UC Browser ਦਾ ਨਵਾਂ ਵਰਜਨ ਗੂਗਲ ਪਲੇਅ ਸਟੋਰ ''ਤੇ ਫਿਰ ਆਇਆ ਵਾਪਸ

11/22/2017 11:24:28 PM

ਨਵੀਂ ਦਿੱਲੀ—ਯੂ.ਸੀ. ਵੈੱਬ ਨੇ ਯੂ.ਸੀ. ਬਰਾਉਜ਼ਰ ਦੇ ਨਵੇਂ ਵਰਜਨ ਨੂੰ ਅੱਜ ਤੋਂ ਗੂਗਲ ਪਲੇਅ 'ਤੇ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ ਹੈ। ਯੂ.ਸੀ. ਬਰਾਉਜ਼ਰ ਯੂ.ਸੀ.ਵੈੱਬ ਦੁਆਰਾ ਬਣਾਇਆ ਗਿਆ ਹੈ ਜੋ ਅਲੀਬਾਬਾ ਮੋਬਾਇਲ ਬਿਜਨਸ ਗਰੁੱਪ ਦਾ ਹਿੱਸਾ ਹੈ। ਯੂ.ਸੀ. ਬਰਾਉਜ਼ਰ ਦਾ ਨਵਾਂ ਵਰਜਨ ਤਕਨੀਕ ਸੈਟਿੰਗਸ ਦੇ ਅਪਡੇਟ ਤੋਂ ਬਾਅਦ ਯੂਜ਼ਰਸ ਲਈ ਉਪਲੱਬਧ ਹੈ। ਇਹ ਅਪਡੇਟ ਗੂਗਲ ਪਲੇਅ ਦੀ ਨੀਤੀ ਮੁਤਾਬਕ ਕੀਤਾ ਗਿਆ ਹੈ। ਯੂ.ਸੀ. ਬਰਾਉਜ਼ਰ ਨੇ ਅਕਤੂਬਰ 2017 ਤਕ ਗੂਗਲ ਪਲੇਅ ਸਟੋਰ ਤੋਂ 50 ਕਰੋੜ ਡਾਊਨਲੋਡ ਦਾ ਅੰਕੜਾ ਪਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਗੂਗਲ ਪਲੇਅ ਨੇ ਉਸ ਦੀ ਸ਼ਰਤਾਂ ਦੇ ਅਨੁਰੂਪ ਨਹੀਂ ਹੋਣ ਦਾ ਹਵਾਲਾ ਦਿੰਦੇ ਹੋਏ ਯੂ.ਸੀ. ਬਰਾਉਜ਼ਰ ਨੂੰ ਆਪਣੇ ਸਟੋਰ ਤੋਂ ਹਟਾ ਦਿੱਤਾ ਸੀ। ਇਸ ਦੇ ਮੱਦੇਨਜ਼ਰ ਯੂ.ਸੀ. ਵੈੱਬ ਨੇ ਗੂਗਲ ਪਲੇਅ ਦੀ ਨੀਤੀਆਂ ਦੇ ਅਨੁਰੂਪ ਇਸ 'ਚ ਬਦਲਾਅ ਕਰ ਨਵਾਂ ਵਰਜਨ ਉਪਲੱਬਧ ਕਰਵਾਇਆ ਹੈ। ਅਲੀਬਾਬਾ ਮੋਬਾਇਲ ਬਿਜਨਸ ਗਰੁੱਪ 'ਚ ਅੰਤਰਰਾਸ਼ਟਰੀ ਕਾਰੋਬਾਰ ਵਿਭਾਗ ਦੇ ਪ੍ਰਮੁੱਖ ਯੰਗ ਲੀ ਨੇ ਕਿਹਾ ਕਿ ਪਲੇਅ ਸਟੋਰ 'ਤੇ ਯੂ.ਸੀ. ਬਰਾਉਜ਼ਰ ਕੁਝ ਸਮੇਂ ਤਕ ਉਪਲੱਬਧ ਰਿਹਾ। ਇਸ ਦੌਰਾਨ ਇਸ ਦੀ ਜਾਂਚ ਕੀਤੀ ਗਈ ਅਤੇ ਹੁਣ ਇਸ 'ਚ ਬਦਲਾਅ ਕਰ ਇਸ ਨੂੰ ਉਪਲੱਬਧ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਉਪਭੋਗਤਾਵਾਂ ਨੇ ਵੈਕਲਪਿਕ ਵਰਜਨ ਯੂ.ਸੀ. ਬਰਾਉਜ਼ਰ ਮਿਨੀ ਦੀ ਵਰਤੋਂ ਕੀਤੀ ਅਤੇ ਉਸ ਨੂੰ ਪਲੇਅ ਸਟੋਰ 'ਤੇ ਫ੍ਰੀ ਐਪਸ ਦੀ ਸ਼੍ਰੇਣੀ 'ਚ ਸ਼ਿਖਰ 'ਤੇ ਪਹੁੰਚਾ ਦਿੱਤਾ।