸ਼ਨ ਫੀਚਰ 'ਤੇ ਵੀ ਨਿਸ਼ਾਨਾ ਸਾਧਿਆ ਹੈ। ਟੈਲੀਗ੍ਰਾਮ ਦੇ ਸੀ.ਈ.ਓ. ਪਾਵੇਲ ਨੇ ਕਿਹਾ ਕਿ ਵਟਸਐਪ ਦੇ ਇਸ ਫੀਚਰ ਨਾਲ ਯੂਜ਼ਰਸ ਦਾ ਡਾਟਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਨਹੀਂ ਹੈ। ਉਨ੍ਹਾਂ ਨੇ ਅਗੇ ਕਿਹਾ ਕਿ ਅਸੀਂ ਆਪਣੇ ਯੂਜ਼ਰਸ ਦਾ ਡਾਟਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰੱਖਦੇ ਹਨ ਅਤੇ ਇਸ ਦੇ ਪਲੇਟਫਾਰਮ 'ਤੇ ਉਨ੍ਹਾਂ ਦਾ ਡਾਟਾ ਕਦੇ ਲੀਕ ਨਹੀਂ ਹੋਵੇਗਾ।

ਜੈੱਫ ਬੇਜ਼ੋਸ ਦਾ ਵਟਸਐਪ ਡਾਟਾ ਲੀਕ
ਐਮਾਜ਼ੋਨ ਦੇ ਸੀ.ਈ.ਓ. ਜੈੱਫ ਬੇਜ਼ੋਸ ਦਾ ਵਟਸਐਪ ਅਕਾਊਂਟ ਹੈਕ ਹੋਇਆ ਹੈ ਅਤੇ ਹੈਕਿੰਗ ਦਾ ਦੋਸ਼ ਸਾਊਦੀ ਕ੍ਰਾਊਨ ਪ੍ਰਿੰਸ ਮੋਹਮੰਦ ਬਿਨ ਸਲਮਾਨ 'ਤੇ ਲੱਗਿਆ। ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ 8 ਨਵੰਬਰ 2018 ਨੂੰ ਜੈੱਫ ਬੇਜ਼ੋਸ ਨੂੰ ਇਕ ਵਟਸਐਪ ਮੈਸੇਜ ਭੇਜ ਕੇ ਉਨ੍ਹਾਂ ਦੇ ਫੋਨ ਨੂੰ ਹੈਕ ਕੀਤਾ ਗਿਆ ਸੀ। ਬੇਜ਼ੋਸ ਨੂੰ ਮੈਸੇਜ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਦੇ ਪਰਸਨਲ ਵਟਸਐਪ ਅਕਾਊਂਟ ਤੋਂ ਭੇਜਿਆ ਗਿਆ ਸੀ ਹਾਲਾਂਕਿ ਅਜੇ ਤਕ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਹੈ ਕਿ ਜੈੱਫ ਬੇਜ਼ੋਸ ਦੇ ਫੋਨ ਤੋਂ ਕੀ-ਕੀ ਡਾਟਾ ਚੋਰੀ ਹੋਇਆ। ਕਿਹਾ ਜਾ ਰਿਹਾ ਹੈ ਜੈੱਫ ਬੇਜ਼ੋਸ ਦਾ ਵਟਸਐਪ ਅਕਾਊਂਟ ਪੇਗਾਸਸ ਸਾਫਟਵੇਅਰ ਰਾਹੀਂ ਹੈਕ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪੇਗਾਸਸ ਦੁਨੀਆ ਦਾ ਸਭ ਤੋਂ ਖਤਰਨਾਕ ਹੈਕਿੰਗ ਸਾਫਟਵੇਅਰ ਹੈ।

Karan Kumar

This news is Content Editor Karan Kumar