Apple Watch ਨੂੰ ਲੈ ਕੇ ਵੱਡਾ ਖੁਲਾਸਾ, ਦੋ ਨਵੇਂ ਮਾਡਲ ਲਾਂਚ ਹੋਣ ਦੀ ਉਮੀਦ

08/19/2019 2:57:54 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਐਪਲ ਵਾਂਚ ਖਰੀਦਣ ਦਾ ਮੰਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਐਪਲ ਜਲਦੀ ਹੀ ਆਪਣੀ ਨਵੀਂ ਐਪਲ ਵਾਚ ਦੇ ਦੋ ਨਵੇਂ ਮਾਡਲ ਲਾਂਚ ਕਰਨ ਵਾਲੀ ਹੈ। ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ ਐਨਗੈਜੇਟ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਐਪਲ ਵਾਚ ਦੇ ਟਾਈਟੈਨੀਅਮ ਅਤੇ ਸਿਰੈਮਿਕ ਮਾਡਲ ਲਾਂਚ ਕੀਤੇ ਜਾਣਗੇ ਅਤੇ ਇਨ੍ਹਾਂ ’ਚ ਨਵਾਂ watchOS 6 ਆਪਰੇਟਿੰਗ ਸਿਸਟਮ ਦੇਖਣ ਨੂੰ ਮਿਲੇਗਾ। ਦੋਵਾਂ ਹੀ ਮਾਡਲਾਂ ਨੂੰ ਵੱਖ-ਵੱਖ ਸਾਈਜ਼ ’ਚ ਲਿਆਇਆ ਜਾਵੇਗਾ। ਇਨ੍ਹਾਂ ’ਚੋਂ ਇਕ ਮਾਡਲ 40mm ਸਾਈਜ਼ ਦਾ ਹੋਵੇਗਾ ਉਥੇ ਹੀ ਦੂਜਾ 44mm ਸਾਈਜ਼ ’ਚ ਆਏਗਾ। 

ਫਿਲਹਾਲ ਇਹ ਗੱਲ ਸਾਫ ਨਹੀਂ ਹੋਈ ਕਿ ਐਪਲ ਇਨ੍ਹਾਂ ਨੂੰ ਐਪਲ ਵਾਚ ਸੀਰੀਜ਼ 4 ਜਾਂ ਫਿਰ ਐਪਲ ਵਾਚ ਸੀਰੀਜ਼ 5 ਲਾਈਨਅਪ ’ਚ ਪੇਸ਼ ਕਰੇਗੀ। 

ਐਪਲ ਦਾ ਪਲਾਨ
ਐਪਲ ਖਰੀਦਾਰਾਂ ਦੀ ਸੋਚ ’ਤੇ ਧਿਆਨ ਦਿੰਦੇ ਹੋਏ ਇਨ੍ਹਾਂ ਵਾਚਿਸ ਨੂੰ ਲੈ ਕੇ ਆ ਰਹੀ ਹੈ। ਸਾਰਿਆਂ ਨੂੰ ਪਤਾ ਹੈ ਕਿ ਸਟੇਨਲੈੱਸ ਸਟੀਰ ਤੋਂ ਟਾਈਟੇਨੀਅਮ ਮਹਿੰਗਾ ਹੈ ਅਤੇ ਸਟੇਨਲੈੱਸ ਸਟੀਰ ਦੀਆਂ ਘੜੀਆਂ ਫਿਲਹਾਲ ਟ੍ਰੈਂਡ ’ਚ ਵੀ ਹਨ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਐਪਲ ਟਾਈਟੇਨੀਅਮ ਨਾਲ ਬਣੀ ਨਵੀਂ ਐਪਲ ਵਾਚ ਲਿਆਏਗੀ ਜੋ ਕਿ ਮਜਬੂਤ ਹੋਣ ਦੇ ਨਾਲ ਹਲਕੀ ਹੋਵੇਗੀ ਅਤੇ ਇਨ੍ਹਾਂ ’ਚ ਜਲਦੀ ਸਕਰੈਚ ਵੀ ਨਹੀਂ ਪਵੇਗਾ।