5G ਸਪੋਰਟ ਨਾਲ ਆਵੇਗੀ ਵਨਪਲੱਸ 8 ਸੀਰੀਜ਼

03/18/2020 6:59:47 PM

ਗੈਜੇਟ ਡੈਸਕ—ਸਮਾਰਟਫੋਨ ਦੇ ਬ੍ਰਾਂਡਸ ਬਾਜ਼ਾਰ 'ਚ ਬਹੁਤ ਸਾਰੇ ਹਨ ਪਰ ਹਾਲ ਹੀ ਕਈ ਸਾਲਾਂ 'ਚ ਪ੍ਰੀਮੀਅਮ ਸੈਗਮੈਂਟ 'ਚ ਜੇਕਰ ਕਿਸੇ ਬ੍ਰਾਂਡ ਨੇ ਆਪਣੇ ਯੂਜ਼ਰਸ ਦਾ ਭਰੋਸਾ ਜਿੱਤਿਆ ਹੈ ਤਾਂ ਉਹ ਹੈ ਵਨਪਲੱਸ। ਇਹ ਇਕ ਅਜਿਹਾ ਬ੍ਰਾਂਡ ਹੈ ਜੋ ਯੂਜ਼ਰਸ ਵਿਚਾਲੇ ਕੁਆਲਟੀ ਵਾਲੇ ਵਧੀਆ ਸਮਾਰਟਫੋਨ ਬਣਾਉਣ ਲਈ ਜਾਣਿਆ ਜਾਂਦਾ ਹੈ। ਰਿਸਰਚ ਅਤੇ ਇਨੋਵੇਸ਼ਨ ਰਾਹੀਂ ਹਰ ਸਾਲ ਵਨਪਲੱਸ ਬ੍ਰਾਂਡ ਨੇ ਆਪਣੇ ਭਾਰਤੀ ਯੂਜ਼ਰਸ ਨੂੰ ਕੁਝ ਨਵਾਂ ਦਿੱਤਾ ਹੈ। ਇਸ ਸਾਲ ਭਾਵ 2020 'ਚ ਵੀ ਭਾਰਤੀ ਯੂਜ਼ਰਸ ਨੂੰ ਕੁਝ ਨਵਾਂ ਮਿਲਣ ਵਾਲਾ ਹੈ। ਦੱਸ ਦੇਈਏ ਕਿ ਵਨਪਲੱਸ 8 ਸੀਰੀਜ਼ ਦੇ ਸਾਰੇ ਫੋਨਸ ਹੁਣ 5ਜੀ ਸਪੋਰਟ ਨਾਲ ਆਉਣਗੇ। ਇਹ ਗੱਲ ਅਸੀਂ ਨਹੀਂ ਬਲਕਿ ਵਨਪਲੱਸ ਦੇ ਸੀ.ਈ.ਓ. ਪੀਟ ਲਾਓ ਨੇ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਈ ਸਾਲਾਂ ਤੋਂ 5ਜੀ 'ਚ ਨਿਵੇਸ਼ ਕਰ ਰਹੇ ਹਾਂ ਅਤੇ ਅਸੀਂ ਇਸ ਨੂੰ ਅੱਗੇ ਵਧਾਉਣ ਦੇ ਰੂਪ 'ਚ ਦੇਖਦੇ ਹਾਂ ਅਤੇ ਅਸੀਂ ਇਸ ਦੇ ਲਈ ਬਹੁਤ ਵਚਨਬੱਧ ਹਾਂ।

ਦੱਸ ਦੇਈਏ ਕਿ ਕੰਪਨੀ ਨੇ ਆਪਣਾ ਪਹਿਲਾ 5ਜੀ ਸਮਾਰਟਫੋਨ ਵਨਪਲੱਸ 7ਪ੍ਰੋ ਬਿਟ੍ਰੇਨ 'ਚ 2019 'ਚ ਲਾਂਚ ਕੀਤਾ ਸੀ। ਇਸ ਤੋਂ ਬਾਅਦ ਇਸ ਨੂੰ ਅਮਰੀਕਾ ਅਤੇ ਚੀਨ 'ਚ ਲਾਂਚ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਵਨਪਲੱਸ 8 ਸੀਰੀਜ਼ ਨੂੰ ਭਾਰਤ 'ਚ ਇਸ ਸਾਲ ਦੇ ਅਪ੍ਰੈਲ ਤਕ ਲਾਂਚ ਕਰ ਦਿੱਤਾ ਜਾਵੇਗਾ। ਹਾਲਾਂਕਿ ਅਜੇ ਕੰਪਨੀ ਨੇ ਇਸ ਨੂੰ ਲੈ ਕੇ ਕੋਈ ਆਫੀਸ਼ਅਲੀ ਜਾਣਕਾਰੀ ਨਹੀਂ ਦਿੱਤੀ ਹੈ।

ਵੈਸੇ ਤਾਂ 5ਜੀ ਨੂੰ ਲੈ ਕੇ ਕੰਪਨੀ ਕਿੰਨੀ ਤਿਆਰ ਹੈ ਇਸ ਦਾ ਅੰਦਾਜ਼ਾ ਤੁਸੀਂ ਇਸ 'ਤੇ ਕੀਤੇ ਜਾਣ ਵਾਲੇ ਨਿਵੇਸ਼ ਤੋਂ ਲੱਗਾ ਸਕਦੇ ਹੋ। ਦੱਸ ਦੇਈਏ ਕਿ 5ਜੀ ਰਿਸਰਚਰ ਅਤੇ ਡਿਵੈੱਲਪਮੈਂਟ ਨੂੰ ਵਧਾਉਣ ਲਈ ਕੰਪਨੀ ਲਗਭਗ 30 ਮਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕਰ ਰਹੀ ਹੈ। ਇਹ ਅੰਕੜਾ ਦੁਨੀਆਭਰ 'ਚ ਜ਼ਿਆਦਾ ਤੋਂ ਜ਼ਿਆਦਾ ਯੂਜ਼ਰਸ ਨੂੰ 5ਜੀ ਤਕਨੀਕ ਦਾ ਫਾਇਦਾ ਪਹੁੰਚਾਉਣ ਲਈ ਵਨਪਲੱਸ ਦੀ ਵਚਨਬੱਧਤਾ ਨੂੰ ਦਿਖਾਉਂਦਾ ਹੈ। ਵਨਪਲੱਸ ਨੇ 5ਜੀ ਰਿਸਰਚਰ ਦੀ ਸ਼ੁਰੂਆਤ 2016 'ਚ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਕੰਪਨੀ ਨੇ ਪਿਛੇ ਮੁੜ ਕੇ ਨਹੀਂ ਦੇਖਿਆ। ਵਨਪਲੱਸ ਨੇ 5ਜੀ ਰਿਸਰਚ ਐਂਡ ਡਿਵੈੱਲਪਮੈਂਟ ਕੰਮ ਨੂੰ ਅੱਗੇ ਵਧਾਉਣ ਲਈ ਆਪਣੀਆਂ ਯੋਜਨਾਵਾਂ ਨੂੰ ਵਿਸਤਾਰ ਦਿੱਤਾ। ਇਸ ਨਾਲ ਵਨਪਲੱਸ ਯੂਜ਼ਰਸ ਨੂੰ 5ਜੀ 'ਤੇ ਫਾਸਟ ਅਤੇ ਸਮੂਥ ਐਕਸਪੀਰੀਅੰਸ ਦਾ ਆਨੰਦ ਲੈਣ ਲਈ ਅਨੁਮਤਿ ਮਿਲੀ। ਵਨਪਲੱਸ ਦਾ ਫੋਕਸ ਰਿਹਾ ਹੈ ਕਿ ਯੂਜ਼ਰਸ ਨੂੰ ਵਨਪਲੱਸ ਦੇ ਡਿਵਾਈਸ 'ਤੇ 5ਜੀ ਤਕਨਾਲੋਜੀ ਦਾ ਬਿਹਤਰ ਐਕਸਪੀਰੀਅੰਸ ਮਿਲੇ।

Karan Kumar

This news is Content Editor Karan Kumar