V8 ਇੰਜਣ ਨਾਲ ਲੈਸ ਹੋਵੇਗੀ ਮਰਸੀਡੀਜ਼ ਦੀ ਨਵੀਂ AMG GLC63

Tuesday, Apr 11, 2017 - 11:20 AM (IST)

ਜਲੰਧਰ-ਜਰਮਨ ਦੀ ਵਾਹਨ ਨਿਰਮਾਤਾ ਕੰਪਨੀ ਮਰਸੀਡੀਜ਼ ਸਮੇਂ ਦੇ ਨਾਲ-ਨਾਲ ਆਪਣੀਆਂ ਕਾਰਾਂ ''ਚ ਨਵੀਂ ਤਕਨੀਕ ਨੂੰ ਸ਼ਾਮਲ ਕਰ ਕੇ ਦੁਨੀਆ ਸਾਹਮਣੇ ਪੇਸ਼ ਕਰਦੀ ਹੈ। ਮਰਸੀਡੀਜ਼ ਅੱਜ ਤੋਂ ਕਰੀਬ 90 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ ਅਤੇ ਉਦੋਂ ਤੋਂ ਇਹ ਕੰਪਨੀ ਲਗਜ਼ਰੀ ਕਾਰਾਂ ਨੂੰ ਲੈ ਕੇ ਦੁਨੀਆ ਭਰ ''ਚ ਜਾਣੀ ਜਾਂਦੀ ਹੈ। ਮਰਸੀਡੀਜ਼ GLC63 AMG ਨੂੰ ਨਵੇਂ ਪਾਵਰਫੁੱਲ ਇੰਜਣ ਅਤੇ ਕਈ ਤਬਦੀਲੀਆਂ ਨਾਲ ਅਪਗ੍ਰੇਡ ਕੀਤਾ ਹੈ ਤਾਂ ਜੋ ਇਹ ਲੋਕਾਂ ਨੂੰ ਹੋਰ ਵੀ ਆਕਰਸ਼ਿਤ ਕਰੇ।

ਡਿਜ਼ਾਈਨ ''ਚ ਕੀਤੀਆਂ ਗਈਆਂ ਅਹਿਮ ਤਬਦੀਲੀਆਂ
ਇਸ ਕਾਰ ''ਚ ਇਲੈਕਟ੍ਰੋਮਕੈਨੀਕਲ ਸੈਂਟਰਲ ਕਲੱਚ ਦਿੱਤਾ ਗਿਆ ਹੈ, ਜੋ ਫਰੰਟ ਅਤੇ ਰਿਅਰ ਐਕਸਲਜ਼ ''ਚ ਪਾਵਰ ਨੂੰ ਸ਼ਫਲ ਕਰਾਉਣ ''ਚ ਮਦਦ ਕਰਦਾ ਹੈ। ਸਪੋਰਟੀ ਡ੍ਰਾਈਵ ਲਈ ਕਾਰ ਦੇ ਐਕਸਟੀਰੀਅਰ ''ਚ ਵੀ ਕਾਫੀ ਤਬਦੀਲੀਆਂ ਕੀਤੀਆਂ ਗਈਆਂ ਹਨ। ਕਾਰ ਦੇ ਫਰੰਟ ''ਚ ਅਰੈਸਿਵ ਗਰਿੱਲ ਅਤੇ ਵੱਡੇ ਏਅਰ ਇੰਟੈਕਸ ਦਿੱਤੇ ਹਨ। ਨਵੇਂ ਰਿਅਰ ਬੰਪਰ ਦੇ ਨਾਲ ਕਾਰ ''ਚ ਕਵਾਡ ਐਕਜ਼ਸਿਟ ਪਾਈਪਸ ਦਿੱਤੀਆਂ ਗਈਆਂ ਹਨ, ਜੋ ਇਸ ਨੂੰ ਸਪੋਰਟੀ ਲੁਕ ਦੇ ਰਹੀਆਂ ਹਨ। ਇਸ ਤੋਂ ਇਲਾਵਾ ਕੰਪਨੀ ਨੇ ਕੁਝ ਕਾਸਮੈਟਿਕ ਤਬਦੀਲੀਆਂ ਵੀ ਕੀਤੀਆਂ ਹਨ। ਜਾਣਕਾਰੀ ਮੁਤਾਬਕ ਮਰਸੀਡੀਜ਼ ਇਸ ਕਾਰ ਨੂੰ ਦੋ ਮਾਡਲਸ (GLC63 ਅਤGLC63 Coupe) ''ਚ ਜਲਦ ਹੀ ਨਿਊਯਾਰਕ ਆਟੋ ਸ਼ੋਅ ''ਚ ਪੇਸ਼ ਕਰੇਗੀ।

AMG V8 ਇੰਜਣ ਨਾਲ ਹੈ ਲੈਸ
ਇਸ ਕਾਰ ਦੇ ਟਾਪ ਵੇਰੀਐਂਟ ''ਚ ਕੰਪਨੀ ਨੇ 510 HP (375 kW) ਪਾਵਰ ਪੈਦਾ ਕਰਨ ਵਾਲਾ AMG V8 ਇੰਜਣ ਦਿੱਤਾ ਹੈ, ਉਥੇ ਹੀ ਬੇਸ ਵੇਰੀਐਂਟ ''ਚ 350 kW (476 hp) ਤਾਕਤ ਪੈਦਾ ਕਰਨ ਵਾਲਾ ਇੰਜਣ ਲੱਗਾ ਹੈ, ਜੋ 650 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨਾਲ ਇਹ ਕਾਰ 0 ਤੋਂ 100 ਕਿ. ਮੀ. ਪ੍ਰਤੀ ਘੰਟਾ (62 mph) ਦੀ ਰਫਤਾਰ ਫੜਨ ''ਚ ਸਿਰਫ 4.0 ਸੈਕੰਡ ਦਾ ਸਮਾਂ ਲੈਂਦੀ ਹੈ। ਇਸ ਤੋਂ ਇਲਾਵਾ ਕਾਰ ਦਾ ਟਾਪ ਵੇਰੀਐਂਟ ਬੇਸ ਵੇਰੀਐਂਟ ਤੋਂ 25kW (34hp) ਅਤੇ 50 Nm ਜ਼ਿਆਦਾ ਟਾਰਕ ਪੈਦਾ ਕਰਦਾ ਹੈ ਅਤੇ ਇਹ 0 ਤੋਂ 100 ਕਿ. ਮੀ. ਪ੍ਰਤੀ ਘੰਟਾ ਦੀ ਰਫਤਾਰ ਬੇਸ ਵੇਰੀਐਂਟ ਤੋਂ 0.2 ਸੈਕੰਡ ਜਲਦੀ ਫੜਦਾ ਹੈ।


Related News