LeECO ਦਾ ਇਹ ਸਮਾਰਟਫੋਨ ਤੋੜੇਗਾ ਹੁਣ ਤੱਕ ਦੇ ਸਾਰੇ ਰਿਕਾਰਡ
Saturday, Jun 18, 2016 - 01:53 PM (IST)

ਜਲੰਧਰ— ਸਮਾਰਫੋਨ ਮਾਰਕੀਟ ''ਚ ਆਏ ਦਿਨ ਕੰਪਨੀਆਂ ਆਪਣੇ ਸਮਾਰਟਫੋਨ ''ਚ ਕੁਝ ਨਾ ਕੁਝ ਅਲਗ ਪੇਸ਼ ਕਰਦੀਆਂ ਰਹਿੰਦੀਆ ਹਨ। ਹੁਣ ਤੱਕ ਦੇ ਆਏ ਸਮਾਰਫੋਨਸ ''ਚ 4 ਜਾ 6 ਜੀਬੀ ਤੱਕ ਦੀ ਰੈਮ ਦੇਖਣ ਨੂੰ ਮਿਲੀ ਹੈ ਪਰ ਲਗਦਾ ਹੈ ਕਿ LeEco ਦਾ ਇਹ ਸਮਾਰਟਫੋਨ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਸਕਦਾ ਹੈ। GizChina ਦੀ ਰਿਪੋਰਟ ਦੇ ਮੁਤਾਬਕ LeEco ਕੰਪਨੀ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ''ਚ 821 ਕਵਾਲਕਾਮ ਸਨੈਪਡ੍ਰੈਗਨ ਅਤੇ 8GB RAM ਹੋਵੇਗੀ। ਜੇਕਰ ਇੰਝ ਹੁੰਦਾ ਹੈ ਤਾਂ ਇਹ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਸ਼ਾਨਦਾਰ ਫੋਨ ਹੋਣ ਦੇ ਨਾਲ ਨਾਲ ਸਭ ਤੋ ਜ਼ਿਆਦਾ ਰੈਮ ਵਾਲਾ ਸਮਾਰਟਫੋਨ ਹੋਵੇਗਾ। ਇਹ PHONE ਹਾਲ ਹੀ ''ਚ ਲਾਂਚ ਹੋਏ Le2 max ਦਾ ਅਪਗ੍ਰੇਡਡ ਵਰਜਨ ਹੋਵੇਗਾ।
Le max2 ''ਚ ਹੁਣ ਤੱਕ 64 ਬਿੱਟ ਕਵਾਰਲਕਾਮ 820 ਨਾਲ ਹੀ 6GB RAM ਹੈ। Le max2 ''ਚ 5.7 ਇੰਚ ਦੀ Q84 ਡਿਸਪਲੇ ਹੈ। ਜਿਸ ਦੀ ਰੈਜ਼ੋਲਿਊਸ਼ਨ 1440x2560 ਪਿਕਸਲ ਹੈ। ਇਸ ''ਚ 21 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਹੈ। Le ਮੈਕਸ2 ''ਚ 64GB ਦੀ ਇੰਟਰਨਲ ਮੈਮੋਰੀ ਹੈ ਅਤੇ 3000mAh ਦੀ ਬੈਟਰੀ ਹੈ ਕੁਨੈੱਕਟੀਵਿਟੀ ਲਈ 4ਜੀ LTE, Wi-Fi 802.11, GPS,A-GPS, Bluetooth 4.1, USb type-c ਜਿਹੇ ਫੀਚਰ ਦਿੱਤੇ ਗਏ ਹਨ।