ਸਪੈਮ ਕਾਲ ਨੂੰ ਗੂਗਲ ਫੋਨ ਐਪ ਦੇ ਰਾਹੀਂ ਇੰਝ ਕਰੋ ਫਿਲਟਰ

07/15/2018 11:57:38 AM

ਜਲੰਧਰ- ਪਿਛਲੇ ਕੁਝ ਸਮੇਂ 'ਚ ਅਣਚਾਹੀਆਂ ਤੇ ਪਰੇਸ਼ਾਨ ਕਰਨ ਵਾਲੀਆਂ ਪ੍ਰਮੋਸ਼ਨਲ ਕਾਲਸ 'ਚ ਕਾਫੀ ਵਾਧਾ ਹੋਇਆ ਹੈ। ਜੇਕਰ ਤੁਸੀਂ ਵੀ ਇਸ ਪਰੇਸ਼ਾਨੀ ਨਾਲ ਜੂਝ ਰਹੇ ਹੋ ਤਾਂ ਇਸ ਤੋਂ ਬਚਣ ਲਈ ਕਈ ਥਰਡ ਪਾਰਟੀ ਐਪਸ ਮੌਜੂਦ ਹੈ। ਪਰ ਇਹ ਐਪਸ ਇਨ੍ਹਾਂ ਕਾਲਸ ਨੂੰ ਰੋਕ ਪਾਉਣ 'ਚ ਪੂਰੀ ਤਰਾਂ ਸਮਰੱਥ ਨਹੀਂ ਹਨ। ਹਾਲਾਂਕਿ ਹੁਣ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਗੂਗਲ ਨੇ ਪਹਿਲ ਕੀਤੀ ਹੈ।

ਇਸ ਸਾਲ ਅਪ੍ਰੈਲ 'ਚ ਗੂਗਲ ਨੇ ਫੋਨ ਐਪ ਲਈ ਇਕ ਬੀਟਾ ਪ੍ਰੋਗਰਾਮ ਸਟਾਰਟ ਕੀਤਾ ਸੀ। ਇਸ ਨੂੰ ਇਕ ਨਵੇਂ ਫੀਚਰ ਨੂੰ ਟੈਸਟ ਕਰਨ ਲਈ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਸਪੈਮ ਕਾਲਸ ਦੀ ਪਹਿਚਾਣ ਕੀਤੀ ਜਾ ਸਕੇ। ਗੂਗਲ ਨੇ ਹੁਣ ਆਪਣੇ ਫੋਨ ਪੇਜ ਦੇ ਸਪਾਰਟ ਪੇਜ 'ਤੇ ਇਨ੍ਹਾਂ ਬਦਲਾਅ ਦੇ ਬਾਰੇ 'ਚ ਦੱਸਿਆ ਹੈ। ਹੁਣ ਇਸ ਜਾਣਕਾਰੀ ਦੇ ਰਾਹੀਂ ਯੂਜ਼ਰਸ ਸਪੈਮ ਕਾਲਸ ਨੂੰ ਫਿਲਟਰ ਕਰ ਸਕਦੇ ਹਨ। ਇਸ ਫੀਚਰ ਨੂੰ ਕਾਲਰ ਆਈ. ਡੀ. ਐਂਡ ਸਪੈਮ ਪ੍ਰੋਟੈਕਸ਼ਨ ਦਾ ਨਾਂ ਦਿੱਤਾ ਗਿਆ ਹੈ। ਅਪਡੇਟਿਡ ਪੇਜ ਦੇ ਮੁਤਾਬਿਕ ਫੋਨ ਐਪ ਹੁਣ ਸਪੈਮ ਕਾਲਸ ਦੀ ਆਪਣੇ ਆਪ ਹੀ ਪਹਿਚਾਣ ਕਰ ਕੇ ਉਨ੍ਹਾਂ ਨੂੰ ਫਿਲਟਰ ਕਰ ਸਕਦਾ ਹੈ। ਇਹ ਐਪ ਅਜਿਹੀਆਂ ਕਾਲਸ ਨੂੰ ਸਿਧਾ ਵੁਆਇਸ ਕਾਲ 'ਤੇ ਸੈਂਡ ਕਰ ਦਿੰਦੀ ਹੈ। ਪੇਜ 'ਤੇ ਦਿੱਤੀ ਜਾਣਕਾਰੀ ਮੁਤਾਬਕ ਜਦ ਵੀ ਕਾਲਰ. ਆਈ. ਡੀ. ਦੇ ਰਾਹੀਂ ਕੋਈ ਕਾਲ ਕਰਦੇ ਜਾਂ ਰੀਸੀਵ ਕਰਦੇ ਹੋ ਤੇ ਸਪੈਮ ਪ੍ਰਟੈਕਸ਼ਨ ਆਨ ਹੈ ਤਾਂ ਤੁਹਾਨੂੰ ਕਾਲਰ ਜਾਂ ਬਿਜ਼ਨੈੱਸ ਦੇ ਬਾਰੇ ਜਾਣਕਾਰੀ ਮਿਲੇਗੀ। ਇਸ 'ਚ ਤੁਹਾਨੂੰ ਕਾਂਟੈਕਟਸ ਤੋਂ ਇਲਾਵਾ ਇਹ ਚੇਤਾਵਨੀ ਵੀ ਮਿਲੇਗੀ ਜੋ ਸੰਭਾਵੀ ਸਪੈਮ ਕਾਲਰਸ ਹੋ ਸਕਦੇ ਹਨ।

ਇਸ ਫੀਚਰ ਨੂੰ ਐਕਟੀਵੇਟ ਕਰਨ ਲਈ ਤੁਹਾਨੂੰ ਸਿਰਫ 3 ਸਟੈਪਸ ਫਾਲੋਅ ਕਰਨੇ ਹੋਣਗੇ। ਸਭ ਤੋਂ ਪਹਿਲਾਂ ਤੁਸੀਂ ਆਪਣੀ ਸੈਟਿੰਗ 'ਚ ਜਾਓ। ਇਸ ਤੋਂ ਬਾਅਦ ਕਾਲਰ ਆਈ. ਡੀ. ਐਂਡ ਸਪੈਸ ਨੂੰ ਸਿਲੈਕਟ ਕਰੋ ਤੇ ਉਸ ਨੂੰ ਆਨ ਕਰ ਦਿਓ। ਪੇਜ 'ਤੇ ਅੱਗੇ ਦਸਿਆ ਗਿਆ ਹੈ ਕਿ ਫੋਨ 'ਤੇ ਸਪੈਮ ਕਾਲਰ ਨੂੰ ਰਿੰਗ ਹੋਣ ਤੋਂ ਰੋਕਣ ਲਈ "Filter suspected spam calls" ਨੂੰ ਆਨ ਕਰ ਦਿਓ। ਹਾਲਾਂਕਿ ਇਹ ਸਟੈਪ ਪੂਰੀ ਤਰਾਂ ਯੂਜ਼ਰ ਦੇ ਲਈ ਪੂਰੀ ਤਰਾਂ ਆਪਸ਼ਨਲ ਹੈ ਤੇ ਜੇਕਰ ਤੁਸੀਂ ਚਾਹੋ ਤਾਂ ਇਸ ਦੀ ਵਰਤੋਂ ਕਰ ਸਕਦੇ ਹੋ।