ਸਕੌਡਾ Kodiaq Laurin & Klement ਭਾਰਤ ''ਚ ਹੋਈ ਲਾਂਚ, ਜਾਣੋ ਕੀਮਤ ਤੇ ਫੀਚਰਸ

11/06/2018 1:42:01 PM

ਆਟੋ ਡੈਸਕ- ਸਕੌਡਾ ਇੰਡੀਆ ਨੇ ਭਾਰਤੀ ਬਾਜ਼ਾਰ 'ਚ ਆਪਣੀ ਕੋਡਿਏਕ ਦੇ ਟਾਪ-ਆਫ-ਦ-ਲਾਈਨ ਲਾਰਿਨ ਤੇ ਕਲੇਮੈਂਟ ਵੇਰੀਐਂਟ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਕੀਮਤ 35.99 ਲੱਖ ਰੁਪਏ (ਐਕਸ ਸ਼ੋਰੂਮ) ਰੱਖੀ ਹੈ। ਦੱਸ ਦੇਈਏ ਇਸ ਕਾਰ ਨੂੰ ਸਭ ਤੋਂ ਪਹਿਲਾਂ ਇਸ ਸਾਲ ਜੁਲਾਈ ਮਹੀਨੇ 'ਚ ਯੂਰਪੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਸੀ। ਕੰਪਨੀ ਦੀ ਦੂਜੀ ਫਲੈਗਸ਼ਿੱਪਸ ਕਾਰਾਂ 'ਚ ਲਾਰਿਨ ਤੇ ਕਲੇਮੈਂਟ ਬੈਜ਼ ਪਹਿਲਾਂ ਹੀ ਦਿੱਤਾ ਜਾ ਚੁੱਕਿਆ ਹੈ। ਨਵੀਂ ਸਕੋਡਾ ਕੋਡਿਏਕ L&K ਟ੍ਰਿਮ 'ਚ ਨਵੇਂ ਫੀਚਰਸ, ਕ੍ਰਏਚਰ ਕੰਫਰਟਸ ਤੇ ਅਸਥੈਟਿਕਸ 'ਚ ਸੁਧਾਰ ਕੀਤਾ ਗਿਆ ਹੈ।PunjabKesari

ਕਾਸਮੈਟਿਕ ਅਪਡੇਟਸ 'ਚੋਂ ਸਕੋਡਾ ਕੋਡਿਏਕ L&K 'ਚ ਅਪਡੇਟਿਡ ਕ੍ਰੋਮ ਗਰਿਲ, ਟਵੀਕਡ LED ਹੈੱਡਲਾਈਟਸ ਦੇ ਨਾਲ ਐਨਲਾਈਟਨਡ eyelashes ਤੇ ਸਿਗਨੇਚਰ 18-ਇੰਚ ਟ੍ਰਿਨਿਟੀ ਅਲੌਏ ਵ੍ਹੀਲਸ ਦਿੱਤੇ ਗਏ ਹਨ। ਇਸ ਲਾਈਨ ਦੇ ਨਾਲ ਕੰਪਨੀ ਦੇ ਕ੍ਰਿਸਟਲਲਾਈਨ ਡਿਜ਼ਾਈਨ ਐਲਿਮੈਂਟ, ਰਿਅਰ ਪੋਰਸ਼ਨ 'ਚ SUV 3-ਸ਼ੇਪਡ LED ਟੇਲਲਾਈਟਸ ਤੇ ਰਿਅਰ ਬੰਪਰ 'ਤੇ ਕ੍ਰੋਮ ਐਲੀਮੇਂਟਸ ਦਿੱਤੇ ਗਏ ਹਨ, ਜੋ ਕਿ ਐਗਜਾਸਟ ਪਾਈਪਸ ਤੇ ਡਿਫਿਊਜ਼ਰ 'ਤੇ ਵੀ ਹਨ। ਇਹ ਐੱਸ. ਯੂ. ਵੀ. 5 ਕਲਰ ਆਪਸ਼ਨਸ-ਲਾਵਾ ਬਲੂ, ਕਵਾਰਟਜ ਗ੍ਰੇਅ, ਮੂਨ ਵਾਈਟ, ਮੈਜਿਕ ਬਲੈਕ ਤੇ ਆਲ-ਨਿਊ ਮੈਗਨੈਟਿਕ ਬ੍ਰਾਊਨ ਦਿੱਤੇ ਗਏ ਹਨ।PunjabKesari ਇੰਟੀਰਿਅਰ
ਇਸ ਦੇ ਪੂਰੇ ਇੰਟੀਰਿਅਰ ਦੀ ਸਜਾਵਟ ਲਾਰਿਨ ਤੇ ਕਲੇਮੈਂਟ ਸ਼ਿਲਾਲੇਖ ਦੇ ਨਾਲ ਕੀਤੀ ਹੈ। ਇਸ ਤੋਂ ਇਲਾਵਾ ਫਰੰਟ ਤੇ ਬੈਕ ਸੀਟਸ 'ਤੇ L&K ਲੋਗੋ ਤੇ ਇੰਫੋਟੇਨਮੈਂਟ ਸਿਸਟਮ 'ਤੇ ਲਾਰਿਨ ਤੇ ਕਲੇਮੈਂਟ ਵੈਲਕਮ ਮੈਸੇਜ ਦਿੱਤਾ ਗਿਆ ਹੈ। ਦੂਜੇ ਫੀਚਰਸ ਦੇ ਤੌਰ 'ਤੇ ਇਹ ਐੱਸ. ਯੂ. ਵੀ. 360-ਡਿਗਰੀ ਸਰਾਊਂਡ ਏਰਿਆ ਵਿਊ, ਹੈਂਡਸ-ਫ੍ਰੀ ਪਾਰਕਿੰਗ ਤੇ ਕੰਪਨੀ ਦੀ ਬਹੁਮੁੱਖੀ ਵਰਚੂਅਲ ਕਾਕਪਿੱਟ ਦੇ ਨਾਲ ਆਉਂਦੀ ਹੈ। ਇਸ 'ਚ ਕਸਟਮਾਇਜੇਬਲ ਡਿਜੀਟਲ ਇੰਸਟਰੂਮੈਂਟ ਪੈਨਲ ਦੇ ਨਾਲ ਇੰਪੋਰਟੈਂਟ ਡਰਾਈਵਿੰਗ ਤੇ ਨੈਵੀਗੇਸ਼ਨ ਡਾਟਾ ਦਿੱਤਾ ਗਿਆ ਹੈ। ਡੈਸ਼ਬੋਰਡ ਦੇ 'ਚ 8-ਇੰਚ ਕਪੈਸਿਟਿਵ ਟੱਚ ਡਿਸਪਲੇਅ ਦੇ ਨਾਲ ਸਮਾਰਟਲਿੰਕ+ ਦਿੱਤਾ ਗਿਆ ਹੈ ਜੋ ਕਿ ਸਮਾਰਟਗੇਟ, ਐਪਲ ਕਾਰਪਲੇਅ ਤੇ ਐਂਡ੍ਰਾਇਡ ਆਟੋ ਨਾਲ ਲੈਸ ਹੈ।PunjabKesari ਇੰਜਣ ਪਾਵਰ
ਇਸ ਐੱਸ. ਯੂ. ਵੀ. 'ਚ 2.0 TDI ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ ਕਿ 148 bhp ਦੀ ਪਾਵਰ ਅਤੇ 340 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਮੋਟਰ ਆਟੋਮੈਟਿਕ DSG ਗਿਅਰਬਾਕਸ ਤੇ ਆਲ-ਵ੍ਹੀਲ-ਡਰਾਈਵ ਸਿਸਟਮ ਨਾਲ ਲੈਸ ਹੈ। ਇਸ 'ਚ ਟ੍ਰੈਕਸ਼ਨ, ਸਟੇਬੀਲਿਟੀ ਤੇ ਸੇਫਟੀ ਨੂੰ ਵਧਾਉਣ ਲਈ ਇਲੈਕਟ੍ਰਾਨਿਕ ਕੰਟਰੋਲ ਦਿੱਤਾ ਗਿਆ ਹੈ।  ਕੋਡਿਏਕ ਲਾਰਿਨ ਐਂਡ ਕਲੇਮੈਂਟ 'ਚ ਬੈਲਟ-ਇਨ ਸੈਗਮੈਂਟ 9 ਏਅਰਬੈਗਸ, AFS (ਅਡੈਪਟਿਵ ਫਰੰਟ ਲਾਈਟ ਸਿਸਟਮ), ABS (ਐਂਟੀ-ਲਾਕ ਬ੍ਰੇਕਿੰਗ ਸਿਸਟਮ), ESC (ਇਲੈਕਟ੍ਰਾਨਿਕ ਸਟੇਬੀਲਿਟੀ ਕੰਟਰੋਲ), EBD (ਇਲੈਕਟ੍ਰਾਨਿਕ ਬ੍ਰੇਕ-ਫੋਰਸ ਡਿਸਟ੍ਰੀਬਿਊਸ਼ਨ), MBA (ਮਕੈਨਿਕਲ ਬ੍ਰੇਕ ਅਸਿਸਟ), MKB (ਮਲਟੀ ਕੋਲਿਸ਼ਨ ਬ੍ਰੇਕ), HBA (ਹਾਇਡ੍ਰਾਲਿਕ ਬ੍ਰੇਕ ਅਸਿਸਟ), ASR  (ਐਂਟੀ ਸਲਿਪ ਰੈਗੂਲੇਸ਼ਨ) ਤੇ EDS (ਇਲੈਕਟ੍ਰਾਨਿਕ ਡਿਫ੍ਰੈਂਸ਼ਿਅਲ ਲਾਕ) ਦਿੱਤੇ ਗਏ ਹਨ।PunjabKesari


Related News