ਸੈਮਸੰਗ ਦੇ ਇਸ ਸਮਾਰਟਫੋਨ ''ਤੇ ਮਿਲ ਰਹੀ ਹੈ ਭਾਰੀ ਛੋਟ ਅਤੇ ਕਈ ਆਫਰਸ

11/24/2017 8:34:44 PM

ਜਲੰਧਰ—ਸੈਮਸੰਗ ਦਾ ਇਕ ਮਸ਼ਹੁਰ ਬਜਟ ਸਮਾਰਟਫੋਨ ਹੈ Galaxy On Max ਇਸ ਸਮਾਰਟਫੋਨ 'ਤੋ ਛੋਟ ਮਿਲ ਰਹੀ ਹੈ ਅਤੇ ਇਹ ਲਿਮਟਿਡ ਪੀਰਿਅਡ ਹੈ। ਇਸ ਸਮਾਰਟਫੋਨ ਨੂੰ ਕੰਪਨੀ ਨੇ ਭਾਰਤ 'ਚ ਇਸ ਸਾਲ ਜੁਲਾਈ 'ਚ ਲਾਂਚ ਕੀਤਾ ਸੀ। ਲਾਂਚ ਦੇ ਸਮੇਂ ਇਸ ਦੀ ਕੀਮਤ 16,900 ਰੁਪਏ ਰੱਖੀ ਸੀ। ਹੁਣ ਇਸ ਨੂੰ ਫਲਿੱਪਕਾਰਟ ਤੋਂ 1,000 ਰੁਪਏ ਦੇ ਡਿਸਕਾਊਂਟ 'ਤੇ ਖਰੀਦ ਸਕਦੇ ਹੋ।
ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ Galaxy On Max 'ਤੇ ਕੁਝ ਆਫਰਸ ਵੀ ਮਿਲ ਰਹੇ ਹਨ। ਇਸ ਨੂੰ ਖਰੀਦਣ 'ਤੇ ਨੌ ਕਾਸਟ ਈ.ਐੱਮ.ਆਈ. ਦਾ ਆਪਸ਼ਨ ਮਿਲੇਗਾ। ਇਸ ਤੋਂ ਇਲਾਵਾ ਐਕਸਟਰਾ 149 ਰੁਪਏ ਦੇ ਕੇ ਬਾਈਬੈਕ ਵਰੰਟੀ ਵੀ ਲੈ ਸਕਦੇ ਹੋ। ਯਾਨੀ ਇਸ ਨੂੰ ਐਕਸਚੇਂਜ ਕਰਨ 'ਤੇ ਇਸ ਦੀ 50 ਫੀਸਦੀ ਕੀਮਤ ਤੁਹਾਨੂੰ ਮਿਲੇਗੀ। ਇੰਨ੍ਹਾਂ ਦੋਵਾਂ ਆਫਰਸ ਨਾਲ ਐਕਸਚੇਂਜ ਆਫਰ ਵੀ ਹੈ ਯਾਨੀ ਤੁਸੀ ਕਿਸੇ ਪੁਰਾਣੇ ਸਮਾਰਟਫੋਨ ਨੂੰ ਬਦਲ ਕੇ ਇਸ 'ਤੇ ਡਿਸਕਾਊਂਟ ਪਾ ਸਕਦੇ ਹੋ।
ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨੰਸ ਦੀ ਗੱਲ ਕਰੀਏ ਤਾਂ ਇਹ ਐਂਡਰੌਇਡ 7.0 ਨੂਗਟ 'ਤੇ ਚੱਲਦਾ ਹੈ ਅਤੇ ਇਸ 'ਚ 5.7 ਇੰਚ ਫੁੱਲ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਇਸ 'ਚ 4 ਜੀ.ਬੀ. ਰੈਮ ਨਾਲ ਆਕਟਾ-ਕੋਰ Mediatak MTK p25 ਪ੍ਰੋਸੈਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ ਦੇ ਰਿਅਰ 'ਚ F/1.7 ਅਪਰਚਰ ਵਾਲਾ 13 ਮੈਗਾਪਿਕਸਲ ਦਾ ਕੈਮਰਾ ਹੈ ਉੱਥੇ ਇਸ ਦੇ ਫਰੰਟ 'ਚ F/1.9 ਅਪਰਚਰ ਨਾਲ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਦੋਵਾਂ 'ਚ ਹੀ led ਫਲੈਸ਼ ਦਿੱਤੀ ਗਈ ਹੈ।