ਇਨ੍ਹਾਂ ਸ਼ਾਨਦਾਰ ਫੀਚਰਸ ਨਾਲ ਜਲਦ ਭਾਰਤ ''ਚ ਦਸਤਕ ਦੇਵੇਗੀ ਨਵੀਂ BMW 3 ਸੀਰੀਜ਼

01/02/2019 4:11:06 PM

ਆਟੋ ਡੈਸਕ- ਬੀ. ਐੱਮ. ਡਬਲੀਯੂ. ਦੀ ਨਵੀਂ 3-ਸੀਰੀਜ ਨੂੰ ਟੈਸਟਿੰਗ ਦੇ ਦੌਰਾਨ ਵੇਖਿਆ ਗਿਆ ਹੈ। ਭਾਰਤ 'ਚ ਇਸ ਨੂੰ 2019 'ਚ ਲਾਂਚ ਕੀਤੀ ਜਾਵੇਗੀ। ਇਸ ਦੀ ਕੀਮਤ 40 ਲੱਖ ਰੁਪਏ ਤੋਂ 50 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਇਸ ਦਾ ਮੁਕਾਬਲਾ ਮਰਸਡੀਜ਼ -ਬੈਂਜ਼ ਸੀ-ਕਲਾਸ, ਆਡੀ ਏ4, ਵੋਲਵੋ ਐੱਸ60 ਤੇ ਜੈਗੂਆਰ ਐਕਸ. ਈ ਨਾਲ ਹੋਵੇਗਾ । 

ਸੱਤਵੀਂ ਜਨਰੇਸ਼ਨ ਦੀ 3-ਸੀਰੀਜ ਪੁਰਾਣੇ ਮਾਡਲ ਤੋਂ ਜ਼ਿਆਦਾ ਵੱਡੀ ਹੈ। ਕੰਪਨੀ ਨੇ ਇਸ ਦੀ ਲੰਬਾਈ 76 ਐੱਮ. ਐੱਮ, ਚੌੜਾਈ 37 ਐੱਮ. ਐੱਮ ਤੇ ਵ੍ਹੀਲਬੇਸ ਨੂੰ 41 ਐੱਮ. ਐੱਮ ਤੱਕ ਵਧਾਈ ਹੈ। ਕੱਦ-ਕਾਠੀ 'ਚ ਵੱਡੀ ਹੋਣ ਦੀ ਵਜ੍ਹਾ ਨਾਲ ਇਸ ਦੇ ਕੈਬਿਨ 'ਚ ਵੀ ਪਹਿਲਾਂ ਤੋਂ ਜ਼ਿਆਦਾ ਸਪੇਸ ਮਿਲੇਗਾ। ਕੱਦ-ਕਾਠੀ ਵਧਣ ਦੀ ਵਜ੍ਹਾ ਨਾਲ ਇਹ ਪਹਿਲਾਂ ਨਾਲੋਂ 55 ਕਿੱਲੋਗ੍ਰਾਮ ਜ਼ਿਆਦਾ ਵਜ਼ਨੀ ਹੋ ਗਈ ਹੈ। ਨਵੀਂ 3-ਸੀਰੀਜ ਦੇ ਅੱਗੇ ਤੇ ਪਿੱਛੇ ਵਾਲੇ ਹਿੱਸੇ ਦਾ ਡਿਜ਼ਾਈਨ ਪਹਿਲਾਂ ਤੋਂ ਜ਼ਿਆਦਾ ਸ਼ਾਰਪ ਤੇ ਆਕਰਸ਼ਕ ਹੈ।

ਨਵੀਂ 3-ਸੀਰੀਜ ਦੇ ਡੈਸ਼ਬੋਰਡ ਦਾ ਲੇਆਊਟ ਮੌਜੂਦਾ ਮਾਡਲ ਵਰਗਾ ਹੈ, ਹਾਲਾਂਕਿ ਇੱਥੇ ਕੁੱਝ ਨਵੇਂ ਬਦਲਾਅ ਵੇਖੇ ਜਾ ਸਕਦੇ ਹਨ। ਕਾਰ ਦੇ ਕਾਕਪਿਟ 'ਚ ਬਦਲਾਅ ਹੋਇਆ ਹੈ। ਇਸ 'ਚ 12.3 ਇੰਚ ਦਾ ਡਿਜੀਟਲ ਇੰਸਟਰੂਮੈਂਟ ਕਲਸਟਰ ਤੇ 10.25 ਇੰਚ ਇੰਫੋਟੇਂਮੈਂਟ ਸਿਸਟਮ ਸਕਰੀਨ ਦਿੱਤੀ ਗਈ ਹੈ। ਨਵੀਂ 3-ਸੀਰੀਜ 'ਚ ਇਹ ਆਪਸ਼ਨਲ ਹੈ। 8.8 ਇੰਚ ਇੰਫੋਟੇਂਮੈਂਟ ਸਿਸਟਮ ਸਕਰੀਨ ਨੂੰ ਸਟੈਂਡਰਡ ਰੱਖਿਆ ਗਿਆ ਹੈ।ਭਾਰਤ ਆਉਣ ਵਾਲੀ ਨਵੀਂ 3-ਸੀਰੀਜ 'ਚ ਪੈਟਰੋਲ ਤੇ ਡੀਜ਼ਲ ਦੋਨਾਂ ਇੰਜਣ ਦੀ ਆਪਸ਼ਨ ਦਿੱਤੀ ਜਾ ਸਕਦੀ ਹੈ। ਪੈਟਰੋਲ ਵੇਰੀਐਂਟ 'ਚ 2.0 ਲਿਟਰ ਦਾ ਇੰਜਣ ਦਿੱਤਾ ਜਾ ਸਕਦਾ ਹੈ। ਇਹ ਇੰਜਣ ਦੋ ਪਾਵਰ ਟਿਊਨਿੰਗ ਦੇ ਨਾਲ ਆਉਂਦਾ ਹੈ। ਇਕ ਦੀ ਪਾਵਰ 184 ਪੀ. ਐੱਸ ਤੇ ਦੂੱਜੇ ਦੀ ਪਾਵਰ 258 ਪੀ. ਐੱਸ ਹੈ, ਦੇਖਣ ਵਾਲੀ ਗੱਲ ਇਹ ਹੈ ਕਿ ਕੰਪਨੀ ਭਾਰਤ 'ਚ ਕਿਹੜੇ ਪਾਵਰ ਟਿਊਨਿੰਗ ਵਾਲਾ ਇੰਜਣ ਦਿੰਦੀ ਹੈ। ਡੀਜ਼ਲ ਵੇਰੀਐਂਟ 'ਚ 2.0 ਲਿਟਰ ਦਾ ਇੰਜਣ ਦਿੱਤਾ ਜਾ ਸਕਦਾ ਹੈ। ਸਾਰੇ ਇੰਜਣ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੋਣਗੇ।