ਵਨਪਲੱਸ 6 ਸਮਾਰਟਫੋਨ ਨੂੰ iPhone X ਦੇ ਇਸ ਫੀਚਰ ਨਾਲ ਕੀਤਾ ਜਾ ਸਕਦਾ ਹੈ ਲਾਂਚ

04/06/2018 2:48:05 PM

ਜਲੰਧਰ- ਵਨਪਲੱਸ ਆਪਣ ਆਉਣ ਵਾਲੇ ਫਲੈਗਸ਼ਿਪ ਸਮਾਰਟਫੋ ਵਨਪਲੱਸ 6 ਨੂੰ ਲਗਾਤਾਰ ਚਰਚਾ 'ਚ ਬਣਾਈ ਰੱਖਣਾ ਚਾਹੁੰਦੀ ਹੈ। ਕੰਪਨੀ ਲਗਾਤਾਰ ਵਨਪਲੱਸ 6 ਸਮਾਰਟਫੋਨ ਦੇ ਬਾਰੇ 'ਚ ਥੋੜੀ-ਥੋੜੀ ਜਾਣਕਾਰੀ ਰੀਲੀਜ਼ ਕਰ ਰਹੀ ਹੈ। ਪਹਿਲਾਂ ਨਾਮ ਅਤੇ ਪ੍ਰੋਸੈਸਰ ਦਾ ਖੁਲਾਸਾ ਕਰਨ ਤੋਂ ਬਾਅਦ ਚੀਨੀ ਨਿਰਮਾਤਾ ਨੇ ਹੁਣ ਸਮਾਰਟਫੋਨ 'ਚ ਜੈਸਚਰ ਕੰਟਰੋਲ ਸਪਾਰਟ ਮਿਲਣ ਦੀ ਉਮੀਦ ਹੈ। 

ਹੁਣ ਕੰਪਨੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਸਮਾਰਟਫੋਨ ਦਾ ਨਵਾਂ ਟੀਜ਼ਰ ਪੋਸਟ ਕੀਤਾ ਹੈ। 6 ਸੈਕਿੰਡ ਦੇ ਇਸ ਵੀਡੀਓ 'ਤ 6 ਨੂੰਬਰ ਨੂੰ ਦਿਖਾਇਆ ਗਿਆ ਹੈ ਅਤੇ ਕਈ ਸਵਾਈਪ ਜੈਸਚਰ ਐਕਸ਼ੰਸ ਵੀ ਹੈ। ਟਵਿਟ 'ਚ ਲਿਖਿਆ ਹੈ ਕਿ 'Speed up your experience with gestures'

https://twitter.com/OnePlus_IN/status/981548248509816832

ਉਮੀਦ ਹੈ ਕਿ ਕੰਪਨੀ ਵਨਪਲੱਸ 6 'ਚ ਆਈਫੋਨ ਐੱਕਸ ਦੀ ਤਰ੍ਹਾਂ ਜੈਸਚਰ ਦਿੱਤਾ ਜਾਵੇਗਾ। ਆਈਫੋਨ ਐੱਕਸ 'ਚ ਦਿੱਤੇ ਜਾਣ ਵਾਲੇ ਜੈਸਚਰ ਦੇ ਰਾਹੀਂ ਯੂਜ਼ਰ ਐਪ ਓਵਰਵਿਊ ਨੂੰ ਚੈੱਕ ਕਰ ਸਕਣਗੇ। ਇਸ ਤੋਂ ਇਲਾਵਾ ਹੋਮਸਕਰੀਨ 'ਤੇ ਜਾਣ ਅਤੇ ਉੱਪਰ ਵੱਲ ਸਵਾਈਪ ਕਰਨ ਜਿਵੇਂ ਜੈਸਚਰ ਕੰਟਰੋਲ ਹੋਣਗੇ। ਅਜਿਹੀ ਉਮੀਦ ਹੈ ਕਿ ਵਨਪਲੱਸ ਆਪਣੇ ਆਉਣ ਵਾਲੇ ਵਨਪਲੱਸ 6 ਸਮਾਰਟਫੋਨ 'ਚ ਘੱਟ ਤੋਂ ਘੱਟ ਇੰਨ੍ਹਾਂ ਤਿੰਨ ਜੈਸਚਰ ਕੰਟਰੋਲ ਦੇਵੇਗੀ।

ਹਾਲ ਹੀ 'ਚ ਵਨਪਲੱਸ ਨੇ ਪੁਸ਼ਟੀ ਕੀਤੀ ਹੈ ਕਿ ਵਨਪੱਲਸ 6 'ਚ ਆਈਫੋਨ ਐੱਕਸ ਦੀ ਤਰ੍ਹਾਂ ਹੀ ਇਕ ਸਕਰੀਨ ਨਾਚ ਹੋਵੇਗੀ, ਜਦਕਿ ਿਕੰਪਨੀ ਇਕ ਹੋਰ ਨਵਾਂ ਆਪਸ਼ਨ ਦੇਵੇਗੀ, ਜਿਸ ਨਾਲ ਯੂਜ਼ਰ ਨਾਚ ਨੂੰ ਜ਼ਰੂਰਤ ਨਾ ਹੋਣ 'ਤੇ ਲੁਕਾ ਸਕੋਗੇ। ਵਨਪਲੱਸ ਦੇ ਸੀ. ਈ. ਓ. ਪੀਟ ਲਾਊ ਨੇ ਇਸ ਫੀਚਰ ਨਾਲ ਜੁੜੀਆਂ ਕੁਝ ਹੋਰ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਸਨ। ਲਾਊ ਨੇ ਕੰਪਨੀ ਦੇ ਫੋਰਮ 'ਤੇ ਲਿਖਿਆ ਹੈ ਕਿ ਵਨਪਲੱਸ 6 ਇਕ ਕੰਪੈਟੀਬਿਲਿਟੀ ਮੋਡ ਦੇ ਨਾਲ ਆਵੇਗਾ, ਜਿਸ ਨਾਲ ਯੂਜ਼ਰ ਲੈਂਡਸਕੋਪ ਮੋਡ 'ਚ ਨਾਚ ਦੀ ਸਾਈਡਸ ਨੂੰ ਲੁਕਾ ਸਕੋਗੇ।